ਚੰਡੀਗੜ੍ਹ: ਸਿਆਸਤ ਤਾਂ ਸਿਆਸਤ ਮੰਨੋਰੰਜਨ ਜਗਤ ਵਿੱਚ ਵੀ ਕੋਈ ਦੂਸ਼ਣਬਾਜੀ ਕਰਨ ਤੋਂ ਘੱਟ ਨਹੀਂ ਹੈ। ਇਸ ਗੱਲ ਦੀ ਮਿਸਾਲ ਗਾਇਕ ਕਰਨ ਔਜਲਾ ਅਤੇ ਸਿੱਧੂ ਮੂਸੇ ਵਾਲਾ ਹੈ। ਹਾਲ ਹੀ ਵਿੱਚ ਕਰਨ ਔਜਲਾ ਦਾ ਗੀਤ ਚਿੱਟਾ ਕੁੜਤਾ ਰੀਲੀਜ਼ ਹੋਇਆ। ਇਸ ਗੀਤ ਦੇ ਬੋਲ ਕੁਝ ਇਸ ਪ੍ਰਕਾਰ ਹਨ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਂਹਿਓ ਚਿੱਟਾ ਕੁੜਤਾ ਨਹੀਂ ਲਿੱਬੜ ਗਿਆ। ਸੋਸ਼ਲ ਮੀਡੀਆ 'ਤੇ ਕੁਝ ਲੋਕ ਇਹ ਗੱਲ ਆਖਦੇ ਸੀ ਕਿ ਕਰਨ ਔਜਲਾ ਨੇ ਇਸ ਗੀਤ ਰਾਹੀਂ ਸਿੱਧੂ ਮੂਸੇਵਾਲੇ 'ਤੇ ਨਿਸ਼ਾਨਾ ਵਿੰਨਿਆ ਹੈ।
ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਲਾਇਵ ਸ਼ੋਅ ਵਿੱਚ ਲੋਕਾਂ ਦੀ ਕਹੀ ਗੱਲ ਨੂੰ ਸੱਚ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਨੇ ਕਰਨ ਔਜਲਾ ਦੇ ਗੀਤ ਚਿੱਟਾ ਕੁੜਤਾ ਦਾ ਜਵਾਬ ਦਿੱਤਾ ਹੈ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਇਹ ਆਖ਼ਰੀ ਵਾਰ ਹੈ ਕਿ ਉਹ ਕਿਸੇ ਨੂੰ ਜਵਾਬ ਦੇਣ ਲੱਗੇ ਹਨ। ਇਸ ਜਵਾਬ ਵਿੱਚ ਉਨ੍ਹਾਂ ਨੇ ਕਰਨ ਔਜਲਾ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਨ੍ਹਾਂ ਗਾਇਕਾਂ ਨੇ ਇੱਕ ਦੂਜੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਹੋਵੇ। ਅਕਸਰ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਇੱਕ ਦੂਜੇ ਖ਼ਿਲਾਫ਼ ਦੂਸ਼ਣਬਾਜੀ ਕਰਦੇ ਰਹਿੰਦੇ ਹਨ। ਗੀਤ ਚਿੱਟਾ ਕੁੜਤਾ ਰੀਲੀਜ਼ ਹੋਣ ਤੋਂ ਪਹਿਲਾਂ ਕਰਨ ਔਜਲਾ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਵੀ ਕੀਤੀ ਸੀ ਜਿਸ ਕਾਰਨ ਮੋਹਾਲੀ ਪੁਲਿਸ ਨੇ ਉਨ੍ਹਾਂ 'ਤੇ 5 ਚਲਾਨ ਕੱਟੇ ਸੀ।