ETV Bharat / sitara

Jasbir Jassi Birthday Special: ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਆਪਣੇ ਪੁੱਤਰਾਂ ਨੂੰ ਕਿਉਂ ਰੱਖਿਆ ਮੀਡੀਆਂ ਤੋਂ ਦੂਰ ! - ਫੁਕਰਾ (ਸ਼ੋਅ ਆਫ਼)

1998 'ਚ ਰਿਲੀਜ਼ ਹੋਏ ਜਸਬੀਰ ਜੱਸੀ ਦੇ ਗੀਤ 'ਦਿਲ ਲੈ ਗੀ' ਨੇ ਖੂਬ ਧੂਮ ਮਚਾਈ ਸੀ। ਅੱਜ ਵੀ ਲੋਕ ਇਸ ਗੀਤ ਨੂੰ ਸੁਣਨਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਜੱਸੀ ਨੇ ਕਈ ਇੱਕ ਤੋਂ ਬਾਅਦ ਇਕ ਹਿੱਟ ਗੀਤ ਗਾਏ ਹਨ।

Jasbir Jassi Birthday Special
Jasbir Jassi Birthday Special
author img

By

Published : Feb 7, 2022, 10:04 AM IST

ਹੈਦਰਾਬਾਦ: ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ (Jasbir Jassi) ਦਾ ਅੱਜ ਯਾਨੀ 7 ਫ਼ਰਵਰੀ ਨੂੰ ਜਨਮਦਿਨ ਹੈ। ਅੱਜ ਉਹ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਗੁਰਦਾਸਪੁਰ ਵਿੱਚ ਜਨਮੇ ਜਸਬੀਰ ਨੇ ਆਪਣੇ ਕਰੀਅਰ ਵਿੱਚ ਦੋ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਜਿੱਥੇ ਅੱਜ ਅਸੀਂ ਉਨ੍ਹਾਂ ਬਾਰੇ ਗੱਲ ਕਰਾਂਗੇ, ਉੱਥੇ ਹੀ ਗੱਲ ਕਰਾਂਗੇ ਜੱਸੀ ਦੇ ਬੱਚਿਆਂ ਬਾਰੇ।

Jasbir Jassi Birthday Special
Jasbir Jassi Birthday Special

ਜੱਸੀ ਨੇ ਆਪਣੇ ਦੋਵੇਂ ਪੁੱਤਰ ਰੱਖੇ ਮੀਡੀਆ ਤੋਂ ਦੂਰ

ਵੈਸੇ ਤਾਂ, ਮਸ਼ਹੂਰ ਹਸਤੀਆਂ ਲਈ ਆਪਣੇ ਬੱਚਿਆਂ ਨੂੰ ਮੀਡੀਆ ਦੀ ਚਮਕ ਤੋਂ ਦੂਰ ਰੱਖਣਾ ਆਮ ਗੱਲ ਹੋ ਗਈ ਹੈ। ਛੋਟੀ ਉਮਰ ਵਿੱਚ, ਉਨ੍ਹਾਂ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ, ਪੈਪਰਾਜ਼ੀ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਜਦੋਂ ਇਹ ਬੱਚੇ ਵੱਡੇ ਹੁੰਦੇ ਹਨ, ਉਹ ਸਮਾਗਮਾਂ, ਚੈਟ ਸ਼ੋਅ, ਪਾਰਟੀਆਂ ਵਿੱਚ ਦਿਖਾਈ ਦੇਣ ਲੱਗਦੇ ਹਨ। ਹਾਲਾਂਕਿ, ਗਾਇਕ ਜਸਬੀਰ ਜੱਸੀ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ 2 ਪੁੱਤਰਾਂ ਸਾਕਾਰ ਜੋ ਕਿ 26 ਸਾਲ ਦਾ ਹੈ ਅਤੇ ਜੇਰੀ ਸਿੰਘ ਜੋ ਕਿ 25 ਸਾਲ ਹੈ, ਇਨ੍ਹਾਂ ਨੂੰ ਕੈਮਰੇ ਤੋਂ ਦੂਰ ਰੱਖਿਆ ਹੈ। ਇੰਟਰਨੈਟ ਉੱਤੇ ਵੀ ਇਨ੍ਹਾਂ ਦੇ ਪੁੱਤਰਾਂ ਬਾਰੇ ਕੁਝ ਲੱਭਿਆ ਜਾਵੇ ਤਾਂ ਕੋਈ ਖ਼ਾਸ ਜਾਣਕਾਰੀ ਨਹੀਂ ਮਿਲ ਪਾਉਂਦੀ।

Jasbir Jassi Birthday Special
Jasbir Jassi Birthday Special

ਨਿੱਜੀ ਜਿੰਦਗੀ ਨੂੰ ਰੱਖਿਆ ਕੈਮਰੇ ਤੋਂ ਦੂਰ

ਜੱਸੀ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੋ ਗਏ ਹਨ, ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆ ਇਸ ਪਿੱਛੇ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ, “ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਮੇਰਾ ਬੇਟਾ ਆਪਣੇ ਆਪ ਨੂੰ ਇੱਕ ਸੈਲੀਬ੍ਰਿਟੀ ਸਮਝੇ। ਇਹ ਉਨ੍ਹਾਂ ਨੂੰ ਫੁਕਰਾ (ਸ਼ੋਅ ਆਫ਼) ਬਣਾ ਸਕਦਾ ਸੀ।"

ਜਾਣਦੇ ਹਾਂ ਕਿ ਇਸ ਸਮੇਂ ਕੀ ਕਰ ਰਹੇ ਨੇ ਉਨ੍ਹਾਂ ਦੇ ਪੁੱਤਰ:

ਦੱਸ ਦੇਈਏ ਕਿ ਜਸਬੀਰ ਜੱਸੀ ਦੇ ਦੋ ਪੁੱਤਰ ਸਾਕਰ ਅਤੇ ਜੈਰੀ ਵੀ ਆਪਣੇ ਗਾਇਕ ਪਿਤਾ ਵਾਂਗ ਸੰਗੀਤ ਦੇ ਖੇਤਰ ਵਿੱਚ ਕਿਸਮਤ ਅਜ਼ਮਾ ਰਹੇ ਹਨ।

Jasbir Jassi Birthday Special
Jasbir Jassi Birthday Special

ਸਾਕਾਰ ਅਤੇ ਜੈਰੀ ਕੰਮ ਦੇ ਸਿਲਸਿਲੇ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਸ਼ਟਲ 'ਤੇ ਰਹਿੰਦੇ ਹਨ। ਸਾਕਾਰ ਇੱਕ ਗਾਇਕ ਅਤੇ ਸੰਗੀਤ ਨਿਰਮਾਤਾ ਹੈ, ਜਿਸ ਨੇ ਅਮਰੀਕਾ ਦੇ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੰਗੀਤ ਕਾਲਜ ਤੋਂ ਆਪਣੀ ਸਿਖ਼ਲਾਈ ਪੂਰੀ ਕੀਤੀ ਹੈ।

ਜਦਕਿ ਜੈਰੀ, ਜੋ ਸੰਗੀਤ ਨਿਰਮਾਣ ਵਿੱਚ ਮੁਹਾਰਤ ਰੱਖਦਾ ਹੈ, ਨੇ ਲੰਡਨ ਦੇ ਇੱਕ ਸੰਗੀਤ ਸਕੂਲ ਵਿੱਚ ਪੜ੍ਹਾਈ ਕੀਤੀ ਹੈ। ਜੈਰੀ ਨੇ 2 ਸਾਲ ਪਹਿਲਾਂ 2020 'ਚ ਮਾਡਲ-ਗਾਇਕ ਦੁਆ ਲੀਪਾ ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ: Exclusive: ਫਿਲਮ ਆਲੋਚਕ ਨੇ ਲਤਾ ਬਾਰੇ ਦੱਸੀਆਂ 10 ਗੱਲਾਂ ਜੋ ਬਹੁਤ ਘੱਟ ਲੋਕ ਜਾਣਦੇ ਹਨ

ETV Bharat Logo

Copyright © 2024 Ushodaya Enterprises Pvt. Ltd., All Rights Reserved.