ਮੁੰਬਈ: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਪਿੰਕ ਦੇ ਮਸ਼ਹੂਰ ਫਿਲਮ ਨਿਰਮਾਤਾ ਅਨਿਰੁੱਧ ਰੌਏ ਚੌਧਰੀ ਦੀ ਆਗਮੀ ਫਿਲਮ 'ਲੌਸਟ' ਵਿੱਚ ਨਜ਼ਰ ਆਵੇਗੀ, ਜੋ ਮੀਡੀਆ 'ਚ ਹਮਦਰਦੀ ਅਤੇ ਅਖੰਡਤਾ ਦੇ ਗੁੰਮ ਹੋ ਰਹੀਆਂ ਕਦਰਾਂ ਤੇ ਕੀਮਤਾਂ ਨੂੰ ਉਜਾਗਰ ਕਰੇਗੀ।
ਇਸ ਮਹੀਨੇ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋਣਦੀ ਉਮੀਂਦ ਹੈ। ਆਗਮੀ ਫਿਲਮ ਨੂੰ ਵੱਡੇ ਪੱਧਰ 'ਤੇ ਕੋਲਕਤਾ ਤੇ ਪੁਰੂਲਿਆ ਸ਼ਹਿਰ ਦੇ ਅਸਲ ਥਾਵਾਂ 'ਤੇ ਸ਼ੂਟ ਕੀਤਾ ਜਾਵੇਗਾ। ਇਹ ਇੱਕ ਸ਼ਹਿਰ ਦੀ ਸ਼ਹਿਰੀ ਅੰਡਰਬੇਲੀ ਨੂੰ ਦਰਸਾਵੇਗਾ ਜਿਸ ਉੱਤੇ ਅਕਸਰ ਕਿਸੇ ਦਾ ਧਿਆਨ ਨਹੀਂ ਜਾਂਦਾ।
- " class="align-text-top noRightClick twitterSection" data="
">
ਆਪਣੀ ਨਵੀਂ ਫਿਲਮ ਬਾਰੇ ਗੱਲਬਾਤ ਕਰਿਦਆਂ , ਰੌਏ ਚੌਧਰੀ ਨੇ ਕਿਹਾ, " ਇਹ ਫਿਲਮ ਇੱਕ ਖੋਜੀ ਨਾਟਕ ਦੇ ਤੌਰ 'ਤੇ ਤਿਆਰ ਕੀਤੀ ਗਈ ਹੈ। ਇਸ ਦੇ ਮੂਲ ਵਿੱਚ ਫਿਲਮ ਪ੍ਰਤੀ ਜ਼ਿੰਮੇਵਾਰੀ, ਇਸ ਨੂੰ ਸੰਭਲਣਾ ਤੇ ਸਾਡੀ ਦੁਨੀਆ ਨੂੰ ਸੋਹਣਾ ਤੇ ਦਿਆਲੂ ਬਣਾਉਣ ਵਰਗੇ ਮੁੱਦਿਆਂ ਦੀ ਖੋਜ ਕਰਦੀ ਹੈ। "
- " class="align-text-top noRightClick twitterSection" data="
">
ਰੌਏ ਚੌਧਰੀ ਨੇ ਕਿਹਾ, ਉਨ੍ਹਾਂ ਦੇ ਲਈ, ਇਹ ਮਹੱਤਵਪੂਰਨ ਹੈ ਕਿ ਉਹ ਜੋ ਵੀ ਫਿਲਮ ਬਣਾਉਂਦੇ ਹਨ। ਉਸ ਦਾ ਸਮਾਜਿਕ ਵਿਸ਼ਾ ਹੋਵੇ ਤੇ ਕਹਾਣੀਆਂ ਉਸ ਦੇ ਨੇੜਲੀ ਦੁਨੀਆ ਤੋਂ ਲਈ ਗਈ ਹੋਵੇ। " ਲੌਸਟ" ਇੱਕ ਭਾਵਨਾਤਮਕ ਥ੍ਰਿਲਰ ਹੈ, ਜੋ ਇੱਕ ਉੱਚ ਖੋਜ, ਹਮਦਰਦੀ ਤੇ ਅਖੰਡਤਾ ਦੇ ਗੁੰਮ ਹੋ ਰਹੀਆਂ ਕਦਰਾਂ-ਕੀਮਤਾਂ ਦੀ ਖੋਜ ਦੀ ਅਗਵਾਈ ਕਰਦੀ ਹੈ'
ਇਸ ਫਿਲਮ ਵਿੱਚ ਯਾਮੀ ਇੱਕ ਕ੍ਰਾਈਮ ਰਿਪੋਰਟਰ ਦੇ ਤੌਰ 'ਤੇ ਫਿਲਮ ਕਲਾਕਾਰਾਂ ਦੀ ਅਗਵਾਈ ਕਰੇਗੀ। ਇਸ 'ਚ ਹੋਰਨਾਂ ਕਲਾਕਾਰਾ ਪੰਕਜ ਕਪੂਰ, ਰਾਹੂਲ ਖੰਨਾ, ਨੀਲ ਭੂਪਲਮ, ਪਿਆ ਵਾਜਪਾਈ ਤੇ ਤੁਸ਼ਾਰ ਪਾਂਡੇ ਸਣੇ ਕੀ ਕਲਾਕਾਰ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਸੰਗੀਤਕਾਰ ਸ਼ਾਂਤਨੂ ਮੋਈਤਰਾ, ਗੀਤਕਾਰ ਸਵਾਨੰਦ ਕਿਰਕਿਰੇ ਦੇ ਨਾਲ ਸ਼ਹਿਰ ਦੇ ਸਾਰ ਤੇ ਕਥਾ ਦੀ ਭਾਵਨਾਵਾਂ ਨੂੰ ਦਰਸਾਉਣਗੇ।
ਇਹ ਵੀ ਪੜ੍ਹੋ : HAPPY BIRTHDAY: ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦਾ ਅੱਜ ਜਨਮਦਿਨ