ETV Bharat / sitara

ਜੇਮਸ ਬਾਂਡ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਨ ਕਾਨਰੀ ਦਾ 90 ਦੀ ਉਮਰ 'ਚ ਦੇਹਾਂਤ - Sean Canary died at the age of 90

ਮਸ਼ਹੂਰ ਹਾਲੀਵੁੱਡ ਫ਼ਿਲਮ ਜੇਮਸ ਬਾਂਡ ਵਿੱਚ ਕਿਰਦਾਰ ਨਿਭਾਉਣ ਵਾਲੇ ਹਾਲੀਵੁੱਡ ਅਦਾਕਾਰ ਸਰ ਸ਼ਾਨ ਕਾਨਰੀ ਦਾ 90 ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਜੇਮਸ ਬਾਂਡ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਨ ਕਾਨਰੀ ਦੀ 90 ਦੀ ਉਮਰ 'ਚ ਦੇਹਾਂਤ

author img

By

Published : Oct 31, 2020, 10:02 PM IST

ਐਡਿਨਬਰਗ: ਮਸ਼ਹੂਰ ਅਦਾਕਾਰ ਸਰ ਸ਼ਾਨ ਕਾਨਰੀ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਇਸ ਸਕਾਟਿਸ਼ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ। ਹਾਲਾਂਕਿ ਮੌਤ ਦੇ ਕਾਰਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਅਧਿਕਾਰਕ ਸੂਚਨਾ ਸਾਹਮਣੇ ਨਹੀਂ ਆਈ ਹੈ।

ਲਗਭਗ 5 ਦਹਾਕੇ ਲੰਬੇ ਆਪਣੇ ਕਰਿਅਰ ਵਿੱਚ ਕਾਨਰੀ ਨੇ ਹਾਲੀਵੁੱਡ ਫ਼ਿਲਮ ਜੇਮਸ ਬਾਂਡ ਦੇ ਕਿਰਦਾਰ ਵਿੱਚ ਆਪਣੀ ਇੱਕ ਗਹਿਰੀ ਛਾਪ ਛੱਡੀ ਹੈ। ਬਾਂਡ ਸੀਰੀਜ਼ ਦੀਆਂ ਪਹਿਲੀਆਂ 5 ਫ਼ਿਲਮਾਂ ਵਿੱਚ ਉਹ ਲੀਡ ਭੂਮਿਕਾ ਵਿੱਚ ਕੰਮ ਕਰ ਚੁੱਕੇ ਹਨ।

ਸਾਲ 1962 ਵਿੱਚ ਸੀਰੀਜ਼ ਦੀ ਪਹਿਲੀ 'ਡਾਕਟਰ ਨੋ' ਦੇ ਨਾਲ ਉਹ ਪਹਿਲੀ ਵਾਰ ਬਾਂਡ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਇਸ ਤੋਂ ਬਾਅਦ 'ਫ਼੍ਰਾਮ ਰਸ਼ਿਆ ਵਿੱਦ ਲਵ', ਗੋਲਡਫਿੰਗਰ, ਥੰਡਰਬਾਲ, ਯੂ ਓਨਲੀ ਲਿਵ ਟਾਇਮਜ਼, ਡਾਇਮੰਡ ਔਰ ਫਾਰਵੇਰ ਅਤੇ ਨੈਵਰ ਸੇ ਨੈਵਰ ਅਗੇਨ ਦੇ ਨਾਲ ਉਨ੍ਹਾਂ ਦਾ ਇਹ ਸਿਲਸਿਲਾ ਚੱਲਦਾ ਰਿਹਾ।

ਅਮਰੀਕਨ ਫ਼ਿਲਮ ਇੰਸਟੀਚਿਊਟ ਨੇ ਸਿਨੇਮਾ ਦੇ ਇਤਿਹਾਸ ਵਿੱਚ ਕਾਨਰੀ ਵੱਲੋਂ ਨਿਭਾਏ ਗਏ ਜੇਮਸ ਬਾਂਡ ਨੂੰ ਤੀਸਰੇ ਸਭ ਤੋਂ ਮਹਾਨ ਹੀਰੋ ਦੇ ਤੌਰ ਉੱਤੇ ਚੁਣਿਆ ਸੀ।

ਹਾਲਾਂਕਿ ਬਾਂਡ ਤੋਂ ਇਲਾਵਾ ਵੀ ਹਾਲੀਵੁੱਡ ਵਿੱਚ ਆਪਣੇ ਕਰਿਅਰ ਵਿੱਚ ਉਨ੍ਹਾਂ ਨੇ ਦਰਸ਼ਕਾਂ ਨੂੰ ਹੋਰ ਵੀ ਕਈ ਸਾਰੀਆਂ ਬਿਹਤਰੀਨ ਫ਼ਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚ ਦ ਨੇਮ ਆਫ਼ ਦ ਰੋਜ਼, ਦ ਅਨਟੱਚੇਬਲ, ਇੰਡੀਆਨਾ ਜੋਂਸ ਐਂਡ ਦਾ ਲਾਸਟ ਕਰੂਸੇਡ, ਦ ਹੰਟ ਫ਼ਾਰ ਰੇਡ ਅਕਤੂਬਰ, ਦ ਰਸ਼ਿਆ ਹਾਊਸ, ਰਾਈਜ਼ਿੰਗ ਸੰਨ, ਡ੍ਰੈਗਟਹਾਰਟ, ਦ ਰਾਕ, ਇੰਟ੍ਰੈਪਮੈਂਟ, ਫ਼ਾਇੰਡਿੰਗ ਫ਼ਾਰੈਸਟਰ ਅਤੇ ਦ ਲੀਗ ਆਫ਼ ਐਕਸਟ੍ਰਾਆਰਡਿਨਰੀ ਜੈਂਟਲਮੈਨ ਸਮੇਤ ਕਈ ਸ਼ਾਮਲ ਰਹੀਆਂ ਹਨ।

ਸਾਲ 2000 ਵਿੱਚ ਹੋਲੀਰੋਡ ਪੈਲੇਸ ਵਿੱਚ ਕਾਨਰੀ ਨੂੰ ਰਾਣੀ ਵੱਲੋਂ 'ਨਾਇਟ' ਵਜੋਂ ਸਨਮਾਨਿਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.