ETV Bharat / sitara

ਮਨੋਜ ਵਾਜਪੇਈ ਦੇ ਪਿਤਾ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ - ਹਸਪਤਾਲ

ਬਾਲੀਵੁੱਡ ਅਭਿਨੇਤਾ ਮਨੋਜ ਵਾਜਪੇਈ ਦੇ ਪਿਤਾ ਦਾ ਦਿੱਲੀ ਵਿਚ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਸੀ। ਹਫਤਾ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

ਮਨੋਜ ਵਾਜਪੇਈ ਦੇ ਪਿਤਾ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

author img

By

Published : Oct 3, 2021, 2:36 PM IST

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ (Bollywood Actor) ਮਨੋਜ ਵਾਜਪੇਈ (Manoj Bajpayee) ਦੇ ਪਿਤਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਫਤਾ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਵਿਚੋਂ ਡਿਸਚਾਰਜ ਕੀਤਾ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਮਨੋਜ ਵਾਜਪੇਈ ਦੇ ਪਿਤਾ ਦਿੱਲੀ ਵਿਚ ਇਕ ਹਸਪਤਾਲ (Hospital) ਵਿਚ ਦਾਖਲ ਸਨ। ਡਾਕਟਰਾਂ ਨੇ ਅਭਿਨੇਤਾ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਸੀ। ਉਥੇ ਹੀ ਜਦੋਂ ਮਨੋਜ ਵਾਜਪੇਈ ਨੂੰ ਪਿਤਾ ਦੇ ਬੀਮਾਰ ਹੋਣ ਦੀ ਖਬਰ ਮਿਲੀ ਤਾਂ ਉਹ ਕੇਰਲ ਵਿਚ ਸ਼ੂਟਿੰਗ ਛੱਡ ਦਿੱਲੀ ਲਈ ਰਵਾਨਾ ਹੋ ਗਏ ਸਨ। ਮਨੋਜ ਵਾਜਪੇਈ ਦੇ ਪਿਤਾ ਰਾਧਾਕਾਂਤ ਵਾਜਪੇਈ ਇਕ ਕਿਸਾਨ ਸਨ।

ਮਨੋਜ ਵਾਜਪੇਈ ਦੇ ਪਿਤਾ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
ਮਨੋਜ ਵਾਜਪੇਈ ਦੇ ਪਿਤਾ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਮਨੋਜ ਵਾਜਪੇਈ ਇਨ੍ਹੀਂ ਦਿਨੀਂ ਕੇਰਲ ਵਿਚ ਆਪਣੇ ਨਵੇਂ ਪ੍ਰਾਜੈਕਟਸ (New Projects) ਨੂੰ ਲੈ ਕੇ ਕੇਰਲ (kerla) ਵਿਚ ਰੁੱਝੇ ਹੋਏ ਸਨ। ਹਾਲ ਹੀ ਵਿਚ ਮਨੋਜ ਉਦੋਂ ਚਰਚਾ ਵਿਚ ਆਏ ਸਨ। ਜਦੋਂ ਉਨ੍ਹਾਂ ਨੇ ਕਮਾਲ ਆਰ ਖਾਨ ਦੇ ਖਿਲਾਫ ਇੰਦੌਰ ਵਿਚ ਇਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।

ਦੱਸ ਦਈਏ ਕਿ ਕਮਾਲ ਆਰ ਖਾਨ ਨੇ 'ਵੈੱਬਸੀਰੀਜ਼ ਦਿ ਫੈਮਿਲੀ ਮੈਨ-2' (webseries The Family Man-2) ਨੂੰ ਲੈ ਕੇ ਮਨੋਜ ਵਾਜਪੇਈ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮਨੋਜ ਵਾਜਪੇਈ ਨੂੰ ਪਿਛਲੀ ਵਾਰ ਸਪਾਈ ਥ੍ਰਿਲ ਵੈੱਬਸੀਰੀਜ਼ 'ਡਾਇਲ 100' (Dial 100 webseries) ਅਤੇ 'ਦਿ ਫੈਮਿਲੀ ਮੈਨ-2' ਵਿਚ ਦੇਖਿਆ ਗਿਆ ਸੀ।

ਮਨੋਜ ਵਾਜਪੇਈ ਓ.ਟੀ.ਟੀ. ਪਲੇਟਫਾਰਮ (OTT Platform) ਰਾਜ ਕਰਨ ਵਾਲੇ ਐਕਟਰਸ ਵਿਚੋਂ ਇਕ ਹਨ। ਮਨੋਜ ਹੁਣ ਤੱਕ ਕਈ ਵੈੱਬ ਸੀਰੀਜ਼ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਓ.ਟੀ.ਟੀ. ਪਲੇਟਫਾਰਮ ਨੂੰ ਲੈ ਕੇ ਕਿਹਾ ਸੀ ਕਿ ਕਈ ਸ਼ਾਨਦਾਰ ਐਕਟਰ ਹਨ, ਜੋ ਓ.ਟੀ.ਟੀ. 'ਤੇ ਆਪਣਾ ਕੰਮ ਦਿਖਾ ਰਹੇ ਹਨ। ਉਹ ਬਹੁਚ ਚੰਗਾ ਕਰ ਰਹੇ ਹਨ। ਜਿਸ ਨਾਲ ਮੈਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਹੈ, ਬਾਲੀਵੁੱਡ ਵਿਚ ਇੰਨਾ ਨਾਂ ਨਹੀਂ ਮਿਲ ਰਿਹਾ ਛੋਟੇ ਐਕਟਰਸ ਨੂੰ ਪਰ ਓ.ਟੀ.ਟੀ. ਨੇ ਉਨ੍ਹਾਂ ਨੂੰ ਵੱਡਾ ਮੌਕਾ ਦਿੱਤਾ ਹੈ। ਮਨੋਜ ਵਾਜਪੇਈ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਪੜ੍ਹਾਈ ਕਰਨ ਲਈ ਰਾਜਧਾਨੀ ਦਿੱਲੀ ਆਏ ਸਨ। ਇਸ ਤੋਂ ਬਾਅਦ ਉਹ ਮੁੰਬਈ ਵਿਚ ਐਕਟਰ ਬਣਨ ਦਾ ਸੁਪਨਾ ਲੈ ਕੇ ਗਏ ਸਨ।

ਇਹ ਵੀ ਪੜ੍ਹੋ- ਡਰੱਗਜ਼ ਪਾਰਟੀ ਕੇਸ: ਸ਼ਾਹਰੁਖ ਦੇ ਪੁੱਤਰ ਆਰੀਅਨ ਖਾਨ ਸਮੇਤ 8 ਲੋਕਾਂ ਤੋਂ ਪੁੱਛਗਿੱਛ, ਮੋਬਾਈਲ ਜ਼ਬਤ

ETV Bharat Logo

Copyright © 2025 Ushodaya Enterprises Pvt. Ltd., All Rights Reserved.