ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਅਤੇ 'ਗੌਡਫਾਦਰ' ਸਲਮਾਨ ਖਾਨ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਨ। ਇਸ ਦੌਰਾਨ ਸਲਮਾਨ ਖਾਨ ਨੂੰ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਨੇ ਜਨਮਦਿਨ 'ਤੇ ਸਭ ਤੋਂ ਖਾਸ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕੈਟਰੀਨਾ ਕੈਫ ਨੇ ਸਲਮਾਨ ਖਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਖੂਬਸੂਰਤ ਫੋਟੋ ਸ਼ੇਅਰ ਕਰਕੇ ਸਲਮਾਨ ਖਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸਲਮਾਨ ਖਾਨ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕੈਟਰੀਨਾ ਨੇ ਲਿਖਿਆ, 'ਸਲਮਾਨ ਖਾਨ ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਪ੍ਰਮਾਤਮਾ ਕਰੇ ਤੁਹਾਡੇ ਵਿੱਚ ਜੋ ਪਿਆਰ, ਚਮਕ ਅਤੇ ਪ੍ਰਤਿਭਾ ਹੈ, ਇਹ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ।
ਦੱਸ ਦਈਏ ਕਿ ਇਸ ਪੋਸਟ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਕੈਟਰੀਨਾ ਕੈਫ ਦੇ ਵਿਆਹ ਤੋਂ ਬਾਅਦ ਵੀ ਸਲਮਾਨ ਨਾਲ ਦੋਸਤੀ ਪਹਿਲਾਂ ਵਾਂਗ ਹੀ ਬਰਕਰਾਰ ਹੈ। ਫੈਨਜ਼ ਵੀ ਕੈਟਰੀਨਾ ਕੈਫ ਦੀ ਖੂਬ ਤਾਰੀਫ ਕਰ ਰਹੇ ਹਨ। ਦਰਅਸਲ ਅੱਜ ਵਿਆਹ ਤੋਂ ਬਾਅਦ ਸਲਮਾਨ ਅਤੇ ਕੈਟਰੀਨਾ ਦੇ ਫੈਨਜ਼ ਵੀ ਇਸ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ।
ਜ਼ਿਕਰਯੋਗ ਹੈ ਕਿ 9 ਦਸੰਬਰ ਨੂੰ ਸਲਮਾਨ ਖਾਨ ਕੈਟਰੀਨਾ-ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ ਸੀ। ਇਸ ਦਿਨ ਉਹ ਆਪਣੇ 'ਦਬੰਗ ਟੂਰ' ਲਈ ਸਾਊਦੀ ਅਰਬ ਲਈ ਰਵਾਨਾ ਹੋਏ ਸੀ।
ਦੱਸ ਦਈਏ ਕਿ ਸਾਲ 2022 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਫਿਲਮ 'ਟਾਈਗਰ-3' ਦੀ ਸ਼ੂਟਿੰਗ ਲਈ ਦਿੱਲੀ ਜਾਣਗੇ।
ਇਹ ਵੀ ਪੜੋ: ਸੱਪ ਡੰਗਣ ਤੋਂ ਬਾਅਦ ਸਿਹਤਮੰਦ ਹੋਏ ਸਲਮਾਨ, ਕਿਹਾ, 'ਟਾਈਗਰ ਅਭੀ ਜਿੰਦਾ ਹੈ'