ਮਾਨਸਾ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫ਼ਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹਨ। ਇਸ ਵਾਰ ਮਾਮਲਾ ਹੈ ਫ਼ਿਲਮ 'ਅੜਬ ਮੁਟਿਆਰਾਂ' ਦੇ ਵਿੱਚ ਰਿਲੀਜ਼ ਹੋਏ ਗੀਤ 'ਜੱਟੀ ਜਿਊਣੇ ਮੋੜ ਵਰਗੀ' ਦੇ ਵਿੱਚ ਸਿੱਧੂ ਮੂਸੇਵਾਲਾ ਨੇ ਮਾਈ ਭਾਗੋ ਦਾ ਜ਼ਿਕਰ ਕੀਤਾ ਹੈ। ਇਸ ਗੀਤ ਦੇ ਵਿੱਚ ਮਾਈ ਭਾਗੋ ਦੇ ਜ਼ਿਕਰ ਕਾਰਨ ਲੋਕਾਂ ਨੇ ਸਿੱਧੂ ਮੂਸੇਵਾਲਾ ਦਾ ਵਿਰੋਧ ਕੀਤਾ। ਇਸ ਵਿਰੋਧ 'ਤੇ ਸਿੱਧੂ ਮੂਸੇਵਾਲੇ ਨੇ ਲਾਈਵ ਹੋ ਕੇ ਆਪਣੇ ਵੱਲੋਂ ਗਾਈ ਇਸ ਲਾਈਨ 'ਤੇ ਸਫ਼ਾਈ ਵੀ ਦਿੱਤੀ ਹੈ ਅਤੇ ਮੁਆਫ਼ੀ ਵੀ ਮੰਗੀ।
ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਮੇਰੀ ਗਲਤੀ ਹੈ। ਮੈ ਨਹੀਂ ਕਹਿੰਦਾ ਮੈਂ ਸਹੀ ਹਾਂ ਤੁਸੀਂ ਗਲਤ ਹੋ, ਮੈਂ ਉਸ ਗੀਤ ਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਉਹ ਗੀਤ ਕੁੜੀ ਦੀ ਅਣਖ਼ ਨੂੰ ਵਿਖਾਉਂਦਾ ਹੈ।"
ਜ਼ਿਕਰੇਖ਼ਾਸ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਕਿਸੇ ਵਿਵਾਦ ਨੂੰ ਲੈ ਕੇ ਵਿਵਾਦ ਨਾ ਹੋਇਆ ਹੋਵੇ। ਅਕਸਰ ਹੀ ਉਨ੍ਹਾਂ ਵੱਲੋਂ ਗਾਏ ਗੀਤ ਚਰਚਾ ਦਾ ਵਿਸ਼ਾ ਤਾਂ ਹੁੰਦੇ ਹੀ ਹਨ ਪਰ ਉਨ੍ਹਾਂ ਗੀਤਾਂ ਦਾ ਵਿਰੋਧ ਵੀ ਬਹੁਤ ਹੁੰਦਾ ਹੈ।