ਚੰਡੀਗੜ੍ਹ :ਅਮਰਿੰਦਰ ਗਿੱਲ ਉਨ੍ਹਾਂ ਕਲਾਕਾਰਾਂ ਵਿੱਚੋਂ ਹਨ ਜੋ ਭਾਵੇਂ ਸਾਲ ਦਾ ਇਕ ਪ੍ਰੋਜੈਕਟ ਰਿਲੀਜ਼ ਕਰਨ ਪਰ ਚਰਚਾ 'ਚ ਹਰ ਵੇਲੇ ਰਹਿੰਦੇ ਹਨ। 11 ਮਈ ਨੂੰ ਅਮਰਿੰਦਰ ਗਿੱਲ ਨੇ ਆਪਣਾ 43 ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਆਪਣੇ ਫ਼ੇਸਬੁੱਕ ਪੇਜ 'ਤੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕੀਤਾ।
ਪੋਸਟ ਨੂੰ ਸਾਂਝਾ ਕਰਦੇ ਹੋਏ ਅਮਰਿੰਦਰ ਨੇ ਲਿਖਿਆ, "ਜਿਸ ਤਰ੍ਹਾਂ ਤੁਸੀਂ ਕਾਲੇ,ਗੇਜੇ,ਪਰਗਟ,ਸੋਬੇ ,ਭੋਲੇ ਤੇ ਪੰਮੇ ਨੂੰ ਪਿਆਰ ਦਿੱਤਾ ਉਮੀਦ ਹੈ ਕਿ ਆਉਣ ਵਾਲੇ ਨਵੇਂ ਕਿਰਦਾਰ ਗੈਰੀ ਰੰਧਾਵਾ ਨੂੰ ਵੀ ਉਨ੍ਹਾਂ ਹੀ ਪਿਆਰ ਦਵੋਗੇ। ਧੰਨਵਾਦ ਇੰਨ੍ਹਾਂ ਪਿਆਰ ਅਤੇ ਸਬਰ ਰੱਖਣ ਦੇ ਲਈ। ਗੈਰੀ ਰੰਧਾਵਾ ਨੂੰ ਮਿਲੋਂ ਸਿਨੇਮਾਘਰਾਂ 'ਚ 7 ਜੂਨ 2019 ।
- " class="align-text-top noRightClick twitterSection" data="">