ਚੰਡੀਗੜ੍ਹ:ਪੰਜਾਬੀ ਗਾਇਕਾ ਜੈਸਮੀਨ ਸੈਂਡਲਸ (Jasmine Sandals) ਦਾ ਜਨਮ 4 ਸਤੰਬਰ 1990 ਨੂੰ ਜਲੰਧਰ ਵਿਖੇ ਹੋਇਆ। ਜੈਸਮੀਨ ਸੈਂਡਲਸ ਨੂੰ ਗੁਲਾਬੀ ਕੁਈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੈਸਮੀਨ 31 ਵਾਂ ਜਨਮਦਿਨ (Birthday) ਸੈਲੀਬੇਰਟ ਕਰ ਰਹੀ ਹੈ। ਜੈਸਮੀਨ ਕੈਲਫੋਰਨੀਆ ਵਿਚ ਉਸ ਦਾ ਪਾਲਣ ਪੋਸ਼ਣ ਹੋਇਆ। ਜੈਸਮੀਨ ਦਾ ਪਹਿਲਾ ਗੀਤ ਮੁਸਕਾਨ ਜੋ ਕਿ 2008 ਵਿਚ ਆਇਆ ਸੀ ਅਤੇ ਸੁਪਰਹਿੱਟ ਰਿਹਾ।
ਜੈਸਮੀਨ ਨੇ ਫਿਲਮ ਕਿਕ ਲਈ ਗੀਤ 'ਯਾਰ ਨਾ ਮਿਲੇ' ਨਾਲ ਉਸਨੇ ਬਾਲੀਵੁੱਡ ਵਿਚ ਪਲੇਬੈਕ ਸਿੰਗਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਜੈਸਮੀਨ ਦਾ ਗੀਤ 'ਯਾਰ ਨਾ ਮਿਲੇ' ਜੋ ਕਿ ਸੁਪੁਰਹਿੱਟ ਰਿਹਾ।ਜੈਸਮੀਨ ਨੇ ਪੰਜਾਬੀ ਗਾਇਕੀ ਵਿਚ ਆਪਣਾ ਵੱਖਰਾ ਸਥਾਨ ਬਣਾਇਆ ਹੈ।
ਉਸਨੇ ਸਿਪ ਸਿਪ, ਰਾਤ ਜਸ਼ਨਾ ਦੀ, ਵਿਸਕੀ ਦੀ ਬੋਤਲ, ਲੱਡੂ, ਬੰਬ ਜੱਟ , ਪੰਜਾਬੀ ਮੁਟਿਆਰ , ਬਗਾਵਤ ਆਦਿ ਕਈ ਗੀਤਾਂ ਕਰਕੇ ਉਸ ਨੂੰ ਸੰਗੀਤ ਇੰਡਸਟਰੀ ਵਿਚ ਸਿਤਾਰੇ ਵਾਂਗ ਚਮਕ ਗਈ।ਜੈਸਮੀਨ ਸੈਂਡਲਸ ਸੋਸ਼ਲ ਮੀਡੀਆ ਉਤੇ ਹਮੇਸ਼ਾ ਵਾਇਰਲ ਰਹਿੰਦੀ ਹੈ।ਦਰਸ਼ਕਾਂ ਵੱਲੋਂ ਜੈਸਮੀਨ ਦੇ ਗੀਤ ਖੂਬ ਪਸੰਦ ਕੀਤੇ ਜਾਂਦੇ ਹਨ।
ਇਹ ਵੀ ਪੜੋ:ਘਰੇਲੂ ਹਿੰਸਾ ਦੇ ਮਾਮਲੇ ਵਿੱਚ ਗਾਇਕ ਹਨੀ ਸਿੰਘ ਅਦਾਲਤ ’ਚ ਹੋਏ ਪੇਸ਼