ਲਾਸ ਏਂਜਲਸ: ਭਾਰਤ ਵਿੱਚ ਜੰਮੀ ਸੁਪਰਮਾਡਲ ਪਦਮਾ ਲਕਸ਼ਮੀ ਨੂੰ ਹਾਲ ਹੀ ਵਿੱਚ ਨਿਊਯਾਰਕ ਦੀ ਇੱਕ ਮੈਗਜ਼ੀਨ ਨੇ ਗ਼ਲਤੀ ਨਾਲ ਪ੍ਰਿਅੰਕਾ ਚੋਪੜਾ ਸਮਝ ਲਿਆ, ਜਿਸ 'ਤੇ ਉਨ੍ਹਾਂ ਨੇ ਇਸ ਉੱਤੇ ਬੜੇ ਹੀ ਮਜ਼ਾਕੀਆਂ ਢੰਗ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪਦਮਾ ਨਿਊਯਾਰਕ ਦੇ ਸੈਲੀਬ੍ਰਿਟੀ ਕਾਰਟੂਨ ਦੇ ਟੇਕਔਵਰ ਅੰਕ ਨਾਲ ਜੋੜੀ ਹੈ।
ਹੋਰ ਪੜ੍ਹੋ: Bigg Boss 13: ਪਾਰਸ ਵੱਲੋਂ ਹਿਮਾਂਸ਼ੀ ਬਾਰੇ ਗੱਲ ਕਰਨ 'ਤੇ ਭਗੜੀ ਗੌਹਰ ਖ਼ਾਨ
ਮੈਗਜ਼ੀਨ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੋਂ ਕੀਤੀ ਗਈ ਪੋਸਟ ਵਿੱਚ ਉਨ੍ਹਾਂ ਦੀ ਇੱਕ ਤਸਵੀਰ ਪੋਸਟ ਕੀਤੀ ਗਈ ਅਤੇ ਇਸ ਵਿੱਚ ਗਲਤੀ ਨਾਲ ਪ੍ਰਿਅੰਕਾ ਚੋਪੜਾ ਨੂੰ ਟੈਗ ਕਰ ਦਿੱਤਾ।
ਪਦਮਾ ਨੇ ਪੋਸਟ ਦਾ ਸਕ੍ਰੀਨਸ਼ੋਟ ਲੈ ਕੇ ਉਸ ਨੂੰ ਆਪਣੀ ਇੰਸਟਾਗ੍ਰਾਮ ਉੱਤੇ ਸ਼ੇਅਰ ਕਰ ਲਿਖਿਆ," ਇਸ ਸ਼ਾਨਦਾਰ ਕੰਮ ਦੇ ਲਈ ਧੰਨਵਾਦ ਇਨਵਾਈ ਡੈਲੀਨਿਊਜ਼। ਮੈਨੂੰ ਪਤਾ ਹੈ ਕਿ ਅਸੀਂ ਇੱਕੋਂ ਜਿਹੀਆਂ ਦਿਖਦੀਆਂ ਹਾਂ ਪਰ.....#Desilife #justIndiaThings।"
- " class="align-text-top noRightClick twitterSection" data="
">
ਹੋਰ ਪੜ੍ਹੋ: ਜਨਵਰੀ 2020 'ਚ ਰਿਲੀਜ਼ ਹੋਵੇਗੀ ਮਲਾਲਾ ਯੂਸਫ਼ਜ਼ਈ ਦੀ ਬਾਇਓਪਿਕ ਫ਼ਿਲਮ
ਤਸਵੀਰ ਵਿੱਚ ਪਦਮਾ ਦੀ ਬਲੈਕ ਐਡ ਵਾਈਟ ਤਸਵੀਰ ਦਿਖ ਰਹੀ ਹੈ, ਪਰ ਇਸ ਦੇ ਨਾਲ ਹੀ ਪ੍ਰਿਅੰਕਾ ਨੂੰ ਟੈਗ ਵੀ ਕੀਤਾ ਹੈ। ਇਸ ਪੋਸਟ ਨੂੰ ਹੁਣ ਹਟਾ ਦਿੱਤਾ ਗਿਆ ਹੈ।