ETV Bharat / sitara

ਤਾਪਸੀ ਨਹੀਂ ਨਿਭਾਏਗੀ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ - taapsee pannu Rashmi Rocket

ਤਾਪਸੀ ਪੰਨੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਕਿਸੇ ਬਾਇਓਪਿਕ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਹੀਂ ਨਿਭਾ ਰਹੀ ਹੈ ਜਿਸ ਦੀ ਜਾਣਕਾਰੀ ਤਾਪਸੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਫ਼ੋਟੋ
author img

By

Published : Sep 11, 2019, 5:06 PM IST

ਮੁੰਬਈ: ਅਦਾਕਾਰਾ ਤਾਪਸੀ ਪੰਨੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਕਿਸੇ ਨਵੀਂ ਬਾਇਓਪਿਕ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਿਭਾ ਰਹੀ ਹੈ। ਮੰਗਲਵਾਰ ਨੂੰ ਤਾਪਸੀ ਨੇ ਦਿੱਗਜ ਲੇਖਿਕਾ ਤੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਨੂੰ ਦੇਖ ਕੇ ਮੀਡੀਆ ਨੇ ਇਹ ਅਨੁਮਾਨ ਲਗਾਇਆ ਕਿ ਤਾਪਸੀ ਅਨੁਭਵ ਸਿਨਹਾ ਦੀ ਫ਼ਿਲਮ 'ਥੱਪੜ' ਵਿੱਚ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ।

ਹੋਰ ਪੜੋ: ਤਾਪਸੀ ਨੇ ਕਸਿਆ 'ਕਬੀਰ ਸਿੰਘ' 'ਤੇ ਤੰਜ, ਹੋਈ ਟ੍ਰੋਲ ਦਾ ਸ਼ਿਕਾਰ

ਹਾਲਾਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਤਾਪਸੀ ਅੰਮ੍ਰਿਤਾ ਦੇ ਕਿਰਦਾਰ ਨੂੰ ਨਹੀਂ ਨਿਭਾ ਰਹੀ ਹੈ। ਤਾਪਸੀ ਨੇ ਪੱਤਰਕਾਰਾਂ ਨੂੰ ਦੱਸਿਆ," ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਨੇ ਤਾਂ ਮੇਰਾ ਟਵੀਟ ਪੜ੍ਹਨ ਦੀ ਸੋਚੀ ਨਹੀਂ ਤੇ ਨਾ ਹੀ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅੰਮ੍ਰਿਤਾ ਪ੍ਰੀਤਮ ਦੀ ਪੋਸਟ ਤੋਂ ਪਹਿਲਾ ਮੈਂ ਜੋ ਪੋਸਟ ਕੀਤੀ ਸੀ ਉਨ੍ਹਾਂ ਦੋਨਾਂ ਦਾ ਕੋਈ ਆਪਸ ਵਿੱਚ ਸੰਬਧ ਨਹੀਂ ਹੈ। ਇਹ ਦੁੱਖ ਦੀ ਗੱਲ ਹੈ ਕਿ ਮੈਨੂੰ ਇਸ ਤੇ ਸੱਪਸ਼ਟ ਰੂਪ ਨਾਲ ਇਸ ਬਾਰੇ ਦੱਸਣਾ ਪੈ ਰਿਹਾ ਹੈ।"

  • “When a man denies the power of women, he is denying his own subconscious “
    - Amrita Pritam
    Moving from one Amrita to the other.....
    Main tenu pher milangi.... in theatres from 6th of March 2020 pic.twitter.com/c3R6tRtB5m

    — taapsee pannu (@taapsee) September 10, 2019 " class="align-text-top noRightClick twitterSection" data=" ">

ਤਾਪਸੀ ਨੇ ਹਾਲ ਹੀ ਵਿੱਚ ਇੱਕ ਫ਼ਿਲਮ ਸਾਈਨ ਕੀਤੀ ਹੈ ਜਿਸ ਵਿੱਚ ਉਹ ਇੱਕ ਗੁਜਰਾਤੀ ਦੌੜਾਕ ਦੀ ਭੂਮਿਕਾ ਨਿਭਾ ਰਹੀ ਹੈ। ਇਸ 'ਤੇ ਤਾਪਸੀ ਦਾ ਕਹਿਣਾ ਹੈ ਕਿ ਜੇ ਮੈਂ ਸੱਚ ਵਿੱਚ ਹੀ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਿਭਾਉਂਦੀ ਤਾਂ ਇਸ ਗੱਲ ਦੀ ਜਾਣਕਾਰੀ ਮੈਂ ਖੁੱਲ੍ਹੇਆਮ ਦਿੰਦੀ।

ਹੋਰ ਪੜ੍ਹੋ: ਰਫ਼ਤਾਰ ਨੂੰ ਦੇਵੇਗੀ ਮਾਤ ਤਾਪਸੀ ਪੰਨੂ

ਸੱਚਾਈ ਇਹ ਹੈ ਕਿ ਅਨੁਭਵ ਸਿਨਹਾ ਦੀ ਫ਼ਿਲਮ 'ਥੱਪੜ' ਵਿੱਚ ਤਾਪਸੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਤਾਪਸੀ ਦੇ ਇਸ ਕਿਰਦਾਰ ਦਾ ਨਾਂਅ ਵੀ ਅੰਮ੍ਰਿਤਾ ਹੈ ਤੇ ਇਹ ਕਿਰਦਾਰ ਵੀ ਅੰਮ੍ਰਿਤਾ ਦੇ ਨਾਲ ਕਾਫ਼ੀ ਮੇਲ ਖਾਂਦਾ ਹੋਵੇਗਾ ਜਿਸ ਕਰਕੇ ਤਾਪਸੀ ਨੇ ਅੰਮ੍ਰਿਤਾ ਦੀ ਇੱਕ ਲਾਈਨ ਦਾ ਪ੍ਰਯੋਗ ਆਪਣੀ ਪੋਸਟ ਵਿੱਚ ਕੀਤਾ ਸੀ।

Intro:Body:

arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.