ਲੌਸ ਐਂਜਲਸ: ਅਕੈਡਮੀ ਅਵਾਰਡ-ਨਾਮਜ਼ਦ ਐਨੀਮੇਸ਼ਨ ਫਿਲਮਾਂ 'ਸਪੀਰੀਟ: ਸਟਾਲੀਅਨ ਆਫ ਦਿ ਸਿਮਰੋ' (2002) ਅਤੇ 'ਸ਼੍ਰੈਕ 2' (2004) ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਨਿਰਦੇਸ਼ਕ ਕੈਲੀ ਐਸਬਰੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 60 ਸਾਲ ਸੀ।
ਰਿਪੋਰਟ ਦੇ ਅਨੁਸਾਰ, ਐਸਬਰੀ ਦੀ ਪ੍ਰਤੀਨਿਧੀ ਨੈਨਸੀ ਨਿਊ ਹਾਉਸ ਪੋਰਟਰ ਦੇ ਅਨੁਸਾਰ, ਐਸਬਰੀ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸੀ। ਉਨ੍ਹਾਂ ਦੱਸਿਆ ਕਿ ਐਸਬਰੀ ਦੀ ਸ਼ੁੱਕਰਵਾਰ ਨੂੰ ਸਵੇਰੇ ਲਾਸ ਏਂਜਲਸ ਵਿੱਚ ਮੌਤ ਹੋ ਗਈ।
ਐਸਬਰੀ ਨੇ ਸਾਲ 1983 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਡਿਜ਼ਨੀ ਫੀਚਰ ਐਨੀਮੇਸ਼ਨ ਨਾਲ ਕੀਤੀ ਸੀ।
'ਇਨਸਾਈਡ ਆਊਟ' ਦੇ ਲੇਖਕ, ਰੌਨੀ ਡੇਲ ਕਾਰਮਨ, ਜੋ 'ਪ੍ਰਿੰਸ ਆਫ ਮਿਸਰ' ਵਿੱਚ ਐਸਬਰੀ ਨਾਲ ਕੰਮ ਕਰਦੇ ਸਨ। ਉਨ੍ਹਾਂ ਨੇ ਐਸਬਰੀ ਨੂੰ ਫੇਸਬੁੱਕ 'ਤੇ ਸ਼ਰਧਾਂਜਲੀ ਭੇਂਟ ਕੀਤੀ।
ਉਨ੍ਹਾਂ ਲਿਖਿਆ, "ਅੱਜ ਇਸ ਬਾਰੇ ਸੁਣ ਕੇ ਦੁਖ ਹੋਇਆ। ਸਾਰਿਆਂ ਨੇ ਕੈਲੀ ਨੂੰ ਪਿਆਰ ਦਿੱਤਾ। ਉਨ੍ਹਾਂ ਦੀ ਸਕਾਰਾਤਮਕ ਊਰਜਾ ਤੋਂ ਪ੍ਰਭਾਵਿਤ ਨਾ ਹੋਣਾ ਅਸੰਭਵ ਸੀ। ਮੈਂ ਉਸ ਨੂੰ ਬਹੁਤ ਯਾਦ ਕਰਾਂਗਾ।"
ਇਹ ਵੀ ਪੜ੍ਹੋ:ਕੁਸ਼ਲ ਟੰਡਨ ਤੇ ਹੀਨਾ ਖ਼ਾਨ ਦੀ ਫ਼ਿਲਮ 'ਅਨਲੌਕ' ਓਟੀਟੀ ਪਲੇਟਫਾਰਮ 'ਤੇ ਹੋਈ ਰਿਲੀਜ਼