ਜੈਪੁਰ: ਕੈਟਰੀਨਾ ਅਤੇ ਵਿੱਕੀ ਕੌਸ਼ਲ ਦਾ ਸ਼ਾਹੀ ਵਿਆਹ (katrina kaif and vicky kaushal wedding) 9 ਦਸੰਬਰ ਯਾਨੀ ਅੱਜ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਹੋਣ ਜਾ ਰਿਹਾ ਹੈ। ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਸ਼ਿਰਕਤ ਕਰਨ ਲਈ ਸੈਲੀਬ੍ਰਿਟੀਜ਼ ਪਹੁੰਚ ਰਹੇ ਹਨ। ਮਸ਼ਹੂਰ ਹਸਤੀਆਂ ਮੁੰਬਈ ਤੋਂ ਜੈਪੁਰ ਏਅਰਪੋਰਟ ਪਹੁੰਚ ਰਹੀਆਂ ਹਨ। ਗਾਇਕ ਆਸਥਾ ਗਿੱਲ, ਗਾਇਕ ਹਾਰਡੀ ਸੰਧੂ ਅਤੇ ਡੀਜੇ ਚੇਤਸ (singer aastha gill, hardy-sandhu reached jaipur) ਵੀ ਬੁੱਧਵਾਰ ਦੁਪਹਿਰ ਨੂੰ ਜੈਪੁਰ ਹਵਾਈ ਅੱਡੇ 'ਤੇ ਪਹੁੰਚ ਗਏ।
ਹਾਲਾਂਕਿ ਇਨ੍ਹਾਂ ਸੈਲੀਬ੍ਰਿਟੀਜ਼ ਦੀ ਕੈਟਰੀਨਾ ਅਤੇ ਵਿੱਕੀ ਦੇ ਵਿਆਹ 'ਚ ਜਾਣ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਮੁੰਬਈ ਤੋਂ ਆਉਣ ਵਾਲੀਆਂ ਮਸ਼ਹੂਰ ਹਸਤੀਆਂ ਜੈਪੁਰ ਏਅਰਪੋਰਟ ਪਹੁੰਚ ਰਹੀਆਂ ਹਨ।
ਇਸੇ ਕੜੀ 'ਚ ਗਾਇਕ ਆਸਥਾ ਗਿੱਲ ਤੋਂ ਇਲਾਵਾ ਹਾਰਡੀ ਸੰਧੂ ਅਤੇ ਡੀਜੇ ਚੇਤਸ ਦੇ ਵੀ ਰਾਜਸਥਾਨ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਕੈਟ ਅਤੇ ਵਿੱਕੀ ਦੇ ਵਿਆਹ 'ਚ ਸ਼ਾਮਲ ਹੋਣਗੇ ਜਾਂ ਨਹੀਂ।
ਇਸ ਦੇ ਨਾਲ ਹੀ ਗਾਇਕ ਤੋਸ਼ੀ ਸਾਬਰੀ (Singer Toshi Sabri reached Jaipur) ਵੀ ਜੈਪੁਰ ਏਅਰਪੋਰਟ 'ਤੇ ਪਹੁੰਚੇ ਪਰ ਦੱਸਿਆ ਜਾ ਰਿਹਾ ਹੈ ਕਿ ਤੋਸ਼ੀ ਸਾਬਰੀ ਆਪਣੇ ਨਵੇਂ ਗੀਤ ਨੂੰ ਪ੍ਰਮੋਟ ਕਰਨ ਅਤੇ ਇਕ ਨਿੱਜੀ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਜੈਪੁਰ ਪਹੁੰਚੇ ਹਨ।
9 ਦਸੰਬਰ ਨੂੰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਹੋਟਲ ਸਿਕਸ ਸੈਂਸ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਮਹਿਮਾਨਾਂ ਅਤੇ ਮਸ਼ਹੂਰ ਹਸਤੀਆਂ ਦਾ ਜੈਪੁਰ ਪਹੁੰਚਣ ਦਾ ਦੌਰ ਜਾਰੀ ਹੈ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਚੌਥ ਕਾ ਬਰਵਾੜਾ ਦੇ ਇਤਿਹਾਸਕ ਰਿਜ਼ੋਰਟ ਵਿੱਚ ਹੋਣਾ ਹੈ। ਜੈਪੁਰ ਹਵਾਈ ਅੱਡੇ ਤੋਂ ਮਹਿਮਾਨ ਸੜਕ ਰਾਹੀਂ ਰਿਜ਼ੋਰਟ ਪਹੁੰਚ ਰਹੇ ਹਨ। ਵਿਆਹ ਦੇ ਪ੍ਰੋਗਰਾਮ 10 ਦਸੰਬਰ ਤੱਕ ਜਾਰੀ ਰਹਿਣਗੇ।
ਇਹ ਵੀ ਪੜੋ: ਜਾਣੋ ਕਿਵੇਂ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਵਿਆਹ ਲਈ ਕਿਵੇਂ ਮਨਾਇਆ