ਚੰਡੀਗੜ੍ਹ:ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ, ਹਰਭਜਨ ਮਾਨ ਦੇ ਇਸ ਗੀਤ ਦੀ ਸਤਰ ਬਿਲਕੁਲ ਸਹੀ ਢੁੱਕਦੀ ਹੈ ਉਨ੍ਹਾਂ ਪੰਜਾਬੀਆਂ 'ਤੇ ਜਿਨ੍ਹਾਂ ਵਿਦੇਸ਼ ਜਾ ਕੇ ਇੱਕ ਨਵਾਂ ਹੀ ਪੰਜਾਬ ਵਸਾਇਆ ਹੈ। ਲੰਦਨ ਦੇ ਵਸਨੀਕ ਸਿਮਰਨ ਸਿੱਧੂ ਇੱਕ ਫ਼ਿਲਮਮੇਕਰ ਹਨ ਜਿਨ੍ਹਾਂ ਨੇ ਇੱਕ ਸ਼ੌਰਟ ਫ਼ਿਲਮ ਦਾ ਨਿਰਮਾਨ ਕੀਤਾ ਹੈ। ਇਸ ਸ਼ੌਰਟ ਫ਼ਿਲਮ ਦਾ ਨਾਂਅ 'ਰੇਨ' ਹੈ।
ਹੋਰ ਪੜ੍ਹੋ:ਲਗਦਾ ਮੈਨੂੰ ਰਿਟਾਇਰ ਹੋ ਜਾਣਾ ਚਾਹੀਦੈ: ਅਮਿਤਾਬ ਬੱਚਨ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਫ਼ਿਲਮਮੇਕਰ ਸਿਮਰਨ ਸਿੱਧੂ ਨੇ ਕਿਹਾ ਕਿ ਇਹ ਫ਼ਿਲਮ ਕਿਸਾਨਾਂ ਦੇ ਸੰਘਰਸ਼ ਉੱਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਿਸਾਨ ਮੀਂਹ ਨੂੰ ਤਰਸਦੇ ਹਨ। ਇੱਕ ਮੀਂਹ ਉਨ੍ਹਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਵੀ ਲਿਆ ਸਕਦਾ ਹੈ ਅਤੇ ਇੱਕ ਮੀਂਹ ਦੁੱਖਾਂ ਦਾ ਕਾਰਨ ਵੀ ਬਣ ਸਕਦਾ ਹੈ।
ਹੋਰ ਪੜ੍ਹੋ:ਪਾਣੀਪਤ' ਨੂੰ ਮਿਲਿਆ ਨੋਟਿਸ, ਮੇਕਰਸ ਨੇ ਕਿਹਾ ਪਹਿਲਾਂ ਫ਼ਿਲਮ ਵੇਖੋ
ਸਿਮਰਨ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਜੱਟਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬੇਸ਼ਕ ਉਨ੍ਹਾਂ ਨੇ ਖੇਤੀ ਨਹੀਂ ਕੀਤੀ ਪਰ ਉਨ੍ਹਾਂ ਦੇ ਵੱਡੇਆਂ ਨੇ ਖੇਤੀ ਕੀਤੀ ਹੈ। ਇਹ ਫ਼ਿਲਮ ਬਣਾਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਵੱਡੇਆਂ ਤੋਂ ਹੀ ਮਿਲੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਫ਼ਿਲਮ ਨੂੰ ਕਈ ਇੰਟਰਨੈਸ਼ਨਲ ਪੁਰਸਕਾਰ ਵੀ ਮਿਲ ਚੁੱਕੇ ਹਨ। ਆਪਣੀ ਫ਼ਿਲਮ ਦੀ ਇਸ ਪ੍ਰਾਪਤੀ 'ਤੇ ਸਿਮਰਨ ਸਿੱਧੂ ਆਖਦੇ ਹਨ ਕਿ ਉਨ੍ਹਾਂ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਫ਼ਿਲਮ ਨੇ ਵਿਦੇਸ਼ਾਂ 'ਚ ਨਾਂਅ ਕਮਾਇਆ ਹੈ।