ETV Bharat / sitara

ਬੱਚਿਆਂ ਨੇ ਲਾਏ ਰਣਜੀਤ ਬਾਵਾ ਦੇ ਬਾਊਂਸਰਾਂ 'ਤੇ ਕੁੱਟਮਾਰ ਦੇ ਦੋਸ਼, ਮਾਮਲਾ ਦਰਜ - ranjit bawa controversy

ਰਣਜੀਤ ਬਾਵਾ ਦੇ ਬਾਊਂਸਰਾਂ ਵੱਲੋਂ ਬੱਚਿਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਰਣਜੀਤ ਬਾਵਾ ਅਤੇ ਉਨ੍ਹਾਂ ਦੇ ਬਾਊਂਸਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।

ranjit bawa
ਰਣਜੀਤ ਬਾਵਾ
author img

By

Published : Jul 12, 2020, 6:49 PM IST

ਚੰਡੀਗੜ੍ਹ: ਪੰਜਾਬੀ ਗਾਇਕਾਂ ਦਾ ਵਿਵਾਦਾਂ ਵਿੱਚ ਰਹਿਣਾ ਆਮ ਹੋ ਗਿਆ ਹੈ। ਗਾਇਕਾਂ ਦਾ ਨਿੱਤ ਹੀ ਕੋਈ ਨਾ ਕੋਈ ਵਿਵਾਦ ਸੁਰਖੀਆਂ ਵਿੱਚ ਰਹਿਣਾ ਆਦਤ ਹੋ ਗਈ ਹੈ। ਸ਼ਨੀਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਰਹਿੰਦੇ ਬੱਚਿਆਂ ਨੇ ਬਾਵਾ ਦੇ ਬਾਊਂਸਰਾਂ 'ਤੇ ਕੁੱਟਮਾਰ ਦੇ ਦੋਸ਼ ਲਗਾ ਦਿੱਤੇ।

ਵੇਖੋ ਵੀਡੀਓ

ਪੂਰਾ ਮਾਮਲਾ ਦੱਸਦੇ ਹੋਏ ਪੀੜਤ ਬੱਚੇ ਨੇ ਦੱਸਿਆ ਕਿ ਉਹ ਸੋਸਾਇਟੀ ਵਿੱਚ ਸਾਈਕਲ ਚਲਾ ਰਹੇ ਸਨ ਅਤੇ ਰਣਜੀਤ ਬਾਵਾ ਆਪਣਾ ਕੁੱਤਾ ਘੁਮਾ ਰਹੇ ਸਨ। ਉਸ ਸਮੇਂ ਉਨ੍ਹਾਂ ਵਿਚਕਾਰ ਆਪਸ ਵਿੱਚ ਬਹਿਸ ਹੋ ਗਈ। ਬੱਚਿਆਂ ਮੁਤਾਬਕ ਉਨ੍ਹਾਂ ਵੱਲੋਂ ਬਾਵਾ ਦੀ ਮੂਸੇ ਵਾਲੇ ਨਾਲ ਤੁਲਨਾ ਕਰਨ 'ਤੇ ਉਹ ਭੜਕ ਗਏ, ਜਿਸ ਤੋਂ ਬਾਅਦ ਬਾਵਾ ਦੇ ਬਾਊਂਸਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: ਈਟੀਵੀ ਭਾਰਤ ਵਿਸ਼ੇਸ਼: ਬਾਲੀਵੁੱਡ ਤੇ ਅਸਲ ਜ਼ਿੰਦਗੀ 'ਚ ਨੈਪੋਟਿਜ਼ਮ ਬਾਰੇ ਖ਼ਾਸ ਚਰਚਾ

ਇਸ ਦੇ ਨਾਲ ਉੱਥੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਨਾਲ ਕੋਈ ਗੱਲ ਹੋਈ ਸੀ ਤਾਂ ਉਨ੍ਹਾਂ ਦੇ ਘਰਦਿਆਂ ਨਾਲ ਗੱਲ ਕਰਕੇ ਗੱਲ ਸੁਲਝਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਰਣਜੀਤ ਬਾਵਾ ਦੇ ਬਾਊਂਸਰ ਸੁਸਾਇਟੀ ਵਿੱਚ ਨਹੀਂ ਰਹਿਣ ਦੇਣਗੇ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਣਜੀਤ ਬਾਵਾ ਤੇ ਉਨ੍ਹਾਂ ਦੇ ਬਾਊਂਸਰਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.