ETV Bharat / sitara

ਪ੍ਰਭਾਸ ਦੀ ਨਵੀਂ ਫ਼ਿਲਮ ਦਾ ਐਲਾਨ, ਤਾਨਾਜੀ ਦੇ ਨਿਰਦੇਸ਼ਕ ਨਾਲ ਕਰਨਗੇ ਕੰਮ

ਤੇਲਗੂ ਸੁਪਰਸਟਾਰ ਪ੍ਰਭਾਸ ਨੇ ਆਪਣੇ ਇਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ ਜਿਸ ਵਿੱਚ ਉਹ ਤਾਨਾਜੀ ਫ਼ਿਲਮ ਦੇ ਨਿਰਦੇਸ਼ਕ ਓਮ ਰਾਉਤ ਨਾਲ ਕੰਮ ਕਰਨਗੇ। ਫ਼ਿਲਮ ਦੇ ਪਹਿਲੇ ਪੋਸਟਰ ਨੂੰ ਸਾਂਝਾ ਕਰਦਿਆਂ ਅਦਾਕਾਰ ਨੇ ਕਿਹਾ ਕਿ ਉਹ ਇਸ ਲਈ ਬਹੁਤ ਉਤਸ਼ਾਹਿਤ ਹਨ।

author img

By

Published : Aug 18, 2020, 11:10 AM IST

Prabhas announces his next Adipurush with Tanhaji director Om Raut
ਦੀ ਨਵੀਂ ਫ਼ਿਲਮ ਦਾ ਐਲਾਨ, ਤਾਨਾਜੀ ਦੇ ਨਿਰਦੇਸ਼ਕ ਨਾਲ ਕਰਨਗੇ ਕੰਮ

ਮੁੰਬਈ: ਬਾਹੂਬਲੀ ਫੇਮ ਪ੍ਰਭਾਸ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਓਮ ਰਾਉਤ ਦੇ ਡਾਈਰੈਕਸ਼ਨ ਵਿੱਚ ਬਣਨ ਵਾਲੀ ਇਸ ਫ਼ਿਲਮ ਦਾ ਸਿਰਲੇਖ ਹੈ “ਆਦਿਪੁਰੂਸ਼”। ਓਮ ਰਾਉਤ ਇਸ ਤੋਂ ਪਹਿਲਾਂ ਅਜੇ ਦੇਵਗਨ ਸਟਾਰਰ ਫ਼ਿਲਮ 'ਤਾਨਾਜੀ' ਦਾ ਨਿਰਦੇਸ਼ਨ ਕੀਤਾ ਸੀ।

ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫ਼ਿਲਮ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ। ਇਹ ਫ਼ਿਲਮ ਇੱਕ 3D ਐਕਸ਼ਨ ਡਰਾਮਾ ਹੋਵੇਗੀ। ਇਹ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਵਿੱਚ ਜਾਰੀ ਕੀਤਾ ਜਾਵੇਗਾ ਜੋ ਕਿ 2022 ਵਿੱਚ ਰਿਲੀਜ਼ ਹੋ ਸਕਦੀ ਹੈ।

ਫ਼ਿਲਮ ਦੇ ਪਹਿਲੇ ਪੋਸਟਰ ਦੇ ਨਾਲ ਕੈਪਸ਼ਨ ਵਿੱਚ ਪ੍ਰਭਾਸ ਨੇ ਲਿਖਿਆ, "ਬੁਰਾਈਆਂ ਉੱਤੇ ਚੰਗਿਆਈ ਮਨਾਉਂਦੇ ਹੋਏ।" ਇਸ ਫ਼ਿਲਮ ਵਿੱਚ ਪ੍ਰਭਾਸ ਆਦਿਪੁਰਸ਼ ਦੀ ਭੂਮਿਕਾ ਨਿਭਾਉਣਗੇ। ਪ੍ਰਭਾਸ ਦੀ ਇਸ ਫ਼ਿਲਮ ਦਾ ਐਲਾਨ ਮੰਗਲਵਾਰ ਸਵੇਰੇ 7:11 ਵਜੇ ਹੋਇਆ ਹੈ। ਅਦਾਕਾਰ ਨੇ ਬੀਤੀ ਰਾਤ ਇੰਸਟਾ 'ਤੇ ਇਕ ਵੀਡੀਓ ਸਾਂਝੀ ਕੀਤੀ ਤੇ ਆਪਣੇ ਨਵੇਂ ਪ੍ਰੋਜੈਕਟ ਦੇ ਐਲਾਨ ਬਾਰੇ ਸੰਕੇਤ ਦਿੱਤਾ।

ਕੰਮ ਦੀ ਗੱਲ ਕਰੀਏ ਤਾਂ ਪ੍ਰਭਾਸ ਕੋਲ ਬਹੁਤ ਸਾਰੀਆਂ ਵੱਡੀਆਂ ਫ਼ਿਲਮਾਂ ਹਨ। ਦੀਪਿਕਾ ਪਾਦੂਕੋਣ ਦੇ ਨਾਲ ਉਨ੍ਹਾਂ ਦੀ ਇਕ ਫ਼ਿਲਮ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਨਿਰਦੇਸ਼ਨ ਨਾਗ ਅਸ਼ਵਿਨ ਕਰਨਗੇ। ਪਹਿਲੀ ਵਾਰ ਪਰਦੇ 'ਤੇ ਪ੍ਰਭਾਸ ਅਤੇ ਦੀਪਿਕਾ ਜੋੜੀ ਨਜ਼ਰ ਆਵੇਗੀਦੀਪਿਕਾ ਨਾਲ ਪ੍ਰਭਾਸ ਦੀ ਫ਼ਿਲਮ ਦਾ ਸਿਰਲੇਖ ਅਜੇ ਸਾਹਮਣੇ ਨਹੀਂ ਆਇਆ ਹੈ।

ਦੂਜੇ ਪਾਸੇ ਪ੍ਰਭਾਸ 'ਰਾਧੇ ਸ਼ਿਆਮ' ਨਾਂਅ ਦੀ ਫ਼ਿਲਮ 'ਚ ਵੀ ਨਜ਼ਰ ਆਉਣਗੇ ਜਿਸ ਵਿੱਚ ਉਨ੍ਹਾਂ ਦੇ ਦੂਜੇ ਪਾਸੇ ਪੂਜਾ ਹੇਗੜੇ ਨਜ਼ਰ ਆਵੇਗੀ। ਇਸ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। ਪ੍ਰਭਾਸ ਦੀ ਪਿਛਲੀ ਰਿਲੀਜ਼ 'ਸਾਹੋ' ਸੀ, ਜਿਸ 'ਚ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਜੋੜੀ ਨਜ਼ਰ ਆਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.