ਚੰਡੀਗੜ੍ਹ : ਆਸ਼ਾ ਭੌਸਲੇ ਦਾ ਜਨਮ 8 ਸਤੰਬਰ 1933 ਵਿੱਚ ਹੋਇਆ। ਆਸ਼ਾ ਜੀ ਇੱਕ ਭਾਰਤੀ ਪਲੇਬੈਕ ਗਾਇਕਾ ਹਨ। ਬਾਲੀਵੁੱਡ ਵਿੱਚ ਆਪਣੀ ਪਲੇਬੈਕ ਗਾਇਕੀ ਲਈ ਉਹ ਸਭ ਤੋਂ ਮਸ਼ਹੂਰ ਮੰਨੇ ਜਾਂਦੇ ਹਨ। ਉਨ੍ਹਾਂ ਕੋਲ ਗਾਇਕੀ ਦਾ ਵਿਸ਼ਾਲ ਭੰਡਾਰ ਹੈ।
ਆਸ਼ਾ ਜੀ ਦਾ ਕੈਰੀਅਰ 1943 ਵਿੱਚ ਸ਼ੁਰੂ ਹੋਇਆ ਤੇ ਇਹ ਸੱਤ ਦਹਾਕਿਆਂ ਵਿੱਚ ਫੈਲਿਆ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਇੱਕ ਹਜਾਰ ਤੋਂ ਵੱਧ ਫਿਲਮਾਂ ਲਈ ਗਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਐਲਬਮਾਂ ਵੀ ਰਿਕਾਰਡ ਕੀਤੀਆਂ।
ਇਹ ਵੀ ਪੜ੍ਹੋ:ਜਨਮਦਿਨ ਮੁਬਾਰਕ: ਅਖਾੜਿਆਂ ਦੀ ਸ਼ਾਨ ਜਸਵਿੰਦਰ ਬਰਾੜ
2006 ਵਿੱਚ ਆਸ਼ਾ ਜੀ ਨੇ ਦੱਸਿਆ ਕਿ ਉਨ੍ਹਾਂ ਨੇ 12000 ਤੋਂ ਵੱਧ ਗਾਣੇ ਗਾਏ ਹਨ। ਉਨ੍ਹਾਂ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੁਆਰਾ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਰਿਕਾਰਡ ਕੀਤੀ ਕਲਾਕਾਰ ਵਜੋਂ ਮਾਨਤਾ ਪ੍ਰਾਪਤ ਹੈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ 2000 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਤੇ 2008 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।