ਮੁੰਬਈ: ਮਸ਼ਹੂਰ ਅਦਾਕਾਰ ਅਤੇ ਹਾਸਰਸ ਕਲਾਕਾਰ ਜਗਦੀਪ ਸਿੰਘ ਦਾ ਬੁੱਧਵਾਰ ਨੂੰ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜਗਦੀਪ ਨੂੰ ਮਸ਼ਹੂਰ ਬਾਲੀਵੁੱਡ ਫ਼ਿਲਮ 'ਸ਼ੋਲੇ' ਵਿੱਚ ਸੂਰਮਾ ਭੋਪਾਲੀ ਦੇ ਅਦਾ ਕੀਤੇ ਅਭਿਨੈ ਨਾਲ ਵੀ ਜਾਣਿਆ ਜਾਂਦਿਆ ਹੈ।
ਜਗਦੀਪ ਦਾ ਅਸਲ ਨਾਂਅ ਸਇਅਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ, ਜਿਨ੍ਹਾਂ ਦੀ ਸਿਹਤ ਕੁੱਝ ਠੀਕ ਨਹੀਂ ਸੀ। ਜਗਦੀਪ ਪੰਜਾਬ ਦੇ ਅੰਮ੍ਰਿਤਸਰ ਵਿੱਚ 29, ਮਾਰਚ 1939 ਨੂੰ ਜਨਮੇ ਸਨ।
ਉਨ੍ਹਾਂ ਨੇ ਬਾਂਦਰਾ ਵਿਖੇ ਆਪਣੀ ਰਿਹਾਇਸ਼ ਉੱਤੇ ਰਾਤ ਦੇ 8:30 ਵਜੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਪ੍ਰੋਡਿਊਸਰ ਮੁਹੰਮਦ ਅਲੀ ਜੋ ਕਿ ਜਗਦੀਪ ਦੇ ਕਾਫ਼ੀ ਨਜ਼ਦੀਕੀ ਦੋਸਤ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਿਹਤ ਉਮਰ ਦੇ ਚੱਲਦਿਆਂ ਠੀਕ ਨਹੀਂ ਚੱਲ ਰਹੀ ਸੀ।
ਤੁਹਾਨੂੰ ਦੱਸ ਦਈਏ ਕਿ ਜਗਦੀਪ ਨੇ ਹੁਣ ਤੱਕ 400 ਫ਼ਿਲਮਾਂ ਵਿੱਚ ਅਭਿਨੈ ਅਦਾ ਕੀਤਾ ਹੈ, ਪਰ ਸ਼ੋਲੇ ਫ਼ਿਲਮ ਵਿੱਚ ਸੂਰਮਾ ਭੂਪਾਲੀ ਦੇ ਰੋਲ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਕਰ ਦਿੱਤਾ ਸੀ, ਜੋ ਅੱਜ ਵੀ ਲੋਕ ਨੂੰ ਯਾਦ ਹੈ।
ਉਨ੍ਹਾਂ ਨੇ ਪੁਰਾਣਾ ਮੰਦਿਰ ਫ਼ਿਲਮ ਇੱਕ ਯਾਦਗਾਰੀ ਰੋਲ ਅਦਾ ਕੀਤਾ ਸੀ ਅਤੇ ਅੰਦਾਜ਼ ਅਪਣਾ ਅਪਣਾ ਵਿੱਚ ਸਲਮਾਨ ਖ਼ਾਨ ਦੇ ਪਿਤਾ ਦਾ ਰੋਲ ਨਿਭਾਇਆ ਸੀ।
ਜਗਦੀਪ ਜੋ ਕਿ ਸਇਅਦ ਇਸ਼ਤਿਆਕ ਦਾ ਸਟੇਜ ਵਾਲਾ ਨਾਂਅ ਸੀ, ਉਨ੍ਹਾਂ ਨੇ ਸੂਰਮੀ ਭੋਪਾਲੀ ਫ਼ਿਲਮ ਦਾ ਆਪਣੇ ਕਿਰਦਾਰ ਨਾਲ ਨਿਰਦੇਸ਼ਨ ਵੀ ਕੀਤਾ ਸੀ।
ਤੁਹਾਨੂੰ ਦੱਸ ਦਈਏ ਕਿ ਜਗਦੀਪ ਦੇ ਪੁੱਤਰ ਹਨ- ਜਾਵੇਦ ਅਤੇ ਨਾਵੇਦ।