ETV Bharat / sitara

ਦਿੱਲ ਦੀ ਸਮੱਸਿਆ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਹਸਪਤਾਲ 'ਚ ਭਰਤੀ

ਦਿੱਲ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਨੂੰ ਫ਼ਰੀਦਾਬਾਦ ਦੇ ਏਸ਼ੀਅਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।

author img

By

Published : Dec 21, 2020, 6:45 PM IST

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੂੰ ਪਿਆ ਦਿਲ ਦਾ ਦੌਰਾ

ਫ਼ਰੀਦਾਬਾਦ: ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਪਿਤਾ ਕੇ.ਕੇ. ਸਿੰਘ ਰਾਜਪੂਤ ਨੂੰ ਐਤਵਾਰ ਨੂੰ ਦਿਲ ਦੀ ਪ੍ਰੇਸ਼ਾਨੀ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਫ਼ਰੀਦਾਬਾਦ ਦੇ ਏਸ਼ੀਅਨ ਹਸਪਤਾਲ ਵਿੱਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹੈ। ਜਿਥੇ ਕੇ.ਕੇ. ਸਿੰਘ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।

ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਹੀ ਉਨ੍ਹਾਂ ਦੇ ਪਿਤਾ ਕੇ.ਕੇ. ਰਾਜਪੂਤ ਨੂੰ ਫ਼ਰੀਦਾਬਾਦ ਵਿੱਚ ਆਪਣੀ ਬੇਟੀ ਮੀਤੂ ਸਿੰਘ ਅਤੇ ਜਵਾਈ ਫ਼ਰੀਦਾਬਾਦ ਪੁਲਿਸ ਕਮਿਸ਼ਨਰ ਓ.ਪੀ. ਸਿੰਘ ਦੇ ਘਰ ਉੱਤੇ ਹੀ ਰਹਿ ਰਹੇ ਹਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਹੀ ਉਨ੍ਹਾਂ ਦੇ ਪਿਤਾ ਗਹਿਰੇ ਸਦਮੇ ਵਿੱਚ ਹਨ।

14 ਜੂਨ ਨੂੰ ਬਾਂਦਰਾ ਸਥਿਤ ਫ਼ਲੈਟ ਵਿੱਚ ਮ੍ਰਿਤਕ ਮਿਲੇ ਸਨ ਸੁਸ਼ਾਂਤ

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਫ਼ਲੈਟ ਵਿੱਚ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਸੁਸ਼ਾਂਤ ਦੇ ਪਿਤਾ ਨੇ ਪਟਨਾ ਵਿੱਚ ਇਸ ਦੀ ਐੱਫ਼.ਆਈ.ਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਮੁੰਬਈ ਅਤੇ ਬਿਹਾਰ ਸਰਕਾਰ ਦੇ ਵਿਚਕਾਰ ਵਿਵਾਦ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

ਫ਼ਿਲਹਾਲ ਸੀਬੀਆਈ ਸੁਸ਼ਾਂਤ ਮਰਡਰ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਐੱਨਸੀਬੀ (ਨਾਰਕੋਟਿਕਸ ਕੰਟੋਰਲ ਬਿਊਰੋ) ਵੀ ਇਸ ਮਾਮਲੇ ਵਿੱਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਚੁੱਕਿਆ ਹੈ। ਫ਼ਿਲਹਾਲ ਕੇ.ਕੇ. ਸਿੰਘ ਦੀਆਂ ਦੋਵੇਂ ਬੇਟੀਆਂ ਪ੍ਰਿਅੰਕਾ ਅਤੇ ਮੀਤਾ ਆਪਣੇ ਪਿਤਾ ਦੀ ਦੇਖਭਾਲ ਕਰ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.