ETV Bharat / sitara

Birthday Special Urmila Matondkar: 10 ਸਾਲ ਛੋਟੇ ਪਤੀ ਤੋਂ ਵੀ ਵੱਧ ਅਮੀਰ ਹੈ ਉਰਮਿਲਾ ਮਾਤੋਂਡਕਰ ਜਾਣੋ ਕੁਝ ਹੋਰ ਖ਼ਾਸ ਗੱਲਾਂ - ਕਾਰੋਬਾਰੀ ਮੋਹਸੀਨ ਅਖ਼ਤਰ ਮੀਰ

90 ਦਹਾਕੇ ਦੀ ਪਾਪੁਲਰ ਅਦਾਕਾਰਾ ਉਰਮਿਲਾ ਮਾਤੋਂਡਕਰ (Urmila Matondkar) 4 ਫ਼ਰਵਰੀ ਨੂੰ ਯਾਨੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਬਾਰੇ ਹੀ ਜਾਣਦੇ ਹਾਂ, ਕੁਝ ਖ਼ਾਸ ਗੱਲਾਂ ...

Urmila Matondkar Birthday
Urmila Matondkar Birthday
author img

By

Published : Feb 4, 2022, 7:39 AM IST

ਹੈਦਰਾਬਾਦ: 90 ਦਹਾਕੇ ਦੀ ਪਾਪੁਲਰ ਅਦਾਕਾਰਾ ਉਰਮਿਲਾ ਮਾਤੋਂਡਕਰ (Birthday Special Urmila Matondkar) 4 ਫ਼ਰਵਰੀ 1974 ਨੂੰ ਜਨਮੀ, ਜੋ ਕਿ ਅੱਜ ਆਪਣਾ 48 ਵਾਂ ਜਨਮ ਦਿਨ ਮਨਾ ਰਹੀ ਹੈ। ਉਰਮਿਲਾ ਮਾਤੋਂਡਕਰ ਨੇ ਬਾਲ ਕਲਾਕਾਰ ਦੇ ਤੌਰ 'ਤੇ 1980 'ਚ ਫਿਲਮ 'ਕਲਯੁਗ' ਨਾਲ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸ਼ੇਖਰ ਕਪੂਰ ਦੀ ਫਿਲਮ 'ਮਾਸੂਮ' 'ਚ ਨਜ਼ਰ ਆਈ। ਉਰਮਿਲਾ ਮਾਤੋਂਡਕਰ ਵੱਡੀ ਹੋਈ ਅਤੇ ਉਸ ਨੇ 1991 ਦੀ ਫਿਲਮ 'ਨਰਸਿਮਹਾ' ਨਾਲ ਡੈਬਿਊ ਕੀਤਾ।

Urmila Matondkar Birthday
ਬਾਲ ਕਲਾਕਾਰ ਉਰਮਿਲਾ ਮਾਤੋਂਡਕਰ

ਉਰਮਿਲਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਬਾਲੀਵੁੱਡ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ ਅਤੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਰਮਿਲਾ ਅੱਜ ਵੀ ਆਪਣੀ ਲੁੱਕ ਕਾਰਨ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।

ਫਿਲਮੀ ਕਰੀਅਰ ਤੋਂ ਇਲਾਵਾ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ:

  • ਉਨ੍ਹਾਂ ਨੇ ਮਲਿਆਲਮ ਫਿਲਮ 'ਚਾਣਕਯਾਨ' ਨਾਲ ਬਤੌਰ ਹੀਰੋਇਨ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਬਾਲੀਵੁੱਡ 'ਚ ਉਨ੍ਹਾਂ ਦਾ ਸਿੱਕਾ ਉਦੋਂ ਚੱਲਿਆ ਜਦੋਂ ਉਨ੍ਹਾਂ ਨੂੰ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਫਿਲਮ 'ਚਮਤਕਾਰ' ਕੀਤੀ।
  • ਉਨ੍ਹਾਂ ਦੀ ਸੁਪਰਹਿੱਟ ਫਿਲਮ ਰੰਗੀਲਾ ਹੈ ਜਿਸ ਵਿੱਚ ਉਹ ਆਮਿਰ ਖਾਨ ਦੇ ਨਾਲ ਸੀ। ਇਸ ਤੋਂ ਇਲਾਵਾ ਉਰਮਿਲਾ ਨੇ ਅਨਿਲ ਕਪੂਰ ਨਾਲ ਫਿਲਮ 'ਜੁਦਾਈ' 'ਚ ਵੀ ਜ਼ਬਰਦਸਤ ਅਦਾਕਾਰੀ ਪੇਸ਼ ਕੀਤੀ ਸੀ।
  • ਅਦਾਕਾਰਾ ਉਰਮਿਲਾ ਮਾਤੋਂਡਕਰ 68 ਕਰੋੜ ਪ੍ਰਾਪਟੀ ਦੀ ਮਾਲਕਨ ਹੈ। ਜੋ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਉਹ ਮੁੰਬਈ ਉੱਤਰੀ ਤੋਂ ਕਾਂਗਰਸ ਦੀ ਉਮੀਦਵਾਰ ਸੀ। ਉਰਮਿਲਾ ਦੇ ਚੋਣ ਹਲਫ਼ਨਾਮੇ ਮੁਤਾਬਕ ਉਹ ਕੁੱਲ 68.28 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।
    Urmila Matondkar Birthday
    ਉਰਮਿਲਾ ਮਾਤੋਂਡਕਰ
  • ਉਰਮਿਲਾ ਮਾਤੋਂਡਕਰ ਨੇ ਸਾਲ 2016 ਵਿੱਚ 10 ਸਾਲ ਛੋਟੇ ਕਾਰੋਬਾਰੀ ਮੋਹਸੀਨ ਅਖ਼ਤਰ ਮੀਰ ਨਾਲ ਵਿਆਹ ਕਰਵਾਇਆ। ਉਸ ਦੇ ਪਤੀ ਕੋਲ 32.35 ਕਰੋੜ ਰੁਪਏ ਦੀ ਚੱਲ ਅਤੇ 30 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ।
  • ਮੋਹਸੀਨ ਕਾਫੀ ਖੂਬਸੂਰਤ ਹੈ ਅਤੇ ਉਹ ਮਿਸਟਰ ਇੰਡੀਆ ਮੁਕਾਬਲੇ 'ਚ ਵੀ ਤੀਜੇ ਸਥਾਨ 'ਤੇ ਰਹਿ ਚੁੱਕੇ ਹਨ, ਇਸ ਤੋਂ ਇਲਾਵਾ ਉਰਮਿਲਾ ਦੇ ਪਤੀ ਮੋਹਸੀਨ ਨੇ ਜੋਯਾ ਅਖ਼ਤਰ ਦੀ ਫਿਲਮ 'ਲਕ ਬਾਈ ਚਾਂਸ' ਵਿੱਚ ਵੀ ਕੰਮ ਕੀਤਾ।
    Urmila Matondkar Birthday
    ਉਰਮਿਲਾ ਮਾਤੋਂਡਕਰ
  • ਉਰਮਿਲਾ ਕੋਲ 1 ਕਰੋੜ 27 ਲੱਖ 95 ਹਜ਼ਾਰ ਰੁਪਏ ਦੇ ਹੀਰਿਆਂ ਦੇ ਗਹਿਣੇ ਹਨ। ਇਸ ਤੋਂ ਇਲਾਵਾ 1 ਲੱਖ 48 ਹਜ਼ਾਰ ਰੁਪਏ ਦਾ ਸੋਨੇ ਦਾ ਸਿੱਕਾ ਅਤੇ 17 ਲੱਖ 65 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ ਹਨ।
  • ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਰਮਿਲਾ ਮੰਤੋਂਡਕਰ ਕੋਲ ਇੱਕ ਮਰਸਡੀਜ਼ ਸਮੇਤ ਦੋ ਕਾਰਾਂ ਹਨ।
    Urmila Matondkar Birthday
    ਉਰਮਿਲਾ ਮਾਤੋਂਡਕਰ ਅਤੇ ਮੋਹਸੀਨ ਅਖ਼ਤਰ ਮੀਰ
  • ਵਿਆਹ ਤੋਂ ਬਾਅਦ ਉਰਮਿਲਾ ਨੇ 2018 'ਚ ਸਿਰਫ ਇਕ ਫਿਲਮ ਸਾਈਨ ਕੀਤੀ ਜਿਸ ਦਾ ਨਾਂ 'ਬਲੈਕਮੇਲ' ਸੀ। ਇੱਥੇ ਵੀ ਉਸ ਨੇ ਇੱਕ ਗੀਤ ਕੀਤਾ। ਇਸ ਤੋਂ ਬਾਅਦ ਉਰਮਿਲਾ ਫਿਲਮਾਂ ਤੋਂ ਦੂਰ ਰਹੀ।

ਇਹ ਵੀ ਪੜ੍ਹੋ: ਫਿਲਮ ਪੁਸ਼ਪਾ ’ਚ ਮੇਕਰਜ਼ ਨੇ ਕੀਤੀਆਂ ਕਿਹੜੀਆਂ 5 ਵੱਡੀਆਂ ਗਲਤੀਆਂ ?

ETV Bharat Logo

Copyright © 2025 Ushodaya Enterprises Pvt. Ltd., All Rights Reserved.