ETV Bharat / sitara

ਤੂੰਬੇ ਰਾਹੀਂ ਬਾਬਾ ਕਸ਼ਮੀਰ ਦੇ ਰਹੇ ਹਨ ਬਾਬੇ ਨਾਨਕ ਦੀ ਬਾਣੀ ਦਾ ਆਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿੱਖੇ ਬਾਬਾ ਕਸ਼ਮੀਰ ਸਿੰਘ ਜੀ ਹਰ ਰੋਜ਼ ਆਉਂਦੇ ਹਨ ਅਤੇ ਤੂੰਬੀ ਦੇ ਨਾਲ ਬਾਬੇ ਨਾਨਕ ਦੀ ਬਾਣੀ ਲੋਕਾਂ ਤੱਕ ਪਹੁੰਚਾਉਂਦੇ ਹਨ।

ਫ਼ੋਟੋ
author img

By

Published : Nov 9, 2019, 11:58 PM IST

ਜਲੰਧਰ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਕੋਈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਵਿੱਚ ਲਗਿਆ ਹੋਇਆ ਹੈ। ਇਸੇ ਹੀ ਸਬੰਧੀ ਸੁਲਤਾਨਪੁਰ ਲੋਧੀ ਵਿੱਖੇ ਬਾਬਾ ਕਸ਼ਮੀਰ ਸਿੰਘ ਜੀ ਉਨ੍ਹਾਂ ਲੱਖਾਂ ਸੰਗਤਾਂ ਵਿੱਚੋਂ ਇੱਕ ਹਨ ਜੋ ਸੁਲਤਾਨਪੁਰ ਵਿੱਖੇ ਗੁਰਦੁਆਰਾ ਬੇਰ ਸਾਹਿਬ ਸ੍ਰੀ ਗੁਰੂ ਨਾਨਕ ਅਤੇ ਬੀਬੀ ਨਾਨਕੀ ਦੀਆਂ ਕਵਿਤਾਵਾਂ ਤੂੰਬਾ ਵਜਾ ਕੇ ਲੋਕਾਂ ਨੂੰ ਸੁਣਾਉਂਦੇ ਹਨ।

ਵੇਖੋ ਵੀਡੀਓ

ਕਸ਼ਮੀਰ ਸਿੰਘ ਕਹਿੰਦੇ ਹਨ ਕਿ ਉਹ ਲਗਾਤਾਰ ਕਈ ਦਿਨਾਂ ਤੋਂ ਇੱਥੇ ਆ ਰਹੇ ਹਨ ਅਤੇ ਜਦੋਂ ਤੱਕ ਗੁਰਪੁਰਬ ਨਿਕਲ ਨਹੀਂ ਜਾਂਦਾ ਉਹ ਰੋਜ਼ ਇੱਥੇ ਆ ਕੇ ਇਸੇ ਤਰੀਕੇ ਨਾਲ ਲੋਕਾਂ ਨੂੰ ਕਵਿਤਾਵਾਂ ਸੁਣਾਉਣਗੇ। ਉਹ ਇਨ੍ਹਾਂ ਕਵਿਤਾ ਇੱਕ ਪਾਸੇ ਬਾਬਾ ਨਾਨਕ ਅਤੇ ਬੀਬੀ ਨਾਨਕੀ ਦੇ ਜੀਵਨ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਸੰਦੇਸ਼ ਵੀ ਲੋਕਾਂ ਤੱਕ ਪਹੁੰਚਾ ਰਹੇ ਹਨ।

ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਗਾਇਕ ਵੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆਪਣੀਆਂ ਭਾਵਨਾਵਾਂ ਗੀਤ ਰਾਹੀਂ ਪ੍ਰਗਟ ਕਰ ਰਹੇ ਹਨ। ਇਸ ਸੂਚੀ 'ਚ ਬੱਬੂ ਮਾਨ,ਸੁਨੰਦਾ ਸ਼ਰਮਾ, ਜਸਬੀਰ ਜੱਸੀ ਦਾ ਨਾਂਅ ਸ਼ਾਮਿਲ ਹੈ।

Intro:ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਡੇ ਪੰਜ ਸੌ ਵਾਂ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆਂ ਵਿੱਚ ਰਹਿ ਰਹੇ ਸਿੱਖ ਜਗਤ ਦੇ ਨਾਲ ਨਾਲ ਹਿੰਦੂ ਜਗਤ ਦੇ ਲੋਕ ਵੀ ਬੜੀ ਧੂਮਧਾਮ ਨਾਲ ਮਨਾ ਰਹੇ ਹਨ . ਹਰ ਕਿਸੇ ਦਾ ਇਸ ਦਿਹਾੜੇ ਨੂੰ ਮਨਾਉਣ ਦਾ ਆਪਣਾ ਹੀ ਤਰੀਕਾ ਹੈ . ਇਸ ਦਿਨ ਨੂੰ ਲੈ ਕੇ ਕੋਈ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਜਾ ਰਿਹਾ ਹੈ ਤੇ ਕੋਈ ਗੁਰਦੁਆਰਿਆਂ ਵਿੱਚ ਲੋਕਾਂ ਨੂੰ ਆਪਣੇ ਅੰਦਾਜ਼ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ .

Body:ਸਿਰ ਤੇ ਨੀਲੀ ਪਗੜੀ ਉੱਪਰ ਖੰਡਾ ਅਤੇ ਹੱਥ ਵਿੱਚ ਤੂੰਬਾ ਫੜੇ ਇਸ ਬਜ਼ੁਰਗ ਦਾ ਕਸ਼ਮੀਰ ਸਿੰਘ ਜੋ ਕਿ ਗੁਰਦੁਆਰਾ ਬੇਰ ਸਾਹਿਬ ਤੋਂ ਕਰੀਬ ਪੰਜਾਹ ਕਿਲੋਮੀਟਰ ਦੂਰ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ .
ਕਸ਼ਮੀਰ ਸਿੰਘ ਵੀ ਉਨ੍ਹਾਂ ਲੱਖਾਂ ਸੰਗਤਾਂ ਵਿੱਚੋਂ ਇੱਕ ਹਨ ਜੋ ਸੁਲਤਾਨਪੁਰ ਵਿਖੇ ਗੁਰਦੁਆਰਾ ਬੇਰ ਸਾਹਿਬ ਵਿੱਚ ਪਹੁੰਚੇ ਨੇ ਅਤੇ ਰੋਜ਼ ਸ਼ਾਮ ਨੂੰ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਤੂੰਬਾ ਲੈ ਕੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਪਵਿੱਤਰ ਬਹਿੰਦੇ ਧੜੇ ਤੇ ਬਹਿੰਦੇ ਹਨ ਅਤੇ ਸ੍ਰੀ ਗੁਰੂ ਨਾਨਕ ਅਤੇ ਬੀਬੀ ਨਾਨਕੀ ਦੀਆਂ ਕਵਿਤਾਵਾਂ ਤੂੰਬਾ ਵਜਾ ਕੇ ਲੋਕਾਂ ਨੂੰ ਸੁਣਾਉਂਦੇ ਹਨ . ਕਸ਼ਮੀਰ ਸਿੰਘ ਨੂੰ ਥੜ੍ਹੇ ਤੇ ਤੂੰਬਾ ਵਜਾ ਕੇ ਕਵਿਤਾਵਾਂ ਗਾਉਂਦੇ ਹੋਏ ਆਉਂਦੀ ਜਾਂਦੀ ਸੰਗਤ ਸੁਣਦੀ ਹੈ ਅਤੇ ਇੱਕ ਵਾਰ ਉਨ੍ਹਾਂ ਦੀ ਵਾਹ ਵਾਹ ਜ਼ਰੂਰ ਕਰਦੀ ਹੈ . ਕਸ਼ਮੀਰ ਸਿੰਘ ਕਹਿੰਦੇ ਹਨ ਕਿ ਉਹ ਲਗਾਤਾਰ ਕਈ ਦਿਨਾਂ ਤੋਂ ਇੱਥੇ ਆ ਰਹੇ ਹਨ ਅਤੇ ਜਦ ਤੱਕ ਗੁਰਪੁਰਬ ਨਿਕਲ ਨਹੀਂ ਜਾਂਦਾ ਉਹ ਰੋਜ਼ ਇੱਥੇ ਆ ਕੇ ਇਸੇ ਤਰੀਕੇ ਨਾਲ ਲੋਕਾਂ ਨੂੰ ਆਪਣੀਆਂ ਕਵਿਤਾਵਾਂ ਸੁਣਾਉਣਗੇ . ਉਹ ਇਨ੍ਹਾਂ ਕਵਿਤਾ ਇੱਕ ਪਾਸੇ ਬਾਬਾ ਨਾਨਕ ਅਤੇ ਬੀਬੀ ਨਾਨਕੀ ਦੇ ਜੀਵਨ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਸੰਦੇਸ਼ ਵੀ ਲੋਕਾਂ ਤੱਕ ਪਹੁੰਚਾ ਰਹੇ ਹਨ . ਪੇਸ਼ ਹੈ ਕਸ਼ਮੀਰ ਸਿੰਘ ਨਾਲ ਇੱਕ ਖਾਸ ਗੱਲਬਾਤ

ਕਸ਼ਮੀਰ ਸਿੰਘ ਨਾਲ ਵਨ ਟੂ ਵਨ

Conclusion:ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਹਰ ਕਿਸੇ ਦਾ ਆਪਣਾ ਹੀ ਤਰੀਕਾ ਹੈ ਅਤੇ ਹਰ ਕੋਈ ਇਸ ਨੂੰ ਆਪਣੇ ਤਰੀਕੇ ਨਾਲ ਹੀ ਮਨਾ ਰਿਹਾ ਹੈ . ਜਿੱਥੇ ਕੋਈ ਇਹ ਕਹਿ ਰਿਹਾ ਹੈ ਕਿ ਅਸੀਂ ਸੁਲਤਾਨਪੁਰ ਵਿਖੇ ਆਪਣੀ ਸੇਵਾ ਨਿਭਾਉਣ ਆਏ ਹਾਂ ਤੇ ਕੋਈ ਕਹਿ ਰਿਹਾ ਹੈ ਕਿ ਆਪਣੀ ਕਲਾ ਦੇ ਨਾਲ ਅਸੀਂ ਲੋਕਾਂ ਨੂੰ ਜੋ ਸੰਦੇਸ਼ ਦੇ ਰਹੇ ਹਾਂ ਉਹੀ ਸਾਡੀ ਸੇਵਾ ਹੈ .
ETV Bharat Logo

Copyright © 2024 Ushodaya Enterprises Pvt. Ltd., All Rights Reserved.