ਮੁੰਬਈ: ਸਨੀ ਲਿਓਨੀ ਅਕਸਰ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਸੁਪਰਹੀਰੋ ਦੀ ਲੁੱਕ ਵਿੱਚ ਦਿਖਾਈ ਦੇ ਰਹੀ ਹੈ। ਇਸ ਸੁਪਰਹੀਰੋ ਦੇ ਕਿਰਦਾਰ ਨੂੰ KORE ਨਾਂਅ ਦਿੱਤਾ ਗਿਆ ਹੈ। ਸਨੀ ਇਸ ਵੀਡੀਓ ਵਿੱਚ ਇੱਕ ਉਡਾਣ ਵਾਲੀ ਕਾਰ ਚਲਾ ਰਹੀ ਹੈ ਅਤੇ ਸੁਪਰ ਯੰਤਰਾਂ ਦੀ ਵਰਤੋਂ ਕਰਦੀ ਦਿਖਾਈ ਦੇ ਰਹੀ ਹੈ।
- " class="align-text-top noRightClick twitterSection" data="
">
ਹੋਰ ਪੜ੍ਹੋ:ਕੁਲਬੀਰ ਝਿੰਜਰ ਨਾਲ ਯਾਰੀਆਂ ਦੀਆਂ ਬਾਤਾਂ ਪਾਉਂਦੇ ਨਜ਼ਰ ਆਏ ਤਰਸੇਮ ਜੱਸੜ
ਸਨੀ ਨੇ ਕਿਹਾ ਕਿ ਸੁਪਰਹੀਰੋਜ਼ ਦਾ ਸੰਕਲਪ ਕੁੱਝ ਅਜਿਹਾ ਹੈ ਜਿਸ ਬਾਰੇ ਮੈਂ ਅਤੇ ਡੈਨੀਅਲ ਪਿਛਲੇ ਲੰਮੇ ਸਮੇਂ ਤੋਂ ਸੋਚਦੇ ਆ ਰਹੇ ਹਾਂ। ਇਸ ਕਾਰਨ ਸੁਪਰਹੀਰੋ KORE ਦਾ ਜਨਮ ਹੋਇਆ ਹੈ, ਤਾਂ ਜੋ ਇਹ ਸਾਰੀਆਂ ਬੁਰਾਈਆਂ ਨੂੰ ਮਿਟਾ ਸਕੇ।
ਇਸ ਵੀਡੀਓ ਵਿੱਚ ਸਨੀ ਦੇ ਪਹਿਰਾਵੇ ਅਤੇ ਸੈਟ ਬਹੁਤ ਮਸ਼ਹੂਰ ਫ਼ਿਲਮ 'ਦਿ ਮੈਟ੍ਰਿਕਸ' ਵਰਗੇ ਹਨ। ਸਨੀ ਇਸ ਵੀਡੀਓ ਵਿੱਚ ਸ਼ਹਿਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਸ਼ਹਿਰ ਵਿੱਚ ਆਪਣੀ ਸੁਪਰਕਾਰ 'ਤੇ ਘੁੰਮਦੀ ਹੈ। ਇਸ ਵੀਡੀਓ ਦਾ ਬੈਕਗ੍ਰਾਉਂਡ ਸੰਗੀਤ ਉਸ ਦੇ ਪਤੀ ਡੈਨੀਅਲ ਵੇਬਰ ਨੇ ਦਿੱਤਾ ਹੈ। ਇਸ ਨੂੰ ਸਨੀ ਲਿਓਨੀ ਨੇ ਪ੍ਰੋਡਿਊਸ ਕੀਤਾ ਹੈ। ਜ਼ਿਕਰੇਖ਼ਾਸ ਹੈ ਕਿ, ਇਸ ਵੀਡੀਓ ਨੇ ਇੱਕ ਦਿਨ ਵਿੱਚ ਤਕਰੀਬਨ 4.5 ਲੱਖ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ।
ਹੋਰ ਪੜ੍ਹੋ: ਬਿੱਗ ਬੌਸ 13: ਹਿਮਾਸ਼ੀ ਨੇ ਸ਼ਹਿਨਾਜ਼ ਬਾਰੇ ਕੀਤੀ ਵਿਵਾਦਤ ਟਿੱਪਣੀ
ਸਨੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ ਸਾਲ 2011 ਵਿੱਚ ਡੈਨੀਅਲ ਵੇਬਰ ਨਾਲ ਵਿਆਹ ਕਰਵਾਇਆ ਸੀ ਅਤੇ 2017 ਵਿੱਚ ਨਿਸ਼ਾ ਨੂੰ ਗੋਦ ਲਿਆ। ਸਾਲ 2018 ਵਿੱਚ, ਸਨੀ ਲਿਓਨ ਅਤੇ ਡੈਨੀਅਲ ਨੂੰ ਸੇਰੋਗਸੀ ਵੱਲੋਂ ਦੋ ਜੁੜਵਾਂ ਬੱਚਿਆਂ ਦੇ ਮਾਪੇ ਬਣਾਇਆ ਗਿਆ ਸੀ। ਪੇਸ਼ੇਵਰ ਮੋਰਚੇ ਦੀ ਗੱਲ ਕਰੀਏ ਤਾਂ ਸਨੀ ਲਿਓਨੀ ਨਵਾਜ਼ੂਦੀਨ ਸਿੱਦੀਕੀ ਦੀ ਫ਼ਿਲਮ ਮੋਤੀਚੂਰ ਚਕਨਾਚੂਰ 'ਚ ਆਈਟਮ ਗਾਣੇ ਪੇਸ਼ ਕਰਦੀ ਨਜ਼ਰ ਆਵੇਗੀ। ਹੁਣ ਉਹ ਤਾਮਿਲ ਇੰਡਸਟਰੀ ਵਿੱਚ ਡੈਬਿਉ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਨੇਪਾਲੀ ਫ਼ਿਲਮਾਂ 'ਚ ਵੀ ਡੈਬਿਉ ਕਰ ਚੁੱਕੀ ਹੈ।