ਚੰਡੀਗੜ੍ਹ: ਪੰਜਾਬੀ ਫ਼ਿਲਮ 'ਝੱਲੇ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਦੇ ਵਿੱਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਲਟਕੇ ਹੋਏ ਨਜ਼ਰ ਆ ਰਹੇ ਹਨ।
ਇਹ ਫ਼ਿਲਮ ਕਿਵੇਂ ਦੀ ਹੋਵੇਗੀ ਇਹ ਤਾਂ 15 ਨਵੰਬਰ ਨੂੰ ਪਤਾ ਲੱਗ ਹੀ ਜਾਵੇਗਾ। ਫ਼ਿਲਮ 'ਝੱਲੇ' ਹੁਣ 11 ਅਕਤੂਬਰ ਨੂੰ ਨਹੀਂ ਬਲਕਿ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
- " class="align-text-top noRightClick twitterSection" data="
">
ਹੋਰ ਪੜ੍ਹੋ: ਬਿਗ ਬੌਸ 'ਚ ਇਸ ਵਾਰ ਟੇਡਾ ਤੜਕਾ ਲਗਾਉਂਣਗੇ ਸਲਮਾਨ ਖ਼ਾਨ
ਰਿਲੀਜ਼ ਡੇਟ ਬਦਲਣ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਦੱਸ ਦਈਏ ਕਿ 11 ਅਕਤੂਬਰ ਨੂੰ ਪ੍ਰਿਯੰਕਾ ਚੋਪੜਾ ਦੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਤੋਂ ਇਲਾਵਾ ਪਾਲੀਵੁੱਡ ਫ਼ਿਲਮ 'ਤਾਰਾ ਮੀਰਾ' ਵੀ ਰਿਲੀਜ਼ ਹੋ ਰਹੀ ਹੈ।ਫ਼ਿਲਮ 'ਤਾਰਾ ਮੀਰਾ' ਦੇ ਵਿੱਚ ਰਣਜੀਤ ਬਾਵਾ ਅਤੇ ਨਾਜ਼ੀਆ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ।
- " class="align-text-top noRightClick twitterSection" data="
">
ਹੋਰ ਪੜ੍ਹੋ: ਫ਼ਿਲਮ ਤਾਰਾ ਮੀਰਾ ਅਤੇ ਝੱਲੇ ਇੱਕਠੀਆਂ ਹੋਣਗੀਆਂ ਰਿਲੀਜ਼
ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਪਾਲੀਵੁੱਡ ਫ਼ਿਲਮ ਤੇਰੀ ਮੇਰੀ ਜੋੜੀ ਅਤੇ ਬਾਲੀਵੁੱਡ ਫ਼ਿਲਮ ਡ੍ਰੀਮ ਗਰਲ ਇੱਕਠੀਆਂ ਰਿਲੀਜ਼ ਹੋਈਆਂ। ਇਨ੍ਹਾਂ ਦੋਹਾਂ ਫ਼ਿਲਮਾਂ ਵਿੱਚੋਂ ਲੋਕ ਡ੍ਰੀਮ ਗਰਲ ਫ਼ਿਲਮ ਨੂੰ ਜ਼ਿਆਦਾ ਤਰਜ਼ੀਹ ਦੇ ਰਹੇ ਹਨ। ਇਸ ਨੂੰ ਵੇਖ ਕੇ ਵੀ ਫ਼ਿਲਮ ਦੀ ਰਿਲੀਜ਼ ਡੇਟ ਬਦਲਣ ਬਾਰੇ ਟੀਮ ਸੋਚ ਸਕਦੀ ਹੈ। ਫ਼ਿਲਮ ਨੂੰ ਵਧ ਸਕ੍ਰੀਨਜ਼ ਮਿਲਣ ਉਸ ਲਈ ਵੀ ਇਹ ਫ਼ੈਸਲਾ ਲਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੂਜੀ ਵਾਰ ਸਿਲਵਰ ਸਕ੍ਰੀਨ 'ਤੇ ਇੱਕਠੇ ਨਜ਼ਰ ਆ ਰਹੇ ਹਨ। ਪਹਿਲੀ ਫ਼ਿਲਮ ਦੋਹਾਂ ਦੀ 'ਕਾਲਾ ਸ਼ਾਹ ਕਾਲਾ' ਸੀ।