ਹੈਦਰਾਬਾਦ: ਇੱਕ ਕਾਗਜ ’ਤੇ ਸਾਈਨ ਨਹੀਂ ਹੋਵੇਗਾ, ਤਾਂ ਕੀ ਤਾਰਾ ਸਿੰਘ ਪਾਕਿਸਤਾਨ ਨਹੀਂ ਜਾਵੇਗਾ। ਤੁਹਾਡਾ ਪਾਕਿਸਤਾਨ ਜਿੰਦਾਬਾਦ ਹੈ... ਸਾਨੂੰ ਇਸ ਤੋਂ ਕੋਈ ਇਤਰਾਜ ਨਹੀਂ... ਪਰ ਸਾਡਾ ਹਿੰਦੂਸਤਾਨ ਜਿੰਦਾਬਾਦ ਸੀ...ਜਿੰਦਾਬਾਦ ਹੈ... ਅਤੇ ਜਿੰਦਾਬਾਦ ਰਹੇਗਾ। ਜੇਕਰ ਮੈ ਆਪਣੀ ਪਤਨੀ-ਬੱਚਿਆ ਦੇ ਲਈ ਸਿਰ ਝੁੱਕਾ ਸਕਦਾ ਹਾਂ ਤਾਂ ਕਿਸੇ ਦਾ ਵੀ ਸਿਰ... ਫਿਲਮ ਗਦਰ ਦੇ ਇਹ ਦਮਦਾਰ ਡਾਈਲਾੱਗ ਜਦੋ ਕੰਨਾਂ ਚ ਸੁਣਾਈ ਦਿੰਦੇ ਹਨ ਤਾਂ ... ਸਰੀਰ ਦੇ ਵਾਲ ਖੜ੍ਹੇ ਹੋ ਜਾਂਦੇ ਹਨ। ਇਕ ਵਾਰ ਫਿਰ ਕੁਝ ਅਜਿਹਾ ਕਮਾਲ ਹੋਣ ਜਾ ਰਿਹਾ ਹੈ, ਕਿਉਂਕਿ ਸੰਨੀ ਦਿਓਲ ਨੇ ਫਿਲਮ 'ਗਦਰ -2' ਦਾ ਐਲਾਨ ਕੀਤਾ ਹੈ ਅਤੇ ਫਿਲਮ ਦਾ ਪੋਸਟਰ 15 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
-
Announcing Something very special and close to my heart tomorrow at 11 am.
— Sunny Deol (@iamsunnydeol) October 14, 2021 " class="align-text-top noRightClick twitterSection" data="
Watch this space tomorrow.🙏 pic.twitter.com/AJiCFuNh7h
">Announcing Something very special and close to my heart tomorrow at 11 am.
— Sunny Deol (@iamsunnydeol) October 14, 2021
Watch this space tomorrow.🙏 pic.twitter.com/AJiCFuNh7hAnnouncing Something very special and close to my heart tomorrow at 11 am.
— Sunny Deol (@iamsunnydeol) October 14, 2021
Watch this space tomorrow.🙏 pic.twitter.com/AJiCFuNh7h
ਫਿਲਮ 'ਗਦਰ' ਦੇ ਤਾਰਾ ਸਿੰਘ ਯਾਨੀ ਸੰਨੀ ਦਿਓਲ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੰਨੀ ਦਿਓਲ ਨੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੰਦੇ ਹੋਏ ਇੱਕ ਫੋਟੋ ਵੀ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ 2 ਨਾਲ 'ਦ ਕਥਾ ਕੰਟੀਨਿਉਸ' ਲਿਖਿਆ ਗਿਆ ਹੈ, ਪਰ ਫਿਲਮ ਦੇ ਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੰਨੀ ਨੇ ਟਵੀਟ ਵਿੱਚ ਲਿਖਿਆ ਹੈ, 'ਕੱਲ੍ਹ ਸਵੇਰੇ 11 ਵਜੇ ਬਹੁਤ ਖਾਸ ਅਤੇ ਮੇਰੇ ਦਿਲ ਦੇ ਨੇੜੇ ਕਿਸੇ ਚੀਜ਼ ਦਾ ਐਲਾਨ ਕਰਨ ਲਈ। ਕੱਲ੍ਹ ਇਸ ਸਪੇਸ ਨੂੰ ਵੇਖੋ।'
ਕਾਬਿਲੇਗੌਰ ਹੈ ਕਿ ਸੰਨੀ ਦਿਓਲ ਆਰ ਬਲਕੀ ਦੀ ਥ੍ਰਿਲਰ ਫਿਲਮ 'ਚੁੱਪ' ਦਾ ਵੀ ਬਹੁਤ ਜਲਦੀ ਹਿੱਸਾ ਬਣਨਗੇ। ਫਿਲਮ ਵਿੱਚ ਸੰਨੀ ਦਿਓਲ ਦੇ ਨਾਲ ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਵੀ ਨਜ਼ਰ ਆਉਣਗੇ। ਦੱਸ ਦਈਏ ਇਸ ਤੋਂ ਪਹਿਲਾਂ ਸਨੀ ਅਤੇ ਪੂਜਾ ਦੀ ਜੋੜੀ ਫਿਲਮ ਅੰਗਕਸ਼ਕ (1995) ਵਿੱਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਪੂਜਾ ਅਤੇ ਸੰਨੀ ਨੂੰ ਫਿਲਮ 'ਬਾਰਡਰ' 'ਚ ਵੀ ਇਕੱਠੇ ਦੇਖਿਆ ਗਿਆ ਸੀ।
ਅਦਾਕਾਰ ਅਤੇ ਸਿਆਸਤਦਾਨ ਸੰਨੀ ਦਿਓਲ ਆਖਰੀ ਵਾਰ ਫਿਲਮ 'ਬਲੈੱਕ' (2018) ਵਿੱਚ ਨਜ਼ਰ ਆਏ ਸੀ। ਇਸ ਦੇ ਨਾਲ ਹੀ, ਸਾਲ 2019 ਵਿੱਚ, ਸੰਨੀ ਦਿਓਲ ਨੇ ਆਪਣੇ ਵੱਡੇ ਬੇਟੇ ਕਰਨ ਦਿਓਲ ਨੂੰ ਫਿਲਮ 'ਪਲ-ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ ਵਿੱਚ ਲਾਂਚ ਕੀਤਾ ਸੀ। ਇਸ ਫਿਲਮ ਦਾ ਨਿਰਦੇਸ਼ਨ ਖੁਦ ਸੰਨੀ ਦਿਓਲ ਨੇ ਕੀਤਾ ਸੀ।
ਇਹ ਵੀ ਪੜੋ: 200 ਕਰੋੜ ਰੁਪਏ ਦੀ ਰਿਕਵਰੀ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਤੋਂ ਪੁੱਛਗਿੱਛ