ਚੰਡੀਗੜ੍ਹ : 19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦੀ ਸਟਾਰ ਕਾਸਟ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ ਦੇ ਵਿੱਚ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਗੁਰਪ੍ਰੀਤ ਘੁੱਗੀ ਨੇ ਕਿਹਾ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀ ਅਤੇ ਗਿੱਪੀ ਦੇ ਕਰੀਅਰ ਦੀ ਸਭ ਤੋਂ ਵਧੀਆ ਫ਼ਿਲਮ ਹੈ।
'ਅਰਦਾਸ ਕਰਾਂ' ਫ਼ਿਲਮ ਹਰ ਇੱਕ ਦੀ ਜ਼ਿੰਦਗੀ ਨੂੰ ਪਰਦੇ 'ਤੇ ਵਿਖਾਵੇਗੀ: ਗਿੱਪੀ ਗਰੇਵਾਲ ਆਪਣੇ ਫ਼ਿਲਮ 'ਚ ਕਿਰਦਾਰ ਬਾਰੇ ਜਦੋਂ ਗੁਰਪ੍ਰੀਤ ਘੁੱਗੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਇਸ ਫ਼ਿਲਮ 'ਚ ਮੈਜਿਕ ਸਿੰਘ ਦਾ ਕਿਰਦਾਰ ਅਦਾ ਕਰ ਰਹੇ ਹਨ। ਉਹ ਇੱਕ ਇਸ ਤਰ੍ਹਾਂ ਦਾ ਵਿਅਕਤੀ ਹੈ ਜੋ ਜ਼ਿੰਦਗੀ ਦੇ ਹਰ ਇੱਕ ਪੱਲ ਨੂੰ ਖੁਲ੍ਹੇ ਦਿਲ ਨਾਲ ਜਿਉਂਦਾ ਹੈ। ਇਸ ਫ਼ਿਲਮ ਦੇ ਵਿੱਚ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਮੁੱਖ ਭੂਮਿਕਾ ਨਿਭਾ ਰਹੇ ਗਿੱਪੀ ਗਰੇਵਾਲ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਇਨੇ ਕਿਰਦਾਰ ਨਿਭਾ ਰਹੇ ਹੋ, ਹੋਰ ਕਿਹੜੀ ਚੀਜ਼ ਤੁਸੀਂ ਹੋਰ ਨਿਭਾਉਣਾ ਚਾਹੋਗੇ ਇਸ ਸਵਾਲ ਦਾ ਜਵਾਬ ਦਿੰਦੀਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਅਜੇ ਬਹੁਤ ਕੁਝ ਹੈ ਸਿੱਖਣ ਨੂੰ, ਉਹ ਐਡਿਟਿੰਗ ਸਿੱਖ ਰਹੇ ਹਨ। ਇੱਸ ਫ਼ਿਲਮ ਦੇ ਵਿਸ਼ੇ 'ਤੇ ਗੱਲਬਾਤ ਕਰਦਿਆਂ ਗਿੱਪੀ ਨੇ ਕਿਹਾ ਕਿ ਇਹ ਫ਼ਿਲਮ ਹਰ ਇੱਕ ਦੀ ਜ਼ਿੰਦਗੀ ਨੂੰ ਪਰਦੇ 'ਤੇ ਵਿਖਾਵੇਗੀ।
ਫ਼ਿਲਮ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੀ ਜਪੁਜੀ ਖਹਿਰਾ ਨੇ ਆਪਣੇ ਕਿਰਦਾਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਨਿਰਦੇਸ਼ਕ ਦੀ ਗੱਲ ਸੁਣੀ। ਉਨ੍ਹਾਂ ਨੇ ਕਿਹਾ ਕਿਰਦਾਰ ਦੀ ਮਿਹਨਤ ਹੁਣ ਛੱਪ ਚੁੱਕੀ ਹੈ। ਹੁਣ ਦਰਸ਼ਕਾਂ 'ਤੇ ਹੈ ਕਿ ਉਹ ਫ਼ਿਲਮ ਨੂੰ ਕਿਨ੍ਹਾਂ ਪਸੰਦ ਕਰਦੇ ਹਨ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਵਿੱਚ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਵੀ ਅਹਿਮ ਕਿਰਦਾਰ ਨਿਭਾਉਂਦਾ ਹੋਇਆ ਵਿਖਾਈ ਦੇਵੇਗਾ।