ਹੈਦਰਾਬਾਦ: ਟੀਵੀ 'ਤੇ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾਉਣ ਵਾਲੇ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੀ ਮਸ਼ਹੂਰ ਜੋੜੀ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਜੋੜੇ ਦੇ ਘਰ 11 ਸਾਲ ਬਾਅਦ ਪਹਿਲੇ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਇਸ ਜੋੜੇ ਨੇ ਬੇਬੀ ਬੰਪ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਲਈ ਇਹ ਖੁਸ਼ਖਬਰੀ ਦਿੱਤੀ ਹੈ। ਹੁਣ ਇਸ ਜੋੜੀ ਦੇ ਪ੍ਰਸ਼ੰਸਕ ਅਤੇ ਟੀਵੀ ਸ਼ਖ਼ਸੀਅਤਾਂ ਉਨ੍ਹਾਂ ਨੂੰ ਜ਼ੋਰਦਾਰ ਵਧਾਈਆਂ ਦੇ ਰਹੇ ਹਨ।
ਟੀਵੀ ਅਦਾਕਾਰ ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਪਤਨੀ ਨਾਲ ਇਕ ਫੋਟੋ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ "ਹੁਣ ਅਸੀਂ ਤਿੰਨ ਹੋਣ ਜਾ ਰਹੇ ਹਾਂ' ਚੌਧਰੀ ਜੂਨੀਅਰ ਆ ਰਹੇ ਹਨ। ਤੁਹਾਡੇ ਆਸ਼ੀਰਵਾਦ ਦੀ ਲੋੜ ਹੈ।"
ਇਸ ਖੁਸ਼ਖਬਰੀ ਲਈ ਪ੍ਰਸ਼ੰਸਕ ਹੁਣ ਇਸ ਜੋੜੀ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ।
ਇੱਥੇ ਹੋਈ ਸੀ ਪਹਿਲੀ ਮੁਲਾਕਾਤ
ਦੱਸ ਦੇਈਏ ਕਿ ਗੁਰਮੀਤ ਅਤੇ ਦੇਬੀਨਾ ਨੇ ਟੀਵੀ ਸੀਰੀਅਲ ਰਾਮਾਇਣ ਵਿੱਚ ਰਾਮ-ਸੀਤਾ ਦਾ ਕਿਰਦਾਰ ਨਿਭਾ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਰਾਮ-ਸੀਤਾ ਦੀ ਇਸ ਨਵੀਂ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
ਉਦੋਂ ਤੋਂ ਗੁਰਮੀਤ ਅਤੇ ਦੇਬੀਨਾ ਕਿਸੇ ਵੀ ਟੀਵੀ ਸ਼ੋਅ ਜਾਂ ਫਿਲਮ ਵਿੱਚ ਇਕੱਠੇ ਨਜ਼ਰ ਨਹੀਂ ਆਏ ਹਨ। ਹਾਲਾਂਕਿ, ਇਸ ਜੋੜੇ ਨੇ 'ਨੱਚ ਬਲੀਏ' ਅਤੇ 'ਪਤੀ ਪਤਨੀ ਔਰ ਵੋ' ਵਰਗੇ ਰਿਐਲਿਟੀ ਸ਼ੋਅ ਵਿੱਚ ਇਕੱਠੇ ਕੰਮ ਕੀਤਾ ਹੈ।
ਇਹ ਵੀ ਪੜ੍ਹੋ:OSCARS 2022 NOMINATIONS: 'ਪਾਵਰ ਆਫ਼ ਦ ਡਾਗ' 12 ਨੋਡਜ਼ ਨਾਲ ਅੱਗੇ,ਵੇਖੋ ਪੂਰੀ ਸੂਚੀ