ETV Bharat / sitara

ਰਿਸ਼ੀ ਕਪੂਰ ਦੀ ਬੇਟੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਸਾਰਾ ਬਾਲੀਵੁੱਡ ਸੋਗ ਦੀ ਲਹਿਰ ਵਿੱਚ ਹੈ। ਉਨ੍ਹਾਂ ਦੇ ਦੇਹਾਂਤ ਤੋਂ ਕੁਝ ਸਮੇਂ ਬਾਅਦ ਅਦਾਕਾਰ ਦੀ ਬੇਟੀ ਰਿਧਿਮਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਭਾਵੁਕ ਪੋਸਟ ਨੂੰ ਸਾਂਝਾ ਕੀਤਾ ਹੈ।

Rishi Kapoor's daughter Riddhima
Rishi Kapoor's daughter Riddhima
author img

By

Published : Apr 30, 2020, 6:14 PM IST

ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਦੇਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਸਾਰਾ ਬਾਲੀਵੁੱਡ ਸੋਗ 'ਚ ਹੈ। ਇਸੇ ਦੌਰਾਨ ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਸਾਹਨੀ ਨੇ ਪਿਤਾ ਦੇ ਦੇਹਾਂਤ ਤੋਂ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਭਾਵੁਕ ਕਰਨ ਵਾਲੀ ਪੋਸਟ ਪਾਈ ਹੈ।

ਰਿਧਿਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾਉਂਦੇ ਹੋਏ ਲਿਖਿਆ,"ਪਾਪਾ.. ਆਈ ਲਵ ਯੂ.. ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੀ-- ਆਰਆਈਪੀ ਮੇਰੇ ਮਜ਼ਬੂਤ ਸਿਪਾਹੀ।"

ਇਸ ਤੋਂ ਅੱਗੇ ਉਨ੍ਹਾਂ ਲਿਖਿਆ,"ਮੈਂ ਤੁਹਾਨੂੰ ਹਰ ਦਿਨ ਯਾਦ ਕਰਾਂਗੀ। ਮੈਂ ਤੁਹਾਡੀਆਂ ਫੇਸਟਾਈਮ ਕਾਲ ਨੂੰ ਹਮੇਸ਼ਾ ਯਾਦ ਕਰਾਂਗੀ.. ਜਦੋਂ ਤੱਕ ਅਸੀਂ ਫਿਰ ਨਹੀਂ ਮਿਲਦੇ... ਆਈ ਲਵ ਯੂ ਪਾਪਾ....।"

ਹੋਰ ਪੜ੍ਹੋ: ਆਪਣੇ ਕੋ ਐਕਟਰ ਰਿਸ਼ੀ ਕਪੂਰ ਦੇ ਦੇਹਾਂਤ ਬਾਰੇ ਸੁਣ ਕੇ ਭਾਵੁਕ ਹੋਏ ਹਰਜੀਤ ਵਾਲੀਆ

ਦੱਸ ਦੇਈਏ ਕਿ ਰਿਸ਼ੀ ਕਪੂਰ ਨੂੰ ਤਬੀਅਤ ਖ਼ਰਾਬ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ 8:45 'ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.