ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਾਲ 2021 ਵਿੱਚ ਗਾਣਿਆਂ ਦੇ ਨਾਲ-ਨਾਲ ਫ਼ਿਲਮਾਂ ਰਾਹੀਂ ਵੀ ਆਪਣੇ ਦਰਸ਼ਕਾਂ ਦਾ ਮੰਨੋਰਜਨ ਕਰਨਗੇ। ਸਿੱਧੂ ਮੂਸੇਵਾਲਾ ਨੇ ਆਪਣੀ ਇੱਕ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਟਾਈਟਲ 'ਮੂਸਾ ਜੱਟ' ਹੈ। ਇਸ ਫ਼ਿਲਮ ਦੇ ਟਾਈਟਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਮੂਸੇਵਾਲਾ ਦੀ ਜ਼ਿੰਦਗੀ ਉੱਤੇ ਅਧਾਰਤ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਘੱਟ ਸਮੇਂ ਵਿੱਚ ਪ੍ਰਸਿੱਧ ਹੋਣ ਵਾਲੇ ਮੂਸੇਵਾਲਾ ਨੂੰ ਫੈਨਜ਼ ਦੀ ਕੋਈ ਘਾਟ ਨਹੀਂ ਹੈ ਜਿਸ ਕਰਕੇ ਹੁਣ ਪ੍ਰੋਡਿਓਸਰਜ਼ ਵੀ ਮੂਸੇਵਾਲਾ ਉੱਤੇ ਇਨਵੈਸਟ ਕਰਨ ਲਈ ਤਿਆਰ ਹਨ।