ਚੰਡੀਗੜ੍ਹ: ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਕਾਰਨ ਹਮੇਸ਼ਾਂ ਹੀ ਸੁਰਖੀਆ ਦਾ ਹਿੱਸਾ ਰਹਿੰਦੀ ਹੈ ਤੇ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਇਸੇ ਤਰ੍ਹਾਂ ਹੁਣ ਕੰਗਣਾ ਰਣੌਤ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਵ ਦੇ ਤਲਾਕ ਨੂੰ ਲੈ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਤੇ ਇਸ ਨੂੰ ਸਿੱਧਾ ਪੰਜਾਬ ਨਾਲ ਜੋੜਿਆ ਹੈ। ਕੰਗਨਾ ਨੇ ਸਵਾਲ ਕੀਤਾ ਹੈ ਕਿ ਇੱਕ ਮੁਸਲਮ ਨਾਲ ਵਿਆਹ ਕਰਵਾਉਣ ਲਈ ਮੁਸਲਿਮ ਧਰਮ ਹੀ ਕਿਉਂ ਅਪਣਾਉਣਾ ਪੈਂਦਾ ਹੈ।
ਇਹ ਵੀ ਪੜੋ: ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ ਹਿਮਾਂਸ਼ੀ ਖੁਰਾਨਾ
ਕੰਗਣਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਟੋਰੀ ਸ਼ੇਅਰ ਕਰਦੇ ਲਿਖਿਆ ਕਿ ਇੱਕ ਸਮਾਂ ਹੁੰਦਾ ਸੀ ਕਿ ਪੰਜਾਬ ਵਿੱਚ ਜ਼ਿਆਦਾ ਤਰ ਪਰਿਵਾਰ ਆਪਣੇ ਇੱਕ ਪੁੱਤਰ ਨੂੰ ਹਿੰਦੂ ਅਤੇ ਦੂਜੇ ਨੂੰ ਸਿੱਖ ਬਣਾਉਣ ਦਾ ਰਿਵਾਜ ਸੀ। ਇਸ ਤਰ੍ਹਾਂ ਦਾ ਕੰਮ ਹਿੰਦੂਆਂ ਤੇ ਮੁਸਲਿਮ ਜਾਂ ਸਿੱਖ ਤੇ ਮੁਸਲਿਮ ਵਿੱਚ ਦੇਖਣ ਨੂੰ ਨਹੀਂ ਮਿਲਦਾ ਸੀ। ਅਮੀਰ ਖ਼ਾਨ ਸਰ ਦੇ ਤਾਲਕ ਤੋਂ ਬਾਅਦ ਮੈਨੂੰ ਹੈਰਾਨੀ ਹੋਈ ਕਿ ਕਿਸੇ ਹੋਰ ਧਰਮ ਵਿੱਚ ਵਿਆਹ ਕਰਵਾਉਣ ਨਾਲ ਬੱਚੇ ਹਮੇਸ਼ਾ ਮੁਸਲਿਮ ਹੀ ਕਿਉਂ ਬਣਦੇ ਹਨ ਕਿਉਂਕਿ ਔਰਤਾਂ ਹਿੰਦੂ ਨਹੀਂ ਰਹਿ ਪਾਉਦੀਆਂ। ਵਕਤ ਬਦਲਣ ਦੇ ਨਾਲ ਸਾਨੂੰ ਇਸ ਵਿੱਚ ਵੀ ਬਦਲਾਅ ਕਰਨਾ ਚਾਹੀਦਾ ਹੈ। ਇਹ ਪੁਰਾਣੀ ਅਤੇ ਉਲਟੀ ਪ੍ਰਥਾ ਹੈ। ਜੇਕਰ ਇੱਕ ਪਰਿਵਾਰ ਵਿੱਚ ਹਿੰਦੂ, ਜੈਨ, ਬੋਧੀ, ਸਿੱਖ, ਰਾਧਾ ਸੁਆਮੀ ਤੇ ਨਾਸਤਿਕ ਇਕੱਠੇ ਰਹਿ ਸਕਦੇ ਹਨ ਤਾਂ ਮੁਸਲਿਮ ਕਿਉਂ ਨਹੀਂ ? ਆਖਿਰਕਾਰ ਕਿਉਂ ਕਿਸੇ ਨੂੰ ਮੁਸਲਿਮ ਨਾਲ ਵਿਆਹ ਕਰਨ ਤੋਂ ਬਾਅਦ ਆਪਣਾ ਧਰਮ ਬਦਲਣਾ ਪੈਂਦਾ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਵ ਨੇ ਤਲਾਕ ਤੋਂ ਬਾਅਦ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ ਜਿਸ ਤੇ ਕੰਗਣਾ ਰਣੌਤ ਨੇ ਸਵਾਲ ਖੜੇ ਕੀਤੇ ਹਨ।
ਇਹ ਵੀ ਪੜੋ: Indian Idol-12 ਸੀਜ਼ਨ ਨੂੰ ਲੈ ਕੇ ਇਹ ਬੋਲੇ ਗਾਇਕ ਆਦਿੱਤਿਆ ਨਾਰਾਇਣ