ਮੁੰਬਈ: ਸੁਸ਼ਾਂਤ ਰਾਜਪੂਤ ਕੇਸ ਵਿੱਚ ਆਰੋਪੀ ਰਿਆ ਚੱਕਰਵਰਤੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ(ਐਨਸੀਬੀ) ਅੱਜ ਵੀ ਪੁੱਛਗਿੱਛ ਕਰ ਰਹੀ ਹੈ। ਰਿਆ ਐਨਸੀਬੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਐਨਸੀਬੀ ਦੇ ਦਫ਼ਤਰ ਪਹੁੰਚੀ, ਜਿੱਥੇ ਉਸ ਤੋਂ ਪੁੱਛਗਿੱਛ ਹੋ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਹੈ, ਇਸ ਲਈ ਏਮਜ਼ ਫੋਰੇਂਸਿਕ ਬੋਰਡ ਸੁਸ਼ਾਂਤ ਦੇ ਵਿਸਰਾ ਦਾ ਪਰੀਖਣ ਕਰ ਰਿਹਾ ਹੈ। ਇਸ ਦਾ ਨਤੀਜਾ 10 ਦਿਨਾਂ ਦੇ ਅੰਦਰ ਆਉਣ ਦੀ ਸੰਭਾਵਨਾ ਹੈ। ਪ੍ਰੋ. ਡਾ. ਸੁਧੀਰ ਗੁਪਤਾ ਏਮਜ਼ ਵਿੱਚ ਫੋਰੇਂਸਿਕ ਵਿਭਾਗ ਦੇ ਮੁਖੀ ਤੇ ਸੁਸ਼ਾਂਤ ਮਾਮਲੇ ਵਿੱਚ ਗਠਿਤ ਮੈਡੀਕਲ ਬੋਰਡ ਦੇ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੇ ਇੱਕ ਹੋਰ ਅਹਿਮ ਘਟਨਾਕ੍ਰਮ ਵਿੱਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਡਰੱਗ ਮਾਮਲੇ ਵਿੱਚ ਫੜੇ ਗਏ ਜ਼ੈਦ ਵਿਲਾਤਰਾ ਅਤੇ ਅਬਦੁੱਲ ਬਾਸਿਤ ਦੀ ਪਟੀਸ਼ਨ ਨੂੰ ਮੁੰਬਈ ਸੈਸ਼ਨ ਕੋਰਟ ਨੇ 9 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ।
ਐਨਸੀਬੀ ਦਫ਼ਤਰ ਦੇ ਬਾਹਰ ਮੌਜੂਦ ਈਟੀਵੀ ਭਾਰਤ ਦੇ ਇੱਕ ਪੱਤਰਕਾਰ ਨੇ ਕਿਹਾ ਕਿ ਅਜਿਹੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਰਿਆ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਰਿਆ ਦੀ ਪੇਸ਼ੀ 'ਤੇ ਭਾਰੀ ਭੀੜ ਇਕੱਠੀ ਹੋਈ ਸੀ। ਇਸ ਦੇ ਮੱਦੇਨਜ਼ਰ ਅੱਜ ਸਾਵਧਾਨੀ ਵਜੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇੱਕ ਹੋਰ ਮਹੱਤਵਪੂਰਨ ਘਟਨਾ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਨੁਜ ਕੇਸਵਾਨੀ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਨਾਂਅ ਕੈਜ਼ਨ ਇਬਰਾਹਿਮ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਐਤਵਾਰ ਨੂੰ ਐਨਸੀਬੀ ਦੀ ਟੀਮ ਤੋਂ ਸੰਮਨ ਮਿਲਣ ਤੋਂ ਬਾਅਦ, ਰਿਆ ਦੁਪਹਿਰ 12 ਵਜੇ ਬਿਊਰੋ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਈ। ਜਿਥੇ ਉਸ ਤੋਂ ਤਕਰੀਬਨ 6 ਘੰਟੇ ਪੁੱਛਗਿੱਛ ਕੀਤੀ ਗਈ।
ਇਸ ਤੋਂ ਪਹਿਲਾਂ ਐਤਵਾਰ ਨੂੰ ਰਿਆ ਦੀ ਮੌਜੂਦਗੀ ਤੇ ਉਸ ਦੀ ਗ੍ਰਿਫ਼ਤਾਰੀ ਬਾਰੇ ਕਿਆਸਅਰਾਈਆਂ ਦੇ ਚੱਲਦਿਆਂ, ਉਸ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਕਿਹਾ ਕਿ ਜੇ ਕਿਸੇ ਨਾਲ ਪਿਆਰ ਕਰਨਾ ਕੋਈ ਗੁਨਾਹ ਹੈ, ਤਾਂ ਰਿਆ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਹੈ। ਉਹ ਇਸ ਲਈ ਗ੍ਰਿਫ਼ਤਾਰ ਹੋਣ ਲਈ ਵੀ ਤਿਆਰ ਹੈ।"
ਵਕੀਲ ਸਤੀਸ਼ ਨੇ ਕਿਹਾ ਸੀ ਕਿ ਰਿਆ ਨੇ ਨਿਰਦੋਸ਼ ਹੋਣ ਕਾਰਨ ਬਿਹਾਰ ਪੁਲਿਸ ਦੁਆਰਾ ਸੀਬੀਆਈ, ਈਡੀ ਅਤੇ ਐਨਸੀਬੀ ਕੋਲ ਦਰਜ ਕੀਤੇ ਕਿਸੇ ਵੀ ਕੇਸ ਵਿੱਚ ਅਗਾਊਂ ਜ਼ਮਾਨਤ ਲਈ ਕਿਸੇ ਵੀ ਅਦਾਲਤ ਵਿੱਚ ਪਹੁੰਚ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 85 ਤੋਂ ਵੱਧ ਦਿਨ ਬੀਤ ਚੁੱਕੇ ਹਨ। ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਮੁੰਬਈ ਪੁਲਿਸ ਤੇ ਬਿਹਾਰ ਪੁਲਿਸ ਵਿਚਾਲੇ ਇੱਕ ਤਕਰਾਰ ਵੀ ਦੇਖਣ ਨੂੰ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ 14 ਜੂਨ ਨੂੰ ਆਪਣੇ ਅਪਾਰਟਮੈਂਟ ਵਿੱਚ ਲਟਕਿਆ ਪਾਇਆ ਗਿਆ ਸੀ ਅਤੇ ਮੁੰਬਈ ਪੁਲਿਸ ਨੇ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਸੀ। ਮਰਹੂਮ ਅਦਾਕਾਰ ਦੇ ਪਿਤਾ ਨੇ ਬਾਅਦ ਵਿੱਚ ਪਟਨਾ ਵਿੱਚ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ 'ਤੇ ਰਾਜਪੂਤ ਨੂੰ ਖ਼ੁਦਕੁਸ਼ੀ ਕਰਨ ਅਤੇ ਉਸ ਦੇ ਪੈਸੇ ਨੂੰ ਗਬਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਰਾਜਪੂਤ ਦੇ ਪਿਤਾ ਵੱਲੋਂ ਪਟਨਾ ਵਿੱਚ ਅਦਾਕਾਰਾ ਤੇ ਹੋਰਾਂ ਖ਼ਿਲਾਫ਼ ਦਰਜ ਕੀਤੀ ਗਈ ਐਫ਼ਆਈਆਰ ਨੂੰ ਸੀਬੀਆਈ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ।