ਚੰਡੀਗੜ੍ਹ: 27 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ 'ਦੂਰਬੀਨ' ਦਾ ਟ੍ਰੇ੍ਲਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਨਿੰਜਾ, ਵਾਮਿਕਾ ਗੱਬੀ, ਜੱਸ ਬਾਜਵਾ ਅਤੇ ਜੈਸਮੀਨ ਬਾਜਵਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ। ਫ਼ਿਲਮ ਦੇ ਟ੍ਰੇਲਰ ਦੀ ਸ਼ੂਰੁਆਤ 'ਚ ਦੂਰਬੀਨ ਵਿਖਾਈ ਗਈ ਹੈ। ਇਸ ਦੂਰਬੀਨ ਰਾਹੀਂ ਇੱਕ ਵਸਤੂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਗਿਆ ਹੈ। ਉਹ ਵਸਤੂ ਕਿਹੜੀ ਹੈ ਤੇ ਕਿਉਂ ਦੂਰਬੀਨ ਸਾਧਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਹੀ ਸਸਪੇਂਸ ਫ਼ਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਉਂਦਾ ਹੈ।
ਹੋਰ ਪੜ੍ਹੋ: ਕਬੀਰ ਬੇਦੀ ਨੇ ਵਨਰਾਜ ਭਾਟੀਆ ਲਈ ਦਾਨ ਦੀ ਅਪੀਲ ਕੀਤੀ
ਇਸ ਸਸਪੇਂਸ ਤੋਂ ਇਲਾਵਾ ਦੋ ਲਵ ਸਟੋਰੀਆਂ ਟ੍ਰੇਲਰ ਦੇ ਵਿੱਚ ਨਜ਼ਰ ਆਉਂਦੀਆਂ ਹਨ। ਪਹਿਲੀ ਲਵ ਸਟੋਰੀ ਹੈ ਵਾਮਿਕਾ ਅਤੇ ਨਿੰਜਾ ਦੀ, ਦੂਸਰੀ ਲਵ ਸਟੋਰੀ ਹੈ ਜੈਸਮੀਨ ਬਾਜਵਾ ਅਤੇ ਜੱਸ ਬਾਜਵਾ ਦੀ, ਇਸ ਫ਼ਿਲਮ 'ਚ ਜੱਸ ਬਾਜਵਾ ਅਧਿਆਪਕ ਦਾ ਕਿਰਦਾਰ ਅਦਾ ਕਰ ਰਹੇ ਹਨ।
ਹੋਰ ਪੜ੍ਹੋ: ਮੈਂ ਸੋਚ ਲਿਆ ਸੀ ਮੈਂ ਮੁੰਬਈ ਜ਼ਰੂਰ ਜਾਵਾਂਗੀ:ਰਾਣੂ ਮੰਡਲ
ਇਸ਼ਾਨ ਚੋਪੜਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਰਾਹੀਂ ਜੈਸਮੀਨ ਬਾਜਵਾ ਆਪਣਾ ਪਾਲੀਵੁੱਡ ਡੈਬਯੂ ਕਰਨ ਜਾ ਰਹੀ ਹੈ। ਇਸ ਫ਼ਿਲਮ ਤੋਂ ਪਹਿਲਾਂ ਉਨ੍ਹਾਂ ਵੈੱਬ ਸੀਰਜ਼ ਯਾਰ ਜਿਗਰੀ ਅਤੇ ਕਸੂਤੀ ਡਿਗਰੀ ਦੇ ਵਿੱਚ ਕੰਮ ਕੀਤਾ ਸੀ। ਇਹ ਵੈੱਬ ਸੀਰੀਜ਼ ਯੂਟਿਊਬ 'ਤੇ ਨੌਜਵਾਨਾਂ ਵੱਲੋਂ ਖੂਬ ਪਸੰਦ ਕੀਤੀ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਸੀਰੀਜ਼ ਦੀ ਕਾਸਟ ਨੂੰ ਫ਼ਿਲਮਾਂ ਦੇ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ।