ਹੈਦਰਾਬਾਦ: ਅੱਜ 13 ਫ਼ਰਵਰੀ ਨੂੰ ਹਿੰਦੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਅਦਾਕਾਰ ਵਿਨੋਦ ਮਹਿਰਾ ਦਾ ਜਨਮ ਦਿਨ ਹੈ। ਵਿਨੋਦ ਮਹਿਰਾ ਨੇ ਬਹੁਤ ਘੱਟ ਸਮੇਂ ਲਈ ਫਿਲਮਾਂ ਵਿੱਚ ਕੰਮ ਕੀਤਾ, ਪਰ ਉਨ੍ਹਾਂ ਨੇ ਜੋ ਵੀ ਕੀਤਾ ਉਹ ਬਹੁਤ ਯਾਦਗਾਰ ਰਿਹਾ। ਉਨ੍ਹਾਂ ਦੀਆਂ ਕਈ ਫਿਲਮਾਂ ਅਜਿਹੀਆਂ ਹਨ ਜੋ ਲੋਕਾਂ ਦੇ ਦਿਲਾਂ 'ਚ ਵਸਦੀਆਂ ਹਨ।
ਛੋਟੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
ਵਿਨੋਦ ਮਹਿਰਾ ਦਾ ਫਿਲਮੀ ਕਰੀਅਰ ਬਹੁਤ ਛੋਟਾ ਰਿਹਾ ਹੈ। 45 ਸਾਲ ਦੀ ਉਮਰ 'ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਅੱਜ ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ।
- ਵਿਨੋਦ ਮਹਿਰਾ ਦਾ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਹੋਇਆ ਸੀ। ਇਸ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਵਿਨੋਦ ਮਹਿਰਾ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ।
- ਫਿਰ ਵਿਨੋਦ ਮਹਿਰਾ ਨੇ ਬਿੰਦੀਆ ਗੋਸਵਾਮੀ ਨਾਲ ਦੂਜਾ ਵਿਆਹ ਕੀਤਾ। ਇਹ ਵਿਆਹ ਵੀ ਸਫ਼ਲ ਨਹੀਂ ਹੋਇਆ।
- ਇਸ ਤੋਂ ਬਾਅਦ ਵਿਨੋਦ ਨੇ ਸਾਲ 1988 'ਚ ਕਿਰਨ ਨਾਲ ਤੀਜਾ ਵਿਆਹ ਕੀਤਾ। ਕਿਰਨ ਇੱਕ ਵਪਾਰੀ ਦੀ ਧੀ ਸੀ। ਵਿਨੋਦ ਮਹਿਰਾ ਦਾ ਵਿਆਹ ਦੇ ਦੋ ਸਾਲ ਬਾਅਦ ਹੀ ਦਿਹਾਂਤ ਹੋ ਗਿਆ। ਕਿਰਨ ਅਤੇ ਵਿਨੋਦ ਦੇ ਦੋ ਬੱਚੇ ਹਨ।
- ਜਦੋਂ ਵਿਨੋਦ ਮਹਿਰਾ ਦੀ ਮੌਤ ਹੋਈ, ਉਸ ਸਮੇਂ ਉਨ੍ਹਾਂ ਦੇ ਦੋਵੇਂ ਬੱਚੇ ਬਹੁਤ ਛੋਟੇ ਸਨ। ਵਿਨੋਦ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਬੇਟੇ ਦਾ ਨਾਂ ਰੋਹਨ ਮਹਿਰਾ ਅਤੇ ਬੇਟੀ ਦਾ ਨਾਂ ਸੋਨੀਆ ਮਹਿਰਾ ਹੈ। ਦੋਵੇਂ ਐਕਟਿੰਗ ਨਾਲ ਵੀ ਜੁੜੇ ਹੋਏ ਹਨ।
- ਉਨ੍ਹਾਂ ਦੇ ਬੇਟੇ ਰੋਹਨ ਮਹਿਰਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ 'ਬਾਜ਼ਾਰ' ਨਾਲ ਕੀਤੀ ਜਦਕਿ ਬੇਟੀ ਸੋਨੀਆ ਨੇ ਵੀ ਫਿਲਮਾਂ 'ਚ ਕਿਸਮਤ ਅਜ਼ਮਾਈ ਹੈ, ਪਰ ਉਹ ਕੁਝ ਫਿਲਮਾਂ 'ਚ ਕੰਮ ਨਹੀਂ ਕਰ ਸਕੀ, ਜਿਸ ਤੋਂ ਬਾਅਦ ਉਹ ਐਮਟੀਵੀ ਵੀਜੇ ਬਣ ਗਈ।
- ਜਾਣਕਾਰੀ ਲਈ ਦੱਸ ਦੇਈਏ ਕਿ ਰੇਖਾ ਦੇ ਨਾਲ ਵਿਨੋਦ ਮਹਿਰਾ ਦਾ ਨਾਂ ਵੀ ਜੁੜ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਗੁਪਤ ਵਿਆਹ ਕਰ ਲਿਆ ਸੀ। ਹਾਲਾਂਕਿ ਵਿਨੋਦ ਮਹਿਰਾ ਦੀ ਮਾਂ ਰੇਖਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ।
- ਵਿਨੋਦ ਮਹਿਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1958 'ਚ ਫਿਲਮ 'ਰਾਗਿਨੀ' ਤੋਂ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ।
- ਵਿਨੋਦ ਮਹਿਰਾ ਨੇ ਆਪਣੇ ਛੋਟੇ ਫਿਲਮੀ ਕਰੀਅਰ ਵਿੱਚ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਬਤੌਰ ਹੀਰੋ ਉਨ੍ਹਾਂ ਦੀ ਪਹਿਲੀ ਫਿਲਮ ਸਾਲ 1971 'ਚ ਆਈ 'ਰੀਟਾ' ਸੀ ਜੋ ਹਿੱਟ ਸਾਬਤ ਹੋਈ।
- ਵਿਨੋਦ ਮਹਿਰਾ ਦੀਆਂ ਕੁਝ ਪ੍ਰਮੁੱਖ ਫਿਲਮਾਂ ਵਿੱਚ 'ਨਾਗਿਨ', 'ਜਾਨੀ ਦੁਸ਼ਮਨ', 'ਘਰ', 'ਸਵਰਗ ਨਰਕ', 'ਡਿਊਟੀ', 'ਸਾਜਨ ਬਿਨਾ ਸੁਹਾਗਨट, 'ਜੁਰਮਾਨਾ', 'ਏਕ ਹੀ ਰਾਸਤਾ', 'ਯੇ ਕੈਸਾ ਸਵੀਕਾਰ ਕਿਆ ਮੈਂਨੇ' ਅਤੇ 'ਖੁਦਦਾਰ' ਵਰਗੀਆਂ ਫਿਲਮਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਇਹ 5 ਅਦਾਕਾਰਾ ਮਨਾਉਣਗੀਆਂ ਪਹਿਲਾ ਵੈਲੇਨਟਾਈਨ ਡੇ...