ETV Bharat / sitara

ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਅਰਸ਼ਦ ਵਾਰਸੀ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

author img

By

Published : Jul 6, 2020, 8:48 AM IST

ਅਦਾਕਾਰ ਅਰਸ਼ਦ ਵਾਰਸੀ ਨੇ ਟਵਿੱਟਕ ਖ਼ਾਤੇ ਉੱਤੇ ਇੱਕ ਪੋਸਟ ਪਾ ਕੇ ਲੋਕਾਂ ਨੂੰ ਆਪਣੀ ਪੇਂਟਿੰਗ ਨੂੰ ਖਰੀਦਣ ਦੀ ਅਪੀਲ ਕੀਤੀ ਹੈ, ਕਿਉਂਕਿ ਉਸ ਨੇ ਆਪਣੀ ਅਡਾਨੀ ਦਾ ਬਿਜਲੀ ਦਾ ਬਿੱਲ ਭਰਨਾ ਹੈ। ਇਸ ਟਵੀਟ 'ਤੇ ਅਦਾਕਾਰ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

arshad warsi wants to people buy his painting for pay his electricity bill
ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਅਰਸ਼ਦ ਵਾਰਸੀ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

ਮੁੰਬਈ: ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੇ ਪ੍ਰਸ਼ੰਸਕਾਂ ਲਈ ਇਕ ਅਪੀਲ ਕੀਤੀ ਹੈ। ਦਰਅਸਲ ਅਦਾਕਾਰ ਚਾਹੁੰਦਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਮਰਥਕ ਉਨ੍ਹਾਂ ਦੀ ਪੇਂਟਿੰਗ ਨੂੰ ਖਰੀਦਣ। ਇਸ ਨਾਲ ਜੋ ਵੀ ਰਕਮ ਜਮ੍ਹਾਂ ਹੋਵੇਗੀ, ਉਹ ਆਪਣਾ ਬਿਜਲੀ ਦਾ ਬਿੱਲ ਅਦਾ ਕਰਨਗੇ।

ਆਪਣੇ ਟਵਿੱਟਰ ਹੈਂਡਲ 'ਤੇ ਅਰਸ਼ਦ ਨੇ ਮਜ਼ਾਕ ਕੀਤਾ ਕਿ ਉਨ੍ਹਾਂ ਨੂੰ ਅਗਲੇ ਮਹੀਨੇ ਆਪਣੀ ਕਿਡਨੀ ਵੇਚਣ ਦੀ ਜ਼ਰੂਰਤ ਹੋਵੇਗੀ। ਅਦਾਕਾਰ 1 ਲੱਖ ਰੁਪਏ ਬਿਜਲੀ ਬਿੱਲ ਦੇ ਲਈ ਆਪਣੀਆਂ ਕੁੱਝ ਪੇਂਟਿੰਗਾਂ ਵੇਚਣਾ ਚਾਹੁੰਦਾ ਹੈ। ਐਤਵਾਰ ਨੂੰ ਇੱਕ ਟਵੀਟ ਵਿੱਚ ਅਰਸ਼ਦ ਨੇ ਕਿਹਾ ਕਿ 5 ਜੁਲਾਈ ਨੂੰ ਬਿਜਲੀ ਬਿੱਲ ਲਈ ਉਨ੍ਹਾਂ ਦੇ ਖਾਤੇ ਵਿੱਚੋਂ 1.03 ਲੱਖ ਰੁਪਏ ਡੈਬਿਟ ਕੀਤੇ ਗਏ ਸਨ। ਇੱਕ ਵੱਖਰੇ ਟਵੀਟ ਵਿੱਚ, ਉਨ੍ਹਾਂ ਨੇ ਆਪਣੀਆਂ ਪੇਂਟਿੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਸਮਰਥਕਾਂ ਨੂੰ ਉਨ੍ਹਾਂ ਨੂੰ ਖਰੀਦਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਲਿਖਿਆ, 'ਲੋਕ ਮੇਰੀ ਪੇਂਟਿੰਗ ਖਰੀਦਣ, ਮੈਨੂੰ ਅਡਾਨੀ ਦਾ ਬਿਜਲੀ ਦਾ ਬਿੱਲ ਅਦਾ ਕਰਨਾ ਹੋਵੇਗਾ, ਅਗਲੇ ਬਿੱਲ ਲਈ ਕਿਡਨੀ ਰੱਖੀ ਹੈ।

ਅਦਾਕਾਰਾ ਟਿਸਕਾ ਚੋਪੜਾ ਨੇ ਉਨ੍ਹਾਂ ਨੂੰ ਕਿਹਾ, ' ਇਸ ਤੋਂ ਪਹਿਲਾਂ ਬਾਹਰ ਵੇਚੇ, ਤੁਸੀਂ ਮੇਰੇ ਲਈ ਇਕ ਵੱਖਰਾ ਰੱਖ ਦਿਓ।'

ਇਸ ਵੱਲ ਅਰਸ਼ਦ ਨੇ ਜਵਾਬ ਦਿੱਤਾ, "ਠੀਕ ਹੈ ... ਬੱਸ ਮੈਨੂੰ ਆਪਣੇ ਬਿੱਲ ਲਈ ਪੈਸੇ ਇਕੱਠੇ ਕਰਨ ਦਿਓ।" ਅਭਿਨੇਤਰੀ ਸ਼ਰੂਤੀ ਸੇਠ ਨੇ ਲਿਖਿਆ, 'ਮੈਨੂੰ ਤੁਹਾਡੀਆਂ ਦੋ ਪੇਂਟਿੰਗ ਦੀ ਮਾਲਕਣ ਹੋਣ 'ਤੇ ਮਾਣ ਹੈ। ਮੈਨੂੰ ਆਪਣਾ ਟਾਟਾ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਲਈ ਇੱਕ ਨੂੰ ਵੇਚਣਾ ਪੈ ਸਕਦਾ ਹੈ।

ਇਕ ਪ੍ਰਸ਼ੰਸਕ ਨੇ ਲਿਖਿਆ, 'ਪਰ ਸਰ, ਮੈਨੂੰ ਤੁਹਾਡੀ ਪੇਂਟਿੰਗ ਖਰੀਦਣ ਲਈ ਆਪਣੀ ਕਿਡਨੀ ਵੇਚਣੀ ਪਵੇਗੀ।'

ਅਰਸ਼ਦ ਤੋਂ ਇਲਾਵਾ ਕਈ ਸਿਤਾਰੇ ਬਿਜਲੀ ਬਿੱਲ ਤੋਂ ਪਰੇਸ਼ਾਨ ਹਨ। ਇਨ੍ਹਾਂ ਵਿੱਚ ਤਾਪਸੀ ਪਨੂੰ, ਸੋਹਾ ਅਲੀ ਖਾਨ, ਨੇਹਾ ਧੂਪੀਆ, ਵੀਰ ਦਾਸ ਅਤੇ ਰੇਣੁਕਾ ਸ਼ਹਾਣੇ ਦਾ ਨਾਂਅ ਵੀ ਸ਼ਾਮਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.