ਚੰਡੀਗੜ੍ਹ: ਫਤਿਹਵੀਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਹਰ ਕੋਈ ਦੁਖੀ ਸੀ। ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਪੂਰਾ ਦੇਸ਼ ਉਸ ਵੇਲੇ ਸੋਸ਼ਲ ਮੀਡੀਆ 'ਤੇ ਸਿਸਟਮ ਤੇ ਸਰਕਾਰ ਨੂੰ ਦੋਸ਼ ਦੇ ਰਿਹਾ ਸੀ। ਇਸ ਦੇ ਚਲਦਿਆਂ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਸਿਤਾਰਿਆਂ ਨੇ ਸਰਕਾਰ ਦੇ ਖ਼ਿਲਾਫ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਢੀ।
- " class="align-text-top noRightClick twitterSection" data="
">
ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਇੰਸਟਾਗ੍ਰਾਮ 'ਤੇ ਸਰਕਾਰ ਅਤੇ ਰਾਜਨੀਤੀ ਪਾਰਟੀਆਂ ਨੂੰ ਵੀਡੀਓ ਜ਼ਰੀਏ ਲਾਹਨਤਾਂ ਪਾਈਆਂ ਹਨ। ਇਸ ਵੀਡੀਓ 'ਚ ਅਨਮੋਲ ਗਗਨ ਮਾਨ ਨੇ ਦੇਸ਼ ਦੀ ਸੱਚਾਈ ਬਿਆਨ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 2 ਹਜ਼ਾਰ ਪਿੱਛੇ ਆਪਣੀ ਵੋਟ ਨਾ ਵੇਚਿਆ ਕਰੋ। ਇਸ 2 ਹਜ਼ਾਰ ਪਿੱਛੇ ਆਪਣੇ ਧੀ-ਪੁੱਤ ਨਾ ਵੇਚਿਆ ਕਰੋ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਰਾਹੀਂ ਨਿਸ਼ਾਨਾ ਵਿੰਨਦੇ ਹੋਏ ਇਹ ਕਿਹਾ ਕਿ ਅਸੀਂ ਤੁਹਾਨੂੰ ਪ੍ਰਤੀਨਿਧੀ ਚੁਣਿਆ ਕੰਮ ਕਰਨ ਵਾਸਤੇ ਘਰ ਬੈਠੇ ਟਵੀਟ ਕਰਨ ਵਾਸਤੇ ਨਹੀਂ।
ਦੱਸ ਦਈਏ ਕਿ ਇਹ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। ਅਨਮੋਲ ਗਗਨ ਮਾਨ ਤੋਂ ਇਲਾਵਾ ਸਾਰੀ ਪੰਜਾਬੀ ਇੰਡਸਟਰੀ ਨੇ ਫਤਿਹਵੀਰ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ।