ETV Bharat / sitara

ਅਨੁਸ਼ਕਾ ਦੀਆਂ ਤਸਵੀਰਾਂ ਨੂੰ ਦੇਖ ਵਿਰਾਟ ਨੇ ਕਿਹਾ 'ਸੋ ਕਿਊਟ'

author img

By

Published : Sep 14, 2019, 8:33 PM IST

ਅਨੁਸ਼ਕਾ ਸ਼ਰਮਾ ਨੇ ਆਪਣੇ ਬਚਪਨ ਦੀਆਂ ਫ਼ੋਟੋਆਂ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ। ਅਦਾਕਾਰਾ ਦੀ ਫ਼ੋਟੋ 'ਤੇ ਟਿੱਪਣੀ ਕਰਦਿਆਂ ਵਿਰਾਟ, ਆਯੁਸ਼ਮਾਨ ਅਤੇ ਜ਼ਰੀਨ ਨੇ ਲਿਖਿਆ, 'ਸੋ ਕਿਊਟ'।

ਫ਼ੋਟੋ

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਜਿਸ ਨੂੰ ਦੇਖ ਤੁਹਾਨੂੰ ਖ਼ੁਦ ਹੀ ਉਨ੍ਹਾਂ 'ਤੇ ਪਿਆਰ ਆ ਜਾਵੇਗਾ। ਅਦਾਕਾਰਾ ਇਨ੍ਹਾਂ ਤਸਵੀਰਾਂ 'ਚ ਕਾਫ਼ੀ ਪਿਆਰੀ ਲੱਗ ਰਹੀ ਸੀ। ਦਰਅਸਲ, ਅਨੁਸ਼ਕਾ ਨੇ ਆਪਣੇ ਬਚਪਨ ਦੀਆਂ ਕੁਝ ਫ਼ੋਟੋਆਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ।

ਹੋਰ ਪੜ੍ਹੋ: 'ਬਾਡੀ ਸ਼ੇਮਰਜ਼' ਨੂੰ ਜ਼ਰੀਨ ਖ਼ਾਨ ਦਾ ਕਰਾਰਾ ਜਵਾਬ, ਅਨੁਸ਼ਕਾ ਨੇ ਦਿੱਤਾ ਸਾਥ

ਅਦਾਕਾਰਾ ਨੇ ਲੜੀ ਵਾਰ ਤਿੰਨ ਫ਼ੋਟੋਆਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਜਿਸ ਵਿੱਚ ਉਹ ਬਹੁਤ ਕਾਫ਼ੀ ਮਾਸੂਮ ਤੇ ਪਿਆਰੀ ਲੱਗ ਰਹੀ ਸੀ। ਪਹਿਲੀ ਤਸਵੀਰ ਵਿੱਚ, ਉਹ ਬਿਸਤਰੇ 'ਤੇ ਬੈਠੀ ਕੁਝ ਖਾ ਰਹੀ ਦਿਖਾਈ ਦੇ ਰਹੀ ਹੈ। ਇਸ ਫ਼ੋਟੋ ਵਿੱਚ ਅਨੁਸ਼ਕਾ ਸ਼ੈਤਾਨੀ ਨਜ਼ਰ ਨਾਲ ਕੈਮਰੇ ਵੱਲ ਦੇਖ ਰਹੀ ਹੈ। ਦੂਜੀ ਤਸਵੀਰ ਵਿੱਚ ਉਹ ਖੁਸ਼ਹਾਲ ਹੱਸਦੀ ਦਿਖਾਈ ਦੇ ਰਹੀ ਹੈ ਤੇ ਤੀਜੀ ਤਸਵੀਰ ਵਿੱਚ, ਉਹ ਚੁੱਪ ਚਾਪ ਬੈਠੀ ਦਿਖਾਈ ਦੇ ਰਹੀ ਹੈ ਅਤੇ ਕਿਸੇ ਚੀਜ਼ ਨੂੰ ਬੜੇ ਧਿਆਨ ਨਾਲ ਵੇਖ ਰਹੀ ਹੈ। ਤਿੰਨਾਂ ਫ਼ੋਟੋਆਂ 'ਚ ਅਨੁਸ਼ਕਾ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਇੱਕ ਫ਼ੋਟੋ 'ਤੇ ਟਿੱਪਣੀ ਕੀਤੀ ਹੈ। ਵਿਰਾਟ ਨੇ ਅਨੁਸ਼ਕਾ ਦੀ ਤਸਵੀਰ 'ਤੇ ਬਹੁਤ ਸਾਰੇ ਦਿਲ ਬਣਾ ਕੇ ਆਪਣਾ ਪਿਆਰ ਜ਼ਾਹਿਰ ਕੀਤਾ। ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਣਾ ਅਤੇ ਜ਼ਰੀਨ ਖ਼ਾਨ ਨੇ ਵੀ ਅਨੁਸ਼ਕਾ ਦੀ ਫ਼ੋਟੋ ਨੂੰ ਕਾਫੀ ਕਿਊਟ ਦੱਸਿਆ ਹੈ।

ਇਸ ਤੋਂ ਪਹਿਲਾਂ ਅਨੁਸ਼ਕਾ ਨੇ ਆਪਣੀਆਂ ਕੁਝ ਤਸਵੀਰਾਂ ਬਿਕਨੀ 'ਚ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਸਨ। ਉਨ੍ਹਾਂ ਫ਼ੋਟੋਆਂ ਵਿੱਚ ਅਦਾਕਾਰਾ ਸਮੁੰਦਰ ਦੇ ਅੰਦਰ ਮਸਤੀ ਕਰਦੀ ਦਿਖਾਈ ਦੇ ਰਹੀ ਸੀ। ਅਦਾਕਾਰਾ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਵਿੱਚ ਉਹ ਪੂਰੇ ਮਸਤੀ ਦੇ ਮੂਡ ਵਿੱਚ ਦਿਖਾਈ ਦੇ ਰਹੀ ਸੀ। ਫ਼ੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ਵਾਟਰ ਬੇਬੀ।

ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਇੱਕ ਦੋਵਾਂ ਦੀ ਸੈਲਫੀ ਪੋਸਟ ਕੀਤੀ ਸੀ, ਜੋ ਕਾਫ਼ੀ ਵਾਇਰਲ ਹੋਈ ਸੀ। ਉਸ ਫ਼ੋਟੋ 'ਚ ਵਿਰਾਟ ਸ਼ਰਟਲਸ ਤੇ ਅਨੁਸ਼ਕਾ ਬਿਕਨੀ 'ਚ ਨਜ਼ਰ ਆ ਰਹੀ ਸੀ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.