ETV Bharat / sitara

Tip Tip Song: ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦਾ ਰੀਕ੍ਰਿਏਟ ਗੀਤ 'ਟਿਪ ਟਿਪ ਬਰਸਾ ਪਾਣੀ' ਰਿਲੀਜ਼ - Suryavanshi

ਫ਼ਿਲਮ ਸੂਰਿਆਵੰਸ਼ੀ ਗੀਤ ਟਿਪ-ਟਿਪ ਬਰਸਾ ਪਾਣੀ ਦਾ ਰੀਕ੍ਰਿਏਟਿਡ ਵਰਜ਼ਨ ਰਿਲੀਜ਼ ਹੋ ਗਿਆ ਹੈ। ਗੀਤ 'ਚ ਕੈਟਰੀਨਾ ਕੈਫ ਅਤੇ ਅਕਸ਼ੇ ਕੁਮਾਰ ਦਾ ਜ਼ਬਰਦਸਤ ਡਾਂਸ ਅਤੇ ਰੋਮਾਂਸ ਦੇਖਣ ਨੂੰ ਮਿਲ ਰਿਹਾ ਹੈ।

Tip Tip Song : ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦਾ ਰੀਕ੍ਰਿਏਟ ਗੀਤ 'ਟਿਪ ਟਿਪ ਬਰਸਾ ਪਾਣੀ' ਰਿਲੀਜ਼

author img

By

Published : Nov 6, 2021, 1:50 PM IST

ਹੈਦਰਾਬਾਦ: ਅਕਸ਼ੇ ਕੁਮਾਰ (Akshay Kumar )ਅਤੇ ਕੈਟਰੀਨਾ ਕੈਫ (Katrina Kaif) ਸਟਾਰਰ ਫ਼ਿਲਮ 'ਸੂਰਿਆਵੰਸ਼ੀ' ਸਿਨੇਮਾਘਰਾਂ 'ਚ (5 ਨਵੰਬਰ) ਰਿਲੀਜ਼ ਹੋ ਗਈ ਹੈ। ਫ਼ਿਲਮ ਦਾ ਗੀਤ 'ਟਿਪ-ਟਿਪ ਬਰਸਾ ਪਾਣੀ' ਫ਼ਿਲਮ ਰਿਲੀਜ਼ ਹੋਣ ਤੋਂ ਅਗਲੇ ਦਿਨ ਹੀ ਰਿਲੀਜ਼ ਹੋ ਗਿਆ। ਇਹ ਗੀਤ ਅਕਸ਼ੇ ਕੁਮਾਰ ਦੀ ਫ਼ਿਲਮ 'ਮੋਹਰਾ' (1994) ਦੇ ਬਲਾਕਬਸਟਰ ਟਰੈਕ 'ਟਿਪ-ਟਿਪ ਬਰਸਾ' ਦਾ ਰੀਕ੍ਰਿਏਟਿਡ ਵਰਜ਼ਨ ਹੈ।

ਇਹ ਗੀਤ ਫ਼ਿਲਮ 'ਮੋਹਰਾ' 'ਚ ਅਕਸ਼ੈ ਅਤੇ ਰਵੀਨਾ ਟੰਡਨ 'ਤੇ ਫ਼ਿਲਮਾਇਆ ਗਿਆ ਸੀ। ਹੁਣ ਰਵੀਨਾ ਦੀ ਬਜਾਏ ਇਸ ਗੀਤ 'ਤੇ ਅਕਸ਼ੈ ਕੁਮਾਰ ਨਾਲ ਕੈਟਰੀਨਾ ਕੈਫ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਰਾਈਟਸ ਰੋਹਿਤ ਸ਼ੈੱਟੀ ਨੇ ਖਰੀਦ ਲਏ ਹਨ।

ਗੀਤ 'ਚ ਕੈਟਰੀਨਾ ਨੇ ਸਿਲਵਰ ਕਲਰ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਅਕਸ਼ੈ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ। ਉੱਥੇ ਗੀਤ ਦਾ ਸਟੀਕ ਸੈੱਟ ਬਣਾਇਆ ਗਿਆ ਹੈ। ਨਵੇਂ ਗੀਤ 'ਚ ਪੁਰਾਣੇ ਗੀਤਾਂ ਦੇ ਕੁਝ ਡਾਂਸ ਸਟੈਪ ਵੀ ਦੇਖਣ ਨੂੰ ਮਿਲ ਰਹੇ ਹਨ। ਗੀਤ ਨੂੰ ਉਦਿਤ ਨਰਾਇਣ ਅਤੇ ਅਲਕੀ ਯਾਗਨਿਕ ਨੇ ਆਵਾਜ਼ ਦਿੱਤੀ ਹੈ ਅਤੇ ਸੰਗੀਤ ਵਿਜੂ ਸ਼ਾਹ ਦਾ ਹੈ। ਗੀਤ ਦੇ ਬੋਲ ਆਨੰਦ ਬਖਸ਼ੀ ਅਤੇ ਤਨਿਸ਼ਕ ਬਾਗਚੀ ਦੇ ਹਨ।

  • " class="align-text-top noRightClick twitterSection" data="">

ਇਸ ਤੋਂ ਪਹਿਲਾਂ ਕੈਟਰੀਨਾ ਅਤੇ ਅਕਸ਼ੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' (The Kapil Sharma) 'ਚ ਪਹੁੰਚੇ ਸਨ। ਸ਼ੋਅ 'ਚ ਜਦੋਂ ਕੈਟਰੀਨਾ ਤੋਂ ਪੁੱਛਿਆ ਗਿਆ ਕਿ ਤੁਸੀਂ 'ਸੂਰਿਆਵੰਸ਼ੀ' ਦੇ ਸੈੱਟ 'ਤੇ ਅਕਸ਼ੈ ਕੁਮਾਰ ਨੂੰ ਰੋਮਾਂਸ ਵੀ ਕੀਤਾ ਅਤੇ ਥੱਪੜ ਮਾਰਿਆ ਤਾਂ ਕਿਸ ਸੀਨ ਨੂੰ ਜ਼ਿਆਦਾ ਰੀਟੇਕ ਲੈਣਾ ਪਿਆ?

ਇਸ 'ਤੇ ਕੈਟਰੀਨਾ ਨੇ ਜਵਾਬ ਦਿੱਤਾ ਕਿ ਥੱਪੜ ਵਾਲਾ ਸੀਨ ਸਿਰਫ ਇਕ ਟੇਕ 'ਚ ਪੂਰਾ ਹੋ ਗਿਆ ਸੀ। ਇਸ ਦੇ ਨਾਲ ਹੀ ਅਕਸ਼ੇ ਨੇ ਕਿਹਾ ਕਿ ਸੱਚਮੁੱਚ ਅਜਿਹਾ ਹੋਇਆ, ਕਿਉਂਕਿ ਸ਼ਾਟ 'ਚ ਗੈਪ ਦੇਖਿਆ ਜਾ ਸਕਦਾ ਹੈ, ਪਰ ਅਸਲ 'ਚ ਉਸ ਨੇ ਮੈਨੂੰ ਥੱਪੜ ਮਾਰਿਆ।

ਜਦੋਂ ਕੈਟਰੀਨਾ ਕੈਫ ਨੂੰ ਸ਼ੋਅ ਵਿੱਚ ਰੋਮਾਂਟਿਕ ਦ੍ਰਿਸ਼ਾਂ ਵਿੱਚ ਰੀਟੇਕ ਲੈਣ ਬਾਰੇ ਸਵਾਲ ਕੀਤਾ ਗਿਆ ਤਾਂ ਕੈਟਰੀਨਾ ਨੇ ਬੇਝਿਜਕ ਜਵਾਬ ਦਿੱਤਾ ਕਿ ਰੋਮਾਂਟਿਕ ਦ੍ਰਿਸ਼ਾਂ ਵਿੱਚ ਹੋਰ ਰੀਟੇਕ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਅਕਸ਼ੈ ਦੀ ਟਿਊਨਿੰਗ ਸ਼ਾਨਦਾਰ ਹੈ।

ਬਾਕਸ ਆਫਿਸ ਦੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਫ਼ਿਲਮ ਸੂਰਿਆਵੰਸ਼ੀ (Suryavanshi) ਅਕਸ਼ੇ ਕੁਮਾਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਤ ਹੋ ਸਕਦੀ ਹੈ। ਸ਼ੁਰੂਆਤੀ ਅੰਕੜਿਆਂ 'ਚ ਫ਼ਿਲਮ ਇਕ ਦਿਨ 'ਚ 25 ਤੋਂ 30 ਕਰੋੜ ਦੀ ਕਮਾਈ ਕਰ ਸਕਦੀ ਹੈ।

ਇਹ ਵੀ ਪੜ੍ਹੋੇ: ਰਣਬੀਰ ਕਪੂਰ ਨਾਲ ਵਿਆਹ ਕਰਨ ਤੋਂ ਪਹਿਲਾਂ, ਕੀ ਆਲੀਆ ਚਲੀ ਜਾਵੇਗੀ ਹਾਲੀਵੁੱਡ ?

ETV Bharat Logo

Copyright © 2025 Ushodaya Enterprises Pvt. Ltd., All Rights Reserved.