ਗ੍ਰੇਟਰ ਨੋਇਡਾ: ਅਦਾਕਾਰਾ ਸ਼ਬਾਨਾ ਆਜ਼ਮੀ 'ਤੇ ਅਪਮਾਨਜਨਕ ਟਿੱਪਣੀ ਕਰਨ ਤੇ ਮਹਿਲਾ ਅਧਿਆਪਕ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਹੈ। ਦੱਸ ਦਈਏ ਕਿ ਮਹਿਲਾ ਅਧਿਆਪਕ ਨੇ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਕਾਰ ਹਾਦਸੇ ਤੋਂ ਬਾਅਦ ਅਪਮਾਨਜਨਕ ਟਿੱਪਣੀ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਅਧਿਆਪਕ ਦਾਦਰੀ ਖੇਤਰ ਦੇ ਜੁਨੀਅਰ ਹਾਈ ਸਕੂਲ 'ਚ ਪੜ੍ਹਾਂਦੇ ਸੀ। ਉਨ੍ਹਾਂ ਦੀ ਉਮਰ ਕਰੀਬ 50 ਸਾਲ ਦੀ ਹੈ। ਮਹਿਲਾ ਅਧਿਆਪਕ ਨੂੰ ਸੋਮਵਾਰ ਨੂੰ ਹੀ ਸਕੂਲ ਤੋਂ ਮੁੱਅਤਲ ਕੀਤਾ ਗਿਆ।
ਮੁੱਢਲੀ ਸਿੱਖਿਆ ਅਧਿਕਾਰੀ ਬਾਲ ਮੁਕੰਦ ਪ੍ਰਸਾਦ ਨੇ ਦੱਸਿਆ ਕਿ, ਸਰਕਾਰੀ ਮਹਿਲਾ ਅਧਿਆਪਕ ਨੇ ਆਪਣੀ ਫੇਸਬੁੱਕ ਪੋਸਟ 'ਤੇ ਅਦਾਕਾਰਾ ਸ਼ਬਾਨਾ ਆਜ਼ਮੀ ਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਜੋ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਵਰਕਰਾਂ ਦੀ ਸਰਵਿਸ ਗਾਇਡ ਲਾਈਨ ਦੇ ਵਿਰੁੱਧ ਸੀ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਪ੍ਰਸਾਦ ਨੇ ਕਿਹਾ, "ਮੁਅੱਤਲ ਦੀ ਮਿਆਦ ਕਮੇਟੀ ਦੀ ਜਾਂਚ ਵਿੱਚ ਪਾਏ ਗਏ ਨਤੀਜਿਆਂ ਅਤੇ ਉਸ ਅਧਾਰ ਉੱਤੇ ਲਏ ਗਏ ਫੈਸਲੇ ਅਨੁਸਾਰ ਤੈਅ ਕੀਤਾ ਜਾਵੇਗਾ।"
ਇਹ ਵੀ ਪੜ੍ਹੋ; ਬਿਅਰ ਗ੍ਰਿਲਜ਼ ਨਾਲ ਖ਼ਤਰਨਾਕ ਸਟੰਟ ਕਰਦੇ ਨਜ਼ਰ ਆਉਣਗੇ ਅਕਸ਼ੈ ਕੁਮਾਰ
ਅਧਿਕਾਰੀਆਂ ਦੇ ਮੁਤਾਬਕ ਮਹਿਲਾ ਅਧਿਆਪਕ ਨੇ ਫੇਸਬੁੱਕ ਪੋਸਟ ਤੇ ਕਥਿਤ ਤੌਰ 'ਤੇ 75 ਸਾਲਾ ਦੀ ਸ਼ਬਾਨਾ ਆਜ਼ਮੀ ਦੀ 'ਮੌਤ ਦੀ ਇੱਛ' ਨੂੰ ਜ਼ਾਹਿਰ ਕੀਤਾ ਸੀ।