ETV Bharat / sitara

ਰਵੀਨਾ ਟੰਡਨ ਦੇ ਪਿਤਾ ਦਾ ਦੇਹਾਂਤ, ਅਦਾਕਾਰਾ ਹੋਈ ਭਾਵੁਕ

ਰਵੀਨਾ ਟੰਡਨ ਦੇ ਪਿਤਾ ਅਤੇ ਨਿਰਦੇਸ਼ਕ ਰਵੀ ਟੰਡਨ ਦਾ ਸ਼ੁੱਕਰਵਾਰ (11 ਫਰਵਰੀ) ਸਵੇਰੇ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ।

ਰਵੀਨਾ ਟੰਡਨ ਦੇ ਪਿਤਾ ਦਾ ਦੇਹਾਂਤ, ਅਦਾਕਾਰਾ ਹੋਈ ਭਾਵੁਕ
ਰਵੀਨਾ ਟੰਡਨ ਦੇ ਪਿਤਾ ਦਾ ਦੇਹਾਂਤ, ਅਦਾਕਾਰਾ ਹੋਈ ਭਾਵੁਕ
author img

By

Published : Feb 11, 2022, 4:53 PM IST

ਹੈਦਰਾਬਾਦ: 90 ਦੇ ਦਹਾਕੇ ਦੀ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਅਤੇ ਨਿਰਦੇਸ਼ਕ ਰਵੀ ਟੰਡਨ ਦਾ ਸ਼ੁੱਕਰਵਾਰ (11 ਫਰਵਰੀ) ਸਵੇਰੇ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਅਦਾਕਾਰਾ ਨੇ ਆਪਣੇ ਪਿਤਾ ਦੀ ਮੌਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਵੀਨਾ ਪਿਤਾ ਰਵੀ ਨਾਲ ਨਜ਼ਰ ਆ ਰਹੀ ਹੈ। ਰਵੀਨਾ ਨੇ ਆਪਣੇ ਪਿਤਾ ਦੀ ਮੌਤ 'ਤੇ ਇੱਕ ਭਾਵੁਕ ਨੋਟ ਲਿਖਿਆ ਹੈ। ਇਸ ਦੇ ਨਾਲ ਹੀ ਸੈਲੇਬਸ ਵੀ ਰਵੀਨਾ ਦੇ ਪਿਤਾ ਦੀ ਮੌਤ 'ਤੇ ਸੋਗ ਜਤਾਉਂਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ।

ਪਿਤਾ ਦੇ ਤੁਰ ਜਾਣ 'ਤੇ ਟੁੱਟੀ ਰਵੀਨਾ

ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਿਤਾ ਰਵੀ ਟੰਡਨ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ 'ਤੁਸੀਂ ਹਮੇਸ਼ਾ ਮੇਰੇ ਨਾਲ ਚੱਲੋਗੇ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗੀ, ਮੈਂ ਤੁਹਾਨੂੰ ਕਦੇ ਵੀ ਜਾਣ ਨਹੀਂ ਦੇਵਾਂਗੀ। ਲਵ ਯੂ ਪਾਪਾ'। ਇਸ ਦੇ ਨਾਲ ਹੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਰਵੀਨਾ ਦੇ ਘਰ ਪਹੁੰਚੀਆਂ ਹਨ।

ਇਹ ਫਿਲਮਾਂ ਰਵੀ ਟੰਡਨ ਨੇ ਬਣਾਈਆਂ ਸਨ

ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਨੇ 'ਖੁਦਰ', 'ਅਨਹੋਣੀ', 'ਖੇਲ-ਖੇਲ ਮੈਂ' ਅਤੇ 'ਮਜਬੂਰ' ਵਰਗੀਆਂ ਫਿਲਮਾਂ ਬਣਾਈਆਂ। ਤੁਹਾਨੂੰ ਦੱਸ ਦੇਈਏ ਫਿਲਮ 'ਖਿਲਾੜੀ' ਫਿਲਮ 'ਖੇਲ-ਖੇਲ ਮੇਂ' ਦਾ ਰੀਮੇਕ ਬਣੀ ਸੀ।

ਇਹ ਵੀ ਪੜ੍ਹੋ:HIJAB ROW : ਦੀਪਿਕਾ ਪਾਦੂਕੋਣ ਤੋਂ ਲੈ ਕੇ ਆਲੀਆ ਭੱਟ ਨੇ ਫਿਲਮਾਂ 'ਚ ਪਾਇਆ ਹਿਜਾਬ ਅਤੇ ਬੁਰਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.