ETV Bharat / sitara

ਸੋਸ਼ਲ ਮੀਡੀਆ ਨੇ ਚਮਕਾਈ ਨਾਜ਼ਦੀਪ ਦੀ ਕਿਸਮਤ

ਸੋਸ਼ਲ ਮੀਡੀਆ ਅੱਜ ਦੇ ਦੌਰ 'ਚ ਇੱਕ ਅਜਿਹਾ ਪਲੈਟਫ਼ਾਰਮ ਬਣ ਚੁੱਕਾ ਹੈ ਜੋ ਕਈ ਕਲਾਕਾਰਾਂ ਦੀ ਜ਼ਿੰਦਗੀ ਬਣਾ ਵੀ ਦਿੰਦਾ ਹੈ 'ਤੇ ਕਈਆਂ ਦੀ ਤਬਾਹ ਵੀ ਕਰ ਦਿੰਦਾ ਹੈ। ਪੰਜਾਬੀ ਇੰਡਸਟਰੀ 'ਚ ਕਈ ਕਲਾਕਾਰਾਂ ਦੀ ਜ਼ਿੰਦਗੀ ਇਸ ਸੋਸ਼ਲ ਮੀਡੀਆ ਨੇ ਬਣਾਈ ਹੈ। ਅੱਜ-ਕੱਲ੍ਹ ਅੰਮ੍ਰਿਤਸਰ ਦੀ 12 ਸਾਲਾਂ ਨਾਜ਼ਦੀਪ ਦੀਆਂ ਵੀਡੀਓਜ਼ ਵਾਇਲ ਹੋ ਰਰਹੀਆਂ ਹਨ। ਕਿਵੇਂ ਬਣੀ ਨਾਜ਼ਦੀਪ ਸੋਸ਼ਲ ਮੀਡੀਆ ਸਟਾਰ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ
author img

By

Published : Sep 19, 2019, 7:45 PM IST

ਅੰਮ੍ਰਿਤਸਰ:ਫ਼ੇਸਬੁੱਕ ਅਤੇ ਯੂਟਿਊਬ 'ਤੇ ਨਾਜ਼ਦੀਪ ਨਾਂਅ ਦੀ ਕੁੜੀ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਨਾਜ਼ਦੀਪ ਦੀ ਅਵਾਜ਼ 'ਚ ਗਾਇਕ ਸਿੰਘਾ ਦਾ ਗੀਤ 'ਫ਼ੋਟੋ' ਬਹੁਤ ਹੀ ਪਿਆਰਾ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਨਾਜ਼ਦੀਪ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਸ ਦੇ ਸਕੂਲ ਅਧਿਆਪਕਾਂ ਨੂੰ ਜਦੋਂ ਨਾਜ਼ਦੀਪ ਦੇ ਟੇਲੇਂਟ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਉਸ ਦੇ ਮਾਂ-ਬਾਪ ਨੂੰ ਦੱਸਿਆ।

ਸੋਸ਼ਲ ਮੀਡੀਆ ਨੇ ਚਮਕਾਈ ਨਾਜ਼ਦੀਪ ਦੀ ਕਿਸਮਤ

ਹੋਰ ਪੜ੍ਹੋ:ਅਮਿਤ ਸ਼ਾਹ ਦੇ ਬਿਆਨ 'ਤੇ ਬੋਲੇ ਮਸ਼ਹੂਰ ਅਦਾਕਾਰ ਰਜਨੀਕਾਂਤ
ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨਾਜ਼ਦੀਪ ਦੇ ਪਿਤਾ ਨੇ ਦੱਸਿਆ ਕਿ ਉਹ ਵੈਲਡਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਪੈਸਿਆਂ ਦੀ ਤੰਗੀ ਰਹਿੰਦੀ ਹੈ ਪਰ ਉਨ੍ਹਾਂ ਆਪਣੀ ਬੇਟੀ ਦੇ ਸੁਪਨੇ ਪੂਰੇ ਕਰਨ 'ਚ ਕੋਈ ਕਸਰ ਨਹੀਂ ਛੱਡੀ। ਨਾਜ਼ਦੀਪ ਦੀ ਮਾਂ ਬਬਲੀ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਉਸ ਵਿਅਕਤੀ ਦੇ ਜਿਨ੍ਹਾਂ ਨੇ ਨਾਜ਼ਦੀਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀ।

ਹੋਰ ਪੜ੍ਹੋ: IIFA Awards 2019: ਕਿਸ ਨੂੰ ਮਿਲਿਆ ਕਿਹੜਾ ਅਵਾਰਡ ਵੇਖੋ ਪੂਰੀ ਸੂਚੀ
ਕਾਬਿਲ-ਏ-ਗੌਰ ਹੈ ਕਿ 26 ਅਗਸਤ ਨੂੰ ਖੰਡਵਾਲਾ ਸਥਿਤ ਬਾਬਾ ਬੇਰ ਸ਼ਾਹ ਜੀ ਦੇ ਮੇਲੇ 'ਤੇ ਨਾਜ਼ਦੀਪ ਗੀਤ ਗਾ ਰਹੀ ਸੀ ਤਾਂ ਉਸਦੀ ਆਵਾਜ ਨੂੰ ਸੁਣ ਕੇ ਕਿਸੇ ਨੇ ਉਸਦੀ ਵੀਡੀਓ ਪਾ ਦਿੱਤੀ। ਇਸ ਵੀਡੀਓ ਕਾਰਨ ਹੀ ਨਾਜ਼ਦੀਪ ਸੋਸ਼ਲ ਮੀਡੀਆ ਸਟਾਰ ਬਣ ਗਈ।
ਜ਼ਿਕਰਯੋਗ ਹੈ ਕਿ ਨਾਜ਼ਦੀਪ ਦੇ ਟੇਲੇਂਟ ਬਾਰੇ ਹੁਣ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੂੰ ਵੀ ਪਤਾ ਲੱਗ ਰਿਹਾ ਹੈ ਇਸ ਦੇ ਸਦਕਾ ਮਸ਼ਹੂਰ ਪੰਜਾਬੀ ਗਾਇਕ ਖ਼ਾਨ ਸਾਹਬ ਨੇ ਉਸ ਨੂੰ ਆਪਣੇ ਨਾਲ ਗਾਉਣ ਦਾ ਮੌਕਾ ਦਿੱਤਾ ਹੈ। ਇਹ ਗੀਤ ਛੇਤੀ ਹੀ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਾਵੇਗਾ।

Intro:ਛੋਟੀ ਉਮਰੇ ਨਾਜਦੀਪ ਨੇ ਰੱਖਿਆ ਗਾਇਕੀ ਵਿਚ ਕਦਮ
ਮਸ਼ਹੂਰ ਗਾਇਕ ਖਾਨ ਨੇ ਨਾਜਦੀਪ ਦਾ ਕਰਵਾਇਆ ਗੀਤ ਰਿਕਾਰਡ- ਜਰਨੈਲ
ਸੋਸ਼ਲ ਮੀਡੀਆ ਤੇ ਹੋਈ ਸੀ ਨਾਜਦੀਪ ਦੇ ਗੀਤ ਦੀ ਵੀਡੀਓ ਵਾਇਰਲ - ਬੱਬਲੀBody:ਐਂਕਰ : ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਖੰਡਵਾਲਾ ਦੀ ਨੰਨੀ ਜਿਹੀ ਲੜਕੀ ਨਾਜਦੀਪ ਨੇ ਛੋਟੀ ਉਮਰ ਵਿਚ ਗਾਇਕੀ ਵਿਚ ਕਦਮ ਰੱਖ ਕੇ ਆਪਣੇ ਮਾਪਿਆਂ ਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨਾਜਦੀਪ ਦੀ ਸੁੰਦਰ ਆਵਾਜ ਨੂੰ ਸੁਣ ਕੇ ਪੰਜਾਬ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਨੇ ਨਾਜਦੀਪ ਨੂੰ ਗਾਇਕੀ ਦਾ ਮੋਕਾ ਦਿੰਦਿਆਂ ਉਸਦਾ ਇਕ ਗੀਤ ਰਿਕਾਰਡ ਕੀਤਾ ਹੈ, ਜੋ ਕਿ ਜਲਦ ਹੀ ਲੋਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਨਾਜਦੀਪ ਇਕ ਬਹੁਤ ਹੀ ਗਰੀਬ ਘਰ ਨਾਲ ਸਬੰਧਤ ਹੈ ਤੇ ਸੱਤਵੀ ਕਲਾਸ ਦੀ ਵਿਿਦਆਰਥਣ ਹੈ, ਜਿਸਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਸ਼ੌਂਕ ਸੀ। ਨਾਜਦੀਪ ਨੇ ਦੱਸਿਆ ਕਿ ਉਸਦੀ ਮਾਤਾ ਬੱਬਲੀ ਘਰੈਲੂ ਔਰਤ ਹੈ, ਜਦਕਿ ਪਿਤਾ ਜਰਨੈਲ ਸਿੰਘ ਵੈਲਡਿੰਗ ਦਾ ਕੰਮ ਕਰਦੇ ਹਨ, ਜਿੰਨ੍ਹਾਂ ਦੀ ਕਮਾਈ ਨਾਲ ਬਹੁਤ ਹੀ ਮੁਸ਼ਕਿਲ ਨਾਲ ਘਰ ਦਾ ਗੁਜਾਰਾ ਹੁੰਦਾ ਹੈ। ਉਸਨੇ ਦੱਸਿਆ ਕਿ ਉਹ ਜਦ ਛੇ ਸਾਲ ਦੀ ਸੀ ਉਸਨੂੰ ਉਸ ਸਮੇਂ ਤੋਂ ਹੀ ਗਾਉਣ ਦਾ ਬੜਾ ਸ਼ੋਂਕ ਰਿਹਾ ਹੈ। ਉਸਨੇ ਦੱਸਿਆ ਇਕ ਦਿਨ ਜਦ ਉਹ ਸਕੂਲ ਦੇ ਕਿਸੇ ਪ੍ਰੋਗਰਾਮ ਵਿਚ ਗਾਇਕੀ ਕਰ ਰਹੀ ਸੀ ਤਾਂ ੳੇੁਸਦੇ ਸਕੂਲ ਦੀ ਅਧਿਆਪਿਕਾ ਨੇ ਉਸਦੀ ਆਵਾਜ ਸੁਣ ਕੇ ਉਸਦੇ ਮਾਪਿਆਂ ਨਾਲ ਗੱਲਬਾਤ ਕੀਤੀConclusion:ਤੇ ਉਨ੍ਹਾਂ ਨੂੰ ਮੇਰੇ (ਨਾਜਦੀਪ) ਦੀ ਗਾਇਕੀ ਬਾਰੇ ਜਾਣੂ ਕਰਵਾਇਆ। ਉਸਨੇ ਦੱਸਿਆ ਕਿ ਉਸਦੇ ਮਾਪਿਆ ਨੇ ਸਕੂਲ ਅਧਿਆਪਕਾਂ ਦੇ ਅਨੁਸਾਰ ਉਸਨੂੰ ਮਨੀ ਸੂਫੀ ਦਾ ਸ਼ਗਿਰਦ ਬਣਾਇਆ, ਜਿੱਥੇ ਉਸਨੇ ਕਰੀਬ ਛੇ ਮਹੀਨੇ ਸਿੱਖਿਆ ਲਈ, ਪਰ ਕੁੱਝ ਕਾਰਨਾਂ ਕਰਕੇ ਉਹ ਅਕੈਡਮੀ ਬੰਦ ਹੋ ਗਈ, ਜਿਸ ਤੋਂ ਬਾਅਦ ਉਸਨੂੰ ਕੰਵਲਜੀਤ ਸਿੰਘ ਨੇ ਗਾਇਕੀ ਦੇ ਗੂਰ ਦਿੱਤੇ ਤੇ ਉਹ ਹੁਣ ਕਰੀਬ ਦੋ ਸਾਲ ਤੋਂ ਉਨ੍ਹਾਂ ਦੀ ਸ਼ਗਿਰਦ ਬਣ ਕੇ ਗਾਇਕੀ ਦੀ ਸਿੱਖਿਆ ਹਾਸਲ ਕਰ ਰਹੀ ਹੈ। ਨਾਜਦੀਪ ਨੇ ਦੱਸਿਆ ਕਿ ਉਸਨੇ ਉਸਤਾਦ ਕੰਵਲਜੀਤ ਸਹੋਤਾ ਨਾਲ ਕਈ ਮੇਲਿਆ ਤੇ ਗਾਇਕੀ ਦਾ ਪ੍ਰਦਰਸ਼ਨ ਕੀਤਾ ਹੈ, ਇਸੇ ਦੋਰਾਨ ਪਿਛਲੇ ਮਹੀਨੇ 26 ਅਗਸਤ ਨੂੰ ਖੰਡਵਾਲਾ ਸਥਿਤ ਬਾਬਾ ਬੇਰ ਸ਼ਾਹ ਜੀ ਦੇ ਮੇਲੇ ਦੋਰਾਨ ਜਦ ਉਹ ਗਾਇਕੀ ਕਰ ਰਹੀ ਸੀ ਤਾਂ ਉਸਦੀ ਆਵਾਜ ਨੂੰ ਸੁਣ ਕੇ ਕਿਸੇ ਨੇ ਉਸਦੀ ਵਿਿਡਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵਿਿਡਓ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਮਸ਼ਹੂਲ ਗਾਇਕ ਖਾਨ ਸਾਹਿਬ ਨੇ ਉਸਨੂੰ ਰਾਬਤਾ ਕਰਕੇ ਆਪਣੇ ਸਟੂਡੀਓ ਬੁਲਾਇਆ ਤੇ ਉਸਦੀ ਆਵਾਜ ਨੂੰ ਸੁਣਦਿਆਂ 9 ਸਤੰਬਰ ਨੂੰ ਉਸਦਾ ਇਕ ਗੀਤ ਵੀ ਰਿਕਾਰਡ ਕਰਵਾਇਆ, ਜੋ ਕਿ ਜਲਦ ਹੀ ਲੋਕਾਂ ਦੇ ਰੂਬਰੂ ਹੋਵੇਗਾ। ਨਾਜਦੀਪ ਨੇ ਦੱਸਿਆ ਉਸਦੇ ਪਿਤਾ ਜਰਨੈਲ ਸਿੰਘ ਤੇ ਮਾਤਾ ਬੱਬਲੀ ਤੋਂ ਇਲਾਵਾ ਉਨ੍ਹਾਂ ਦੇ ਉਸਤਾਦ ਨੇ ਉਸਦਾ ਕਾਫੀ ਸਹਿਯੋਗ ਕੀਤਾ ਹੈ, ਜਿਸ ਕਾਰਨ ਉਹ ਅਸ਼ੱਜ ਇਸ ਮੁਕਾਮ ਤੇ ਪੱੁਜੀ ਹੈ, ਤੇ ਉਹ ਆਪਣੇ ਮਾਪਿਆ ਦਾ ਨਾਂ ਰੋਸ਼ ਕਰਨ ਲਈ ਪੂਰੀ ਮਿਹਨਤ ਕਰੇਗੀ ਤੇ ਆਪਣੇ ਮਾਪਿਆਂ ਦਾ ਨਾਂ ਦੇਸ਼ ਵਿਚ ਚਮਕਾਏਗੀ। ਨਾਜਦੀਪ ਦੇ ਪਿਤਾ ਜਰਨੈਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਤੇ ਬੜਾ ਮਾਨ ਹੈ, ਜੋ ਕਿ ਉਨ੍ਹਾਂ ਦੇ ਸਪਨਿਆਂ ਨੂੰ ਪੂਰਾ ਕਰੇਗੀ ਤੇ ਸਮਾਜ ਵਿਚ ਚੰਗਾਂ ਨਾਂ ਖੱਟੇਗੀ।
ਬਾਈਟ : ਜਰਨੈਲ ਸਿੰਘ ( ਪਿਤਾ )
ਬਾਈਟ : ਬਬਲੀ ( ਮਾਤਾ )
ਬਾਈਟ : ਨਾਜਦੀਪ ਕੌਰ ( ਗਾਇਕ ਕੁੜੀ )
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.