ETV Bharat / sitara

ਗਾਇਕਾ ਨਿਸ਼ਾ ਬਾਨੋ ਨੇ ਦੱਸੀ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ

author img

By

Published : Sep 17, 2019, 6:54 PM IST

ਪੰਜਾਬੀ ਇੰਡਸਟਰੀ ਦੇ ਵਿੱਚ ਬਤੌਰ ਅਦਾਕਾਰਾ ਦੇ ਰੂਪ 'ਚ ਕਈ ਕਿਰਦਾਰ ਨਿਭਾਏ ਹਨ। ਅਦਾਕਾਰੀ ਤੋਂ ਇਲਾਵਾ ਨਿਸ਼ਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਦੇ ਵਿੱਚ ਨਿਸ਼ਾ ਨੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਫ਼ੋਟੋ

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਨਿਸ਼ਾ ਬਾਨੋ ਨੇ ਆਪਣੀ ਅਦਾਕਾਰੀ ਦੇ ਨਾਲ ਤਾਂ ਇੱਕ ਵੱਖਰੀ ਥਾਂ ਬਣਾਈ ਹੀ ਹੈ। ਉੱਥੇ ਹੀ ਦੂਜੇ ਪਾਸੇ ਨਿਸ਼ਾ ਬਾਨੋ ਇੱਕ ਚੰਗੀ ਗਾਇਕਾ ਵੀ ਹੈ। ਹਾਲ ਹੀ ਦੇ ਵਿੱਚ ਨਿਸ਼ਾ ਬਾਨੋ ਨੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦੱਸੀ ਹੈ।

ਹੋਰ ਪੜ੍ਹੋ:ਕਬੀਰ ਬੇਦੀ ਨੇ ਵਨਰਾਜ ਭਾਟੀਆ ਲਈ ਦਾਨ ਦੀ ਅਪੀਲ ਕੀਤੀ

ਦੱਸਦਈਏ ਕਿ ਉਸ ਦੇ ਆਉਣ ਵਾਲੇ ਗੀਤ ਦਾ ਨਾਂਅ ਦਿੱਲ ਅਰਮਾਨੀ ਹੈ। ਇਸ ਗੀਤ ਦੇ ਬੋਲ ਗੁਰਬਿੰਦਰ ਮਾਨ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਸੋਲ ਰੋਕਰਸ ਨੇ ਤਿਆਰ ਕੀਤਾ ਹੈ। ਅੰਕੁਰ ਚੌਧਰੀ ਵੱਲੋਂ ਨਿਰਦੇਸ਼ਿਤ ਇਸ ਗੀਤ ਦੀ ਵੀਡੀਓ ਕਿਸ ਦਿਨ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਿਸ਼ਾ ਆਪਣੀ ਗਾਇਕੀ ਦਾ ਕ੍ਰੇਡਿਟ ਕਰਮਜੀਤ ਅਨਮੋਲ ਨੂੰ ਦਿੰਦੀ ਹੈ। ਉਹ ਆਖਦੀ ਹੈ ਕਿ ਕਰਮਜੀਤ ਅਨਮੋਲ ਨੇ ਉਨ੍ਹਾਂ ਦੇ ਸੰਘਰਸ਼ ਦੇ ਦਿਨ੍ਹਾਂ 'ਚ ਬਹੁਤ ਸਾਥ ਦਿੱਤਾ । ਹੁਣ ਤੱਕ ਨਿਸ਼ਾ ਨੇ ਬਹੁਤ ਸਾਰੇ ਗੀਤ ਗਾਏ ਹਨ। ਇਨ੍ਹਾਂ ਗੀਤਾਂ ਵਿੱਚੋਂ ਮੋਰਨੀ, ਮੈਂ ਛੱਡਤਾ ,ਮੇਰੇ ਵਾਲਾ ਜੱਟ ਅਤੇ ਕਈ ਹੋਰ ਗੀਤ ਦਰਸ਼ਕਾਂ ਨੇ ਪਸੰਦ ਕੀਤੇ ਹਨ।

ਹੋਰ ਪੜ੍ਹੋ: ਬਾਲੀਵੁੱਡ ਹਸਤੀਆਂ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ਉੱਤੇ ਦਿੱਤੀ ਵਧਾਈ

ਗੀਤਾਂ ਤੋਂ ਇਲਾਵਾ ਨਿਸ਼ਾ ਪੰਜਾਬੀ ਇੰਡਸਟਰੀ ਦੇ ਵਿੱਚ ਅਦਾਕਾਰੀ ਦੇ ਵਿੱਚ ਵੀ ਚੰਗਾ ਨਾਂਅ ਕਮਾ ਰਹੀ ਹੈ। 20 ਸਤੰਬਰ ਨੂੰ ਉਹ ਫ਼ਿਲਮ ਨਿੱਕਾ ਜ਼ੈਲਦਾਰ 3 ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੀ ਹੋਈ ਵਿਖਾਈ ਦੇਣ ਵਾਲੀ ਹੈ। ਨਿਸ਼ਾ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਬਿੰਨੂ ਢਿੱਲੋਂ ਦੀ ਟੀਮ ਦੇ ਵਿੱਚ ਮੈਂਬਰ ਬਣ ਕੇ ਕੀਤੀ ਸੀ।

Intro:Body:

Bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.