ਹੈਦਰਾਬਾਦ (ਤੇਲੰਗਾਨਾ): ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੂੰ ਮੰਗਲਵਾਰ ਨੂੰ ਮੁੰਬਈ 'ਚ ਬਾਲੀਵੁੱਡ ਦੀ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਦੇਖਿਆ ਗਿਆ। ਸ਼ਹਿਨਾਜ਼ ਰਿਐਲਿਟੀ ਸ਼ੋਅ ਇੰਡੀਆਜ਼ ਗੌਟ ਟੈਲੇਂਟ ਦੇ ਇੱਕ ਆਗਾਮੀ ਐਪੀਸੋਡ ਵਿੱਚ ਦਿਖਾਈ ਦੇਵੇਗੀ, ਜਿਸਦੀ ਸ਼ੂਟਿੰਗ ਮਹਿਬੂਬ ਸਟੂਡੀਓ ਵਿੱਚ ਚੱਲ ਰਹੀ ਹੈ।
ਸ਼ਹਿਨਾਜ਼ ਨੂੰ ਕਾਲੇ ਰੰਗ ਦੇ ਪਹਿਰਾਵੇ ਵਿੱਚ ਦੇਖਿਆ ਗਿਆ ਸੀ ਜਦੋਂ ਉਸਨੇ ਆਪਣੀ ਵੈਨਿਟੀ ਵੈਨ ਦੇ ਬਾਹਰ ਤਾਇਨਾਤ ਪਾਪਰਾਜ਼ੀ ਲਈ ਪੋਜ਼ ਦਿੱਤਾ ਸੀ। ਸੈੱਟ ਤੋਂ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਇੰਡੀਆਜ਼ ਗੌਟ ਟੇਲੈਂਟ ਸੈੱਟ ਦੇ ਇੱਕ ਹੋਰ ਵੀਡੀਓ ਵਿੱਚ ਸ਼ਹਿਨਾਜ਼ ਨੂੰ ਸ਼ਿਲਪਾ ਸ਼ੈੱਟੀ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ, ਜੋ ਸ਼ੋਅ ਦੇ ਜੱਜਾਂ ਦੇ ਪੈਨਲ 'ਤੇ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਹਾਲ ਹੀ ਵਿੱਚ ਬਿੱਗ ਬੌਸ 15 ਦੇ ਫਿਨਾਲੇ ਵਿੱਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਲਈ ਸੁਰਖੀਆਂ ਵਿੱਚ ਆਈ ਸੀ। ਸ਼ੋਅ 'ਤੇ ਉਸ ਦੀ ਮੌਜੂਦਗੀ ਨੇ ਸੁਪਰਸਟਾਰ ਹੋਸਟ ਸਲਮਾਨ ਖਾਨ ਨੂੰ ਭਾਵੁਕ ਕਰ ਦਿੱਤਾ ਸੀ। ਸਿਧਾਰਥ ਅਤੇ ਸ਼ਹਿਨਾਜ਼, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦੁਆਰਾ 'ਸਿਡਨਾਜ਼' ਕਿਹਾ ਜਾਂਦਾ ਹੈ, ਬਿੱਗ ਬੌਸ ਦੇ ਘਰ ਵਿੱਚ ਇੱਕ ਦੂਜੇ ਦੇ ਨੇੜੇ ਆ ਗਏ, ਹਾਲਾਂਕਿ ਉਨ੍ਹਾਂ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਇੱਕ ਜੋੜਾ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ ਸੀ।
ਸ਼ਹਿਨਾਜ਼ ਨੇ ਆਪਣਾ ਸੰਗੀਤ ਵੀਡੀਓ, ਤੂ ਯਹੀਂ ਹੈ, ਸਿਧਾਰਥ ਦੀ ਪਿਆਰੀ ਯਾਦ ਵਿੱਚ ਜਾਰੀ ਕੀਤਾ ਸੀ, ਜਿਸਦਾ 2 ਸਤੰਬਰ, 2021 ਨੂੰ ਦਿਲ ਦਾ ਦੌਰਾ ਪੈਣ ਕਾਰਨ 40 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ:Jhund teaser: ਬਿੱਗ ਬੀ ਅਤੇ ਉਨ੍ਹਾਂ ਦੀ ਟੀਮ ਮਾਰਚ ਮਹੀਨੇ ਕਰੇਗੀ ਸਿਨੇਮਾਘਰਾਂ 'ਚ ਕਮਬੈਕ !