ਚੰਡੀਗੜ੍ਹ: ਪੰਜਾਬੀ ਗਾਇਕ ਸ਼ਿਪਰਾ ਗੋਇਲ ਦਾ ਨਵਾਂ ਡੂਇਟ ਗੀਤ ਡੀ.ਜੇ ਰਿਲੀਜ਼ ਹੋ ਚੁਕਿਆ ਹੈ।ਇਸ ਗੀਤ ਦੇ ਬੋਲ ,ਸੰਗੀਤ ਅਤੇ ਗਾਇਕੀ ਵੀਤ ਬਲਜੀਤ ਵੱਲੋਂ ਕੀਤੀ ਗਈ ਹੈ।ਬੀਤੇ ਦਿਨ੍ਹੀਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਚੰਗਾ ਰਿਸਪੌਂਸ ਮਿਲ ਰਿਹਾ ਹੈ।
- View this post on Instagram
The wait is over !!!!! #DjTe official Video out now 🔥 Link in Bio & stories.
">
ਦੱਸਣਯੋਗ ਹੈ ਕਿ ਇਸ ਗੀਤ ਦੇ ਵਿੱਚ ਪੰਜਾਬ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕ ਅਮਰ ਨੂਰੀ ਨੇ ਵੀ ਸ਼ਿਰਕਤ ਕੀਤੀ ਹੈ।ਇਕ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਸ਼ਿਪਰਾ ਗੋਇਲ ਨੇ ਇਹ ਗੱਲ਼ ਆਖੀ ਸੀ ,"ਹਾਲ ਹੀ ਦੇ ਵਿੱਚ ਮੈਨੂੰ ਦਰਸ਼ਕਾਂ ਨੇ ਡੂਇਟ ਕਵੀਨ ਦਾ ਟਾਇਟਲ ਦਿੱਤਾ ਹੈ, ਸੋ ਮੇਰਾ ਫ਼ਰਜ਼ ਹੈ ਕਿ ਮੈਂ ਇਸ ਮਾਨ ਨੂੰ ਬਰਕਰਾਰ ਰੱਖਾਂ।"
ਇਸ ਗੀਤ ਦੀ ਵੀਡੀਓ ਦੇ ਵਿੱਚ ਵੀਤ ਬਲਜੀਤ ਡਾਂਸ ਕਰਦੇ ਹੋਏ ਦੇਣਗੇ। ਜਿਸਨੂੰ ਦੇਖ ਕੇ ਵੀਤ ਬਲਜੀਤ ਦੇ ਫੈਨਜ਼ ਬੇਹੱਦ ਖੁਸ਼ ਹਨ।