ਮਾਨਸਾ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋ ਰਹੇ ਵਿਰੋਧ 'ਚ ਇੱਕ ਨਵਾਂ ਮੋੜ ਆ ਚੁੱਕਾ ਹੈ। ਜਿੱਥੇ ਕੁਝ ਲੋਕ ਉਸ ਦੀ ਬੁਰਾਈ ਕਰ ਰਹੇ ਸਨ, ਉੱਥੇ ਹੀ ਕੁਝ ਲੋਕ ਹੁਣ ਉਸ ਦੇ ਹੱਕ 'ਚ ਵੀ ਨਿੱਤਰ ਆਏ ਹਨ। ਈਟੀਵੀ ਭਾਰਤ ਵੱਲੋਂ ਸਿਧੂ ਮੂਸੇਵਾਲੇ ਦੇ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਇਸ ਗੱਲਬਾਤ 'ਚ ਲੋਕਾਂ ਨੇ ਕਿਹਾ ਸਿੱਧੂ ਨੇ ਮੁਆਫ਼ੀ ਮੰਗ ਤਾਂ ਲਈ ਹੈ। ਕਿਉਂ ਉਸ ਦੇ ਸਾਰੇ ਪੇਸ਼ ਪਏ ਹਨ। ਇਸ ਤੋਂ ਇਲਾਵਾ ਲੋਕਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਸਿੱਧੂ ਦਾ ਵਿਰੋਧ ਕਰਨ ਲਈ ਪਿੰਡ 'ਚ ਆਏ, ਉਸ ਦੇ ਮਾਂ-ਬਾਪ ਤੋਂ ਹੱਥ ਜੁੜਵਾਏ, ਉਨ੍ਹਾਂ ਨੂੰ ਮਾਈ ਭਾਗੋ ਬਾਰੇ ਕਿੰਨੀ ਕੁ ਜਾਣਕਾਰੀ ਹੈ?
ਹੋਰ ਪੜ੍ਹੋ: ਕੈਨੇਡਾ ਤੋਂ ਬਾਅਦ ਪੰਜਾਬ 'ਚ ਹੋਇਆ ਗੁਰਦਾਸ ਮਾਨ ਦਾ ਵਿਰੋਧ
ਇੱਥੇ ਦੱਸ ਦਈਏ ਕਿ ਇਸ ਵਿਰੋਧ 'ਤੇ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਆਪਣੇ ਵੱਲੋਂ ਗਾਈ ਇਸ ਲਾਈਨ 'ਤੇ ਸਫ਼ਾਈ ਵੀ ਦਿੱਤੀ ਸੀ ਅਤੇ ਮੁਆਫ਼ੀ ਵੀ ਮੰਗੀ ਸੀ। ਸਿੱਧੂ ਮੂਸੇਵਾਲਾ ਦਾ ਵਿਰੋਧ ਉਸ ਤੋਂ ਬਾਅਦ ਵੀ ਖ਼ਤਮ ਨਹੀਂ ਹੋਇਆ।
ਹੋਰ ਪੜ੍ਹੋ: ਇਸ ਕਾਰਨ ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ
ਇਸ ਤੋਂ ਪਹਿਲਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦਾ ਵਿਵਾਦ ਹੋਇਆ ,ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ਦਾ ਵਿਵਾਦ ਹੋਇਆ ਅਤੇ ਹੁਣ ਗੁਰਦਾਸ ਮਾਨ ਦਾ ਇੱਕ ਦੇਸ਼ ਇੱਕ ਭਾਸ਼ਾ ਨੂੰ ਲੈ ਕੇ ਦਿੱਤੇ ਬਿਆਨ ਉੱਤੇ ਹੋਇਆ ਵਿਵਾਦ ਚਰਚਾ ਬਟੌਰ ਰਿਹਾ ਹੈ। ਇਹ ਮਸਲੇ ਕਦੋਂ ਹੱਲ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।