ਮੁੰਬਈ: ਬਾਲੀਵੁੱਡ ਅਦਾਕਾਰ ਵਰੁਣ ਧਵਨ (Varun Dhawan) ਦੀ ਫਿਲਮ 'ਭੇਡੀਆ' ਅਗਲੇ ਸਾਲ 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਨਿਰਮਾਤਾ ਦਿਨੇਸ਼ ਵਿਜਾਨ (Dinsh Vijan) ਨੇ ਵੀਰਵਾਰ ਨੂੰ ਫਿਲਮ ਦੀ ਰਿਲੀਜ਼ ਦਾ ਐਲਾਨ ਕੀਤਾ।
ਡਰਾਉਣੀ-ਕਾਮੇਡੀ ਫਿਲਮ ਭੇਡੀਆ ਦਾ ਨਿਰਦੇਸ਼ਨ ਅਮਰ ਕੌਸ਼ਿਕ (amar kaushik) ਕਰ ਰਹੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਫਿਲਮ ਬਾਲਾ (film Bala) ਦਾ ਨਿਰਦੇਸ਼ਨ ਕੀਤਾ ਸੀ। ਇਸ ਫਿਲਮ ਦੀ ਸਕ੍ਰਿਪਟ ਨਿਰੇਨ ਭੱਟ ਨੇ ਲਿਖੀ ਹੈ। ਭੱਟ ਵੈੱਬ ਸੀਰੀਜ਼ ਅਸੁਰ (Web series asur) ਅਤੇ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਲਈ ਜਾਣੇ ਜਾਂਦੇ ਹਨ। ਭੇਡੀਆ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੀ ਨਵੀਂ ਰਿਲੀਜ਼ ਡੇਟ ਅਤੇ ਫਰਸਟ ਲੁੱਕ ਪੋਸਟਰ ਜਾਰੀ ਕੀਤਾ ਹੈ।
ਫਿਲਮ ਦੇ ਪੋਸਟਰ 'ਚ ਲਿਖਿਆ ਹੈ, ਅਗਲੇ ਸਾਲ ਇਸ ਤਰੀਕ 'ਤੇ ਮਿਲਦੇ ਹਾਂ। ਇਸ ਫਿਲਮ 'ਚ ਵਰੁਣ ਧਵਨ ਦੇ ਨਾਲ ਕ੍ਰਿਤੀ ਸੈਨਨ (Kriti Sanon) ਵੀ ਮੁੱਖ ਭੂਮਿਕਾ 'ਚ ਹੈ। ਫਿਲਮ ਭੇਡੀਆ 25 ਨਵੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਮਾਰਚ ਵਿੱਚ ਅਰੁਣਾਚਲ ਪ੍ਰਦੇਸ਼ ਦੇ ਜ਼ੀਰੋ ਸ਼ਹਿਰ ਵਿੱਚ ਸ਼ੁਰੂ ਹੋਈ ਸੀ। ਸਤ੍ਰੀ ਅਤੇ ਰੂਹੀ ਤੋਂ ਬਾਅਦ ਨਿਰਮਾਤਾ ਦਿਨੇਸ਼ ਵਿਜਾਨ ਦੀ ਹਾਰਰ-ਕਾਮੇਡੀ ਸ਼੍ਰੇਣੀ ਵਿੱਚ ਤੀਜੀ ਫਿਲਮ ਹੈ। ਫਿਲਮ ਵਿੱਚ ਸਪੈਸ਼ਲ ਇਫੈਕਟਸ ਲਈ ਹਾਲੀਵੁੱਡ ਸਟੂਡੀਓ ਮਿਸਟਰ ਐਕਸ ਦੀ ਸੇਵਾ ਲਈ ਗਈ ਹੈ।
ਵਿਜਨ ਨੇ ਕਿਹਾ ਕਿ ਜਦੋਂ ਤੋਂ ਅਸੀਂ ਭੇਡੀਆ ਦੀ ਸਕ੍ਰਿਪਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਸਾਨੂੰ ਪਤਾ ਸੀ ਕਿ ਸਾਡੀ ਫਿਲਮ ਨੂੰ ਮਿਸਟਰ ਐਕਸ ਸਟੂਡੀਓ ਦੀ ਮੁਹਾਰਤ ਦੀ ਲੋੜ ਹੈ। ਨਿਰਮਾਤਾਵਾਂ ਨੇ ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਜਿਸ ਵਿੱਚ ਇੱਕ ਆਦਮੀ ਨੂੰ ਭੇਡੀਏ ਵਿੱਚ ਬਦਲਦਾ ਦਿਖਾਇਆ ਗਿਆ ਸੀ।
ਇਹ ਵੀ ਪੜੋ: vicky katrina wedding: ਕੀ ਫੇਰਿਆਂ ਤੋਂ ਪਹਿਲਾਂ ਹੋਵੇਗੀ ਕੋਰਟ ਮੈਰਿਜ ?