ETV Bharat / sitara

ਤਨੁਸ਼੍ਰੀ ਨੇ ਸੁਣਾਈਆਂ ਅਜੇ ਦੇਵਗਨ ਨੂੰ ਖ਼ਰੀਆਂ-ਖ਼ਰੀਆਂ

ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਆਲੋਕਨਾਥ ਅਹਿਮ ਕਿਰਦਾਰ ਅਦਾ ਕਰਦੇ ਵੇਖਾਈ ਦੇਣਗੇ। ਜਿਸ ਦਾ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਨੇ ਵਿਰੋਧ ਕੀਤਾ ਹੈ।

Tanushree and Ajay
author img

By

Published : Apr 18, 2019, 1:53 PM IST

ਮੁੰਬਈ: ਭਾਰਤ 'ਚ #MeetooMovement ਸ਼ੁਰੂ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਅਜੇ ਦੇਵਗਨ'ਤੇ ਸ਼ਬਦੀ ਵਾਰ ਕੀਤਾ ਹੈ। ਕਿਉਂਕਿ ਉਨ੍ਹਾਂ ਆਪਣੀ ਫ਼ਿਲਮ 'ਚ ਆਲੋਕਨਾਥ ਨਾਲ ਕੰਮ ਕੀਤਾ ਹੈ। ਦੱਸ ਦਈਏ ਕਿ ਆਲੋਕਨਾਥ 'ਤੇ #MeetooMovement 'ਚ ਜ਼ਬਰਦਸਤੀ ਕਰਨ ਦੇ ਦੋਸ਼ ਲੱਗੇ ਸਨ।ਇਸ ਸੰਬਧੀ ਤਨੁਸ਼੍ਰੀ ਨੇ ਕਿਹਾ ਹੈ, "ਫ਼ਿਲਮ ਇੰਡਸਟਰੀ 'ਚ ਝੂਠੇ ਅਤੇ ਦਿਖਾਵਟੀ ਲੋਕ ਭਰੇ ਹੋਏ ਹਨ। ਆਖਦੇ ਕੁਝ ਨੇ ਤੇ ਕਰਦੇ ਉਹ ਹੀ ਨੇ ਜਿਸ 'ਚ ਇੰਨ੍ਹਾਂ ਨੂੰ ਫ਼ਾਇਦਾ ਨਜ਼ਰ ਆਉਂਦਾ ਹੈ। ਆਲੋਕਨਾਥ 'ਤੇ ਦੋਸ਼ ਲੱਗਣ ਦੇ ਬਾਵਜੂਦ ਉਸ ਨੂੰ ਫ਼ਿਲਮ ਦਾ ਹਿੱਸਾ ਰੱਖਣਾ ਗਲਤ ਹੈ। ਐਡੀਟਿੰਗ ਕਰਕੇ ਉਨ੍ਹਾਂ ਦੇ ਰੋਲ ਨੂੰ ਕੱਟਿਆ ਜਾ ਸਕਦਾ ਸੀ। ਕੋਈ ਔਖਾ ਕੰਮ ਨਹੀਂ ਸੀ ਉਹ ,ਜਾਂ ਫ਼ੇਰ ਕਿਸੇ ਹੋਰ ਨੂੰ ਰੱਖ ਕੇ ਉਹ ਸੀਨਜ਼ ਫ਼ਿਰ ਤੋਂ ਸ਼ੂਟ ਕਰਵਾਏ ਜਾ ਸਕਦੇ ਸਨ। ਇਹ ਕੰਮ ਕਰਕੇ ਟੀਮ ਵਨੀਤਾ ਨੰਦਾ ਨੂੰ ਰਿਸਪੇਕਟ ਦੇ ਸਕਦੀ ਸੀ। ਜਿਸ ਨੇ ਆਲੋਕਨਾਥ ਦੀ ਸੱਚਾਈ ਬਿਆਨ ਕੀਤੀ ਸੀ।"

  • I’m disturbed by all the happenings with regards to #MeToo. My company and I believe in providing women with utmost respect and safety. If anyone has wronged even a single woman, neither ADF nor I will stand for it.

    — Ajay Devgn (@ajaydevgn) October 12, 2018 " class="align-text-top noRightClick twitterSection" data=" ">
ਇੱਥੇ ਇਹ ਵੀ ਵਰਣਨਯੋਗ ਹੈ ਕਿ ਅਜੇ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਆਲੋਕਨਾਥ ਅਜੇ ਦੇ ਪਿਤਾ ਦਾ ਕਿਰਦਾਰ ਅਦਾ ਕਰਦੇ ਵਿਖਾਈ ਦੇਣ ਵਾਲੇ ਹਨ।ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਆਮ ਲੋਕਾਂ ਨੇ ਵੀ ਅਜੇ ਦਾ ਵਿਰੋਧ ਕੀਤਾ ਸੀ। ਕਿਉਂਕਿ ਜਿਸ ਵੇਲੇ #MeetooMovement ਦਾ ਵਿਸ਼ਾ ਭੱਖਿਆ ਸੀ ਉਸ ਵੇਲੇ ਅਜੇ ਨੇ ਟਵੀਟ ਕਰ ਇਹ ਆਖਿਆ ਸੀ ਕਿ ਜਿਸ 'ਤੇ ਵੀ ਦੋਸ਼ ਲੱਗੇ ਹਨ। ਮੇਰੀ ਕੰਪਨੀ ਤੇ ਮੈਂ ਉਸ ਲਈ ਕੋਈ ਸਟੈਂਡ ਨਹੀਂ ਲਵਾਂਗੇ।ਇਸ ਪੂਰੇ ਮਸਲੇ ਤੋਂ ਇਕ ਗੱਲ ਸਪਸ਼ਟ ਹੋ ਗਈ ਹੈ। ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹੋਰ ਤੇ ਖਾਣ ਦੇ ਕੁਝ ਹੋਰ। ਅਜੇ ਨੇ ਟਵੀਟ ਤਾਂ ਕਰ ਦਿੱਤਾ ਪਰ ਉਸ ਟਵੀਟ 'ਤੇ ਖ਼ਰੇ ਨਹੀਂ ਉਤਰ ਪਾਏ।

Intro:Body:

Tanushree dutta slams Ajay Devgan

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.