ਤੁਸੀਂ ਸਭ ਨੇ ਮਸ਼ਹੂਰ ਕੁਰੂ ਖ਼ਾਨਦਾਨ ਦੇ ਮਹਾਨ ਰਾਜਾ ਪਰਿਕਸ਼ਿਤ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ। ਜਿਸ ਰਾਜਾ ਨੂੰ ਸੱਤ ਦਿਨਾਂ ਦੇ ਅੰਦਰ ਸੱਪ ਦੇ ਡੱਸਣ ਦਾ ਸ਼ਰਾਪ ਪ੍ਰਾਪਤ ਹੋਇਆ ਸੀ। ਹਰ ਸੰਭਵ ਯਤਨਾਂ ਦੇ ਬਾਵਜੂਦ ਆਖੀਰ ਵਿੱਚ ਰਾਜਾ ਦੀ ਮੌਤ ਹੋ ਗਈ ਸੀ ਕਿਉਂਕਿ ਉਹ ਤਸ਼ਕ (ਸੱਪਾਂ ਦੇ ਰਾਜਾ) ਨੂੰ ਫਲ ਦੇ ਅੰਦਰ ਕੀੜੇ ਦੇ ਰੂਪ ਵਿੱਚ ਆਉਣ ਤੋਂ ਨਹੀਂ ਸੀ ਰੋਕ ਸਕਿਆ।
ਇਸੇ ਤਰ੍ਹਾਂ ਪੂਰੀ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੇ ਕੋਰੋਨਾ ਵਾਇਰਸ ਨੂੰ 21ਵੀਂ ਸਦੀ ਦਾ ਤਸ਼ਕ ਕਿਹਾ ਜਾ ਸਕਦਾ ਹੈ। ਫਰਕ ਸਿਰਫ਼ ਇਹ ਹੈ ਕਿ ਇਸਦੇ ਪ੍ਰਭਾਵ ਤੋਂ ਮੁਕਤ ਹੋ ਕੇ ਲੋਕ ਜ਼ਿੰਦਾ ਵੀ ਰਹਿ ਰਹੇ ਹਨ ਤੇ ਸਿਹਤਯਾਬ ਹੋ ਕੇ ਖ਼ੁਸ਼ੀ ਨਾਲ ਵਾਪਿਸ ਆਪਣੇ ਘਰ ਵੀ ਪਹੁੰਚ ਰਹੇ ਹਨ।
ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗੱਲ ਕਰੀਏ ਤਾਂ ਆਏ ਦਿਨ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੇਰਿਸ ਜਾਨਸਨ ਤੋਂ ਲੈ ਕੇ ਦੇਸ਼ ਦੇ ਦਿੱਗਜ ਨੇਤਾ ਜੋਤੀਦਿੱਤਿਆ ਸਿੰਧੀਆ ਤੱਕ, ਹਾਲੀਵੁੱਡ ਦੇ ਅਦਾਕਾਰ ਟਾਮ ਹੈਂਕਸ ਤੋਂ ਲੈ ਕੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬਚਨ ਤੱਕ, ਖੇਡ ਜਗਤ ਵਿੱਚ ਨੋਬਾਕਾ ਜੋਕੋਵਿਚ ਤੋਂ ਲੈ ਕੇ ਸ਼ਾਇਦ ਅਫ਼ਰੀਦੀ ਤੱਕ ਕਈ ਦਿੱਗਜ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ।
ਗੱਲ ਜੇਕਰ ਭਾਰਤ ਦੀ ਕੀਤੀ ਜਾਵੇ ਤਾਂ ਕਈ ਰਾਜਾਂ ਦੇ ਮੰਤਰੀ-ਵਿਧਾਇਕ, ਆਈਏਐਸ ਅਧਿਕਰੀਆਂ ਨਾਲ ਹੀ ਨਿਆਂ ਪਾਲਿਕਾ ਦੇ ਲੋਕ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੂਚੀ ਵਿੱਚ ਮਹਾਰਾਸ਼ਟਰ ਸਿਖਰ ਉੱਤੇ ਹੈ।
ਦੱਸ ਦਈਏ ਕਿ ਬਾਲੀਵੁੱਡ ਤੇ ਟੈਲੀਵਿਜ਼ਨ ਦੇ ਅਦਾਕਾਰ ਮੁੰਬਈ ਵਿੱਚ ਹੀ ਰਹਿੰਦੇ ਹਨ ਇਹੀ ਕਾਰਨ ਹੈ ਕਿ ਦੇਸ਼ ਵਿੱਚ ਕੋਰੋਨਾ ਨਾਲ ਵੱਡੇ ਸਿਤਾਰਿਆਂ ਦੀ ਸੂਚੀ ਵਿੱਚ ਮਹਾਰਾਸ਼ਟਰ ਪਹਿਲੇ ਸਥਾਨ ਉੱਤੇ ਹੈ। ਇਸ ਤਰ੍ਹਾਂ ਨਾਲ ਕੈਬਨਿਟ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ, ਕੁਝ ਵਿਧਾਇਕ ਤੇ ਲਗਭਗ ਦੋ ਦਰਜ਼ਨ ਸਾਬਕਾ ਆਈਏਐਸ ਤੇ ਆਈਪੀਐਸ ਅਧਿਕਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੱਖਣੀ ਮੁੰਬਈ ਵਿੱਚ ਇੱਕ ਇਮਾਰਤ ਉੱਤੇ ਵੀ ਇਸਦਾ ਪ੍ਰਭਾਵ ਪਿਆ ਜਿੱਥੇ ਕੁਝ ਸਮੇ ਦੇ ਲਈ ਚੋਟੀ ਦੇ ਅਫ਼ਸਰਾਂ ਨੇ ਕੁਝ ਸਮੇਂ ਦੇ ਲਈ ਠਹਿਰਨਾ ਹੁੰਦਾ ਸੀ। ਹਾਲਾਂਕਿ ਇਸ ਵਿੱਚ ਕਈ ਅਜਿਹੇ ਹਨ ਜੋ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਹੋ ਚੁੱਕੇ ਹਨ ਪਰ ਹਰ ਕਿਸੇ ਦੀ ਕਿਸਮਤ ਅਜਿਹੀ ਨਹੀਂ ਹੈ। ਸੂਬੇ ਵਿੱਚ ਸਾਬਕਾ ਚੋਣ ਅਧਿਕਾਰੀ ਤੇ ਆਈਏਐਸ ਅਧਿਕਾਰੀ ਨੀਲਾ ਸੱਤਿਆਨਰਾਇਣ ਜੋ ਆਪਣੀ ਇਮਾਨਦਾਰੀ ਦੇ ਲਈ ਜਾਣੀ ਜਾਂਦੀ ਸੀ ਉਸ ਦਾ ਦਿਹਾਂਤ ਹੋ ਗਿਆ।
ਕੋਰੋਨਾ ਦੇ ਚਪੇਟ ਵਿੱਚ ਰਾਜਨੇਤਾ
ਮਰਾਠਵਾੜਾ ਵਿੱਚ ਭਾਜਪਾ ਦੇ ਸਾਬਕਾ ਸਾਂਸਦ ਹਰੀਰਾਓ ਜਾਵਲੇ ਦੀ ਵੀ ਕੁਝ ਦਿਨ ਪਹਿਲਾਂ ਕੋਰੋਨਾ ਨਾਲ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਵਿੱਚ ਪੀਡਬਲਯੂਡੀ ਮੰਤਰੀ ਅਸ਼ੌਕ ਚੌਹਾਨ ਤੇ ਹਾਉਸਿੰਗ ਮੰਤਰੀ ਜਿਤੇਂਦਰ ਅਹਾਦ ਨੂੰ ਕੋਰੋਨਾ ਨਾਲ ਮੁਸ਼ਕਿਲ ਸਮਾਂ ਹੰਢਾਉਣਾ ਪਿਆ। ਦੋਵਾਂ ਮੰਤਰੀਆਂ ਨੂੰ ਆਈਸੀਯੂ ਵਿੱਚ 10 ਦਿਨਾਂ ਤੋਂ ਵੱਧ ਸਮਾਂ ਗੁਜ਼ਾਰਨਾ ਪਿਆ ਸੀ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਨੀਲੰਗੇਕਰ (88) ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਵੀਰਵਾਰ ਨੂੰ ਪੁਣੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਕੁਝ ਹੋਰ ਨੇਤਾਵਾਂ ਵਿੱਚ ਪੂਣੇ ਦੇ ਮੇਅਰ ਮੁਰਲੀਧਰ ਮੋਹੋਲ, ਭਾਜਪਾ ਵਿਧਾਇਕ ਮੁਕਤਾ ਤਿਲਕ (ਲੋਕਮਾਨਾ ਤਿਲਕ ਦੀ ਪੜਪੋਤੀ), ਲਾਤੂਰ ਤੋਂ ਭਾਜਪਾ ਵਿਧਾਇਕ ਅਭਿਮਨਿ ਪੰਵਾਰ ਵੀ ਇਸ ਲਾਗ ਤੋਂ ਬਚ ਨਹੀਂ ਸਕੇ, ਦਿੱਲੀ ਵਿੱਚ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਕਿਉਂਕਿ ਉਸ ਨੇ ਕਈ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਵਿਚ ਸ਼ਿਰਕਤ ਕੀਤੀ ਸੀ।
ਫ਼ਿਲਮੀ ਸਿਤਾਰੇ ਤੇ ਕੋਰੋਨਾ
ਵਾਲੀਵੁੱਡ ਦੀ ਜੇਕਰ ਗੱਲ ਕਰੀਏ ਤਾਂ ਮਹਾਨਾਇਕ ਅਮਿਤਾਬ ਬਚਨ ਤੇ ਉਨ੍ਹਾਂ ਦੇ ਪੁੱਤਰ ਅਭੀਸ਼ੇਕ ਬਚਨ, ਬਹੁ ਐਸ਼ਵਰਿਆ ਰਾਏ ਤੇ ਪੋਤੀ ਅਰਾਧਿਆ ਵਿੱਚ ਪਿਛਲੇ ਹਫ਼ਤੇ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਬੇਬੀ ਡਾਲ ਦੇ ਨਾਂਅ ਨਾਲ ਜਾਣੀ ਜਾਂਦੀ ਗਾਇਕਾ ਕਨੀਕਾ ਕਪੂਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਸਨਸਨੀ ਫ਼ੈਲ ਗਈ ਸੀ ਕਿਉਂਕਿ ਰਿਪੋਰਟ ਆਉਣ ਤੋਂ ਠੀਕ ਪਹਿਲਾਂ ਲਖਨਊ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਈ ਸੀ। ਜਿੱਥੇ ਕਈ ਲੀਡਰ, ਅਫ਼ਸਰ ਤੇ ਫਿਲਮ ਹਸਤੀਆਂ ਪਹੁੰਚੀਆਂ ਸਨ। ਪਰ ਬਚਾਅ ਇਹ ਰਿਹਾ ਕਿ ਉਨ੍ਹਾਂ ਵਿੱਚ ਜ਼ਿਆਦਾ ਲੋਕ ਪੌਜ਼ੀਟਿਵ ਨਹੀਂ ਪਾਏ ਗਏ। ਅਜਿਹੀਆਂ ਕਈ ਉਦਹਾਰਣਾਂ ਹੋਰ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਹਨ। ਜਿਵੇਂ ਕਰਨਾਟਕ ਜੋ ਪ੍ਰਕੋਪ ਦੀ ਤੁਲਨਾ ਵਿੱਚ ਕਾਫ਼ੀ ਘੱਟ ਸੀ ਪਰ ਉੱਥੇ ਕੋਰੋਨਾ ਪੌਜ਼ੀਟਿਵ ਨੇਤਾਵਾਂ ਦੀ ਸੂਚੀ ਕਾਫ਼ੀ ਲੰਮੀ ਹੈ।
ਇੱਕ ਨਜਰ ਉਨ੍ਹਾਂ ਲੀਡਰਾਂ ਦੀ ਸੂਚੀ ਉੱਤੇ-
ਸੀਟੀ ਰਵੀ - ਸੈਰ ਸਪਾਟਾ ਮੰਤਰੀ
ਐਮ.ਕੇ. ਪ੍ਰਨੇਸ਼- ਵਿਧਾਨ ਸਭਾ ਦੇ ਮੈਂਬਰ
ਭਾਰਤ ਸ਼ੈੱਟੀ- ਮੰਗਲੌਰ ਦੇ ਵਿਧਾਇਕ
ਭਗਵੰਤ ਖੁੱਬਾ - ਬਿਦਰ ਦੇ ਸੰਸਦ ਮੈਂਬਰ
ਰਾਜਕੁਮਾਰ ਪਾਟਿਲ - ਸੇਦਾਮ ਤੋਂ ਵਿਧਾਇਕ
ਸੁਮਲਤਾ - ਮੰਡਿਆ ਤੋਂ ਆਜ਼ਾਦ ਸੰਸਦ
ਡਾ. ਰੰਗਨਾਥ - ਕੁਨੀਗਲ ਤੋਂ ਵਿਧਾਇਕ
ਐਨ. ਸ਼ਿਵੰਨਾ - ਅਨੇਕਾਲ ਤੋਂ ਵਿਧਾਇਕ
ਡਾ. ਅਜੈ ਸਿੰਘ - ਜਾਵਰਗੀ ਟੀ ਡੀ ਰਾਜੇਗੌੜਾ ਤੋਂ ਵਿਧਾਇਕ
ਸ਼੍ਰੀਂਗੇਰੀ ਤੋਂ ਵਿਧਾਇਕ ਪ੍ਰਸਾਦ ਅਬੈਯਾ ਹੁਬਲੀ
ਧਾਰਵਾੜ ਤੋਂ ਵਿਧਾਇਕ - ਜਨਾਰਦਨ ਪੁਜਾਰੀ
ਸਾਬਕਾ ਕੇਂਦਰੀ ਮੰਤਰੀ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੇਤਾ ਇਸ ਲਾਗ ਤੋਂ ਮੁਕਤ ਵੀ ਹੋ ਚੁੱਕੇ ਹਨ।