ਮੁੰਬਈ:ਅਦਾਕਾਰਾ ਸਵਰਾ ਭਾਸਕਰ ਰਾਜਨੀਤੀਕ ਅਤੇ ਸਮਾਜਿਕ ਮੁੱਦਿਆਂ 'ਤੇ ਬੈਬਾਕੀ ਦੇ ਨਾਲ ਆਪਣੀ ਰਾਏ ਰੱਖਦੀ ਰਹਿੰਦੀ ਹੈ। ਸਵਰਾ ਭਾਸਕਰ ਨੇ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਬੋਲਦੇ ਹੋਏ ਵਿਵਾਦਿਤ ਬਿਆਨ ਦਿੱਤਾ ਹੈ। ਸੋਮਵਾਰ ਦੇਰ ਰਾਤ ਲੋਕਸਭਾ ਤੋਂ ਨਾਗਰਿਕਤਾ ਸੋਧ ਬਿੱਲ, 2019 ਪਾਸ ਹੋਣ ਤੋਂ ਬਾਅਦ ਸਵਰਾ ਨੇ ਟਵੀਟ ਕਰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ।
ਸਵਰਾ ਭਾਸਕਰ ਨੇ ਟਵੀਟ ਕਰ ਲਿਖਿਆ, "ਭਾਰਤ ਵਿੱਚ ਧਰਮ ਨਾਗਰਿਕਤਾ ਦਾ ਆਧਾਰ ਨਹੀਂ ਹੈ। ਧਰਮ ਭੇਦਭਾਵ ਦਾ ਆਧਾਰ ਨਹੀਂ ਹੋ ਸਕਦਾ। ਰਾਜ ਧਰਮ ਦੇ ਆਧਾਰ 'ਤੇ ਫ਼ੈਸਲਾ ਨਹੀਂ ਲੈ ਸਕਦਾ। ਨਾਗਰਿਕਤਾ ਸੋਧ ਬਿੱਲ ਨੇ ਮੁਸਲਮਾਨਾਂ ਨੂੰ ਸਪਸ਼ਟ ਰੂਪ ਤੋਂ ਬਾਹਰ ਰੱਖਿਆ ਹੈ, "NRC/CAB ਪ੍ਰੋਜੈਕਟ 'ਚ ਜਿੰਨ੍ਹਾਂ ਦਾ ਪੁਨਰ ਜਨਮ ਹੋਇਆ ਹੈ। ਹਿੰਦੂ ਪਾਕਿਸਤਾਨ ਨੂੰ ਮੇਰਾ ਹੈਲੋ !"
-
“(In India..) Religion is not basis of citizenship. Religion cannot be the basis of discrimination. And the state cannot take decisions based on religion. CAB pointedly excludes Muslims..” - in NRC/CAB project Jinnah is reborn! Hello Hindu Pakistan! 🙏🏿 🇮🇳 https://t.co/aVkmolFx2L
— Swara Bhasker (@ReallySwara) December 9, 2019 " class="align-text-top noRightClick twitterSection" data="
">“(In India..) Religion is not basis of citizenship. Religion cannot be the basis of discrimination. And the state cannot take decisions based on religion. CAB pointedly excludes Muslims..” - in NRC/CAB project Jinnah is reborn! Hello Hindu Pakistan! 🙏🏿 🇮🇳 https://t.co/aVkmolFx2L
— Swara Bhasker (@ReallySwara) December 9, 2019“(In India..) Religion is not basis of citizenship. Religion cannot be the basis of discrimination. And the state cannot take decisions based on religion. CAB pointedly excludes Muslims..” - in NRC/CAB project Jinnah is reborn! Hello Hindu Pakistan! 🙏🏿 🇮🇳 https://t.co/aVkmolFx2L
— Swara Bhasker (@ReallySwara) December 9, 2019
ਤੁਹਾਨੂੰ ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈਕੇ ਵਿਰੋਧੀ ਧਿਰ ਨੇ ਲੋਕਸਭਾ 'ਚ ਪੁਰਜੋਰ ਵਿਰੋਧ ਦਰਜ਼ ਕਰਵਾਇਆ ਸੀ। ਇਸ ਬਿੱਲ 'ਤੇ 7 ਘੰਟੇ ਤੱਕ ਚਲੀ ਤਿੱਖੀ ਬਹਿਸ ਤੋਂ ਬਾਅਦ ਆਖਿਰਕਾਰ ਇਹ ਪਾਸ ਹੋ ਗਿਆ। ਬਿਲ ਦੇ ਪੱਖ ਵਿੱਚ 311 ਅਤੇ ਵਿਰੋਧ ਵਿੱਚ 80 ਵੋਟ ਪਏ। ਹੁਣ ਲੋਕਸਭਾ ਤੋਂ ਬਾਅਦ ਰਾਜਸਭਾ 'ਚ ਬਿੱਲ ਪਾਸ ਹੋਣਾ ਬਾਕੀ ਹੈ। ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣਾ ਮੋਦੀ ਸਰਕਾਰ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਮੋਦੀ ਸਰਕਾਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਿਲਕੁਲ ਵੀ ਨਹੀਂ ਕਤਰਾਉਂਦੀ। ਬੀਤੇ ਦਿਨ੍ਹੀ ਅਦਾਕਾਰਾ ਨੇ ਜੇਐਨਯੂ 'ਚ ਫ਼ੀਸ ਵਧਾਉਣ ਦੇ ਵਿਵਾਦ 'ਤੇ ਰਿਐਕਸ਼ਨ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਪੋਰਟ ਕੀਤਾ ਸੀ।