ਮੁੰਬਈ: ਪੀਐਮ ਨਰਿੰਦਰ ਮੋਦੀ ਦੀ 'ਦੀਆ ਜਲਾਓ' ਮੁਹਿੰਮ ਦੇ ਚਲਦਿਆਂ ਬਾਲੀਵੁੱਡ ਹਸਤੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਰਾਤ 9 ਵਜੇ ਆਪਣੀ ਬਾਲਕਨੀ ਵਿੱਚ ਖੜੇ ਨਜ਼ਰ ਆਏ। ਇਸ ਦੌਰਾਨ ਅਮਿਤਾਭ ਨੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ। ਇਸ ਦੌਰਾਨ ਜਦ ਅਮਿਤਾਭ ਬੱਚਨ ਨੇ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਹ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ।
ਦਰਅਸਲ, ਅਮਿਤਾਭ ਨੇ ਇੱਕ ਵਿਅਕਤੀ ਦੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ,"ਦੁਨੀਆ ਸਾਨੂੰ ਦੇਖ ਰਹੀ ਹੈ, ਅਸੀਂ ਇੱਕ ਹਾਂ।"
ਦੱਸ ਦੇਈਏ ਕਿ ਬਿਗ ਬੀ ਨੇ ਜੋ ਪੋਸਟ ਸ਼ੇਅਰ ਕੀਤੀ ਸੀ, ਉਸ ਵਿੱਚ ਲਿਖਿਆ ਸੀ,"ਵਿਸ਼ਵ ਡਗਮਗਾ ਰਹਾ ਥਾ, ਹਿੰਦੁਸਤਾਨ ਜਗਮਗਾ ਰਹਾ ਥਾ...ਆਜ ਕੀ ਤਸਵੀਰ ਇਹੀਂ ਬਤਾ ਰਹੀ ਹੈ।"
ਇਸੇਂ ਪੋਸਟ ਦੇ ਨਾਲ ਹੀ ਇੱਕ ਫ਼ੋਟੋਸ਼ਾਪ ਤਸਵੀਰ ਵੀ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਸੀ ਕਿ ਇਹ ਫ਼ੋਟੋ ਨਾਸਾ ਵੱਲੋਂ ਆਈ ਹੈ ਤੇ ਕਿਹਾ ਗਿਆ ਕਿ ਵਰਲਡ ਮੈਪ ਵਿੱਚ ਭਾਰਤ 'ਚ ਹੀ ਰੌਸ਼ਨੀ ਦਿਖਾਈ ਦੇਰਹੀ ਹੈ।
ਇਸੇਂ ਪੋਸਟ ਨੂੰ ਸ਼ੇਅਰ ਕਰ ਅਮਿਤਾਭ ਬੱਚਨ ਟ੍ਰੋਲ ਹੋਣ ਲਗ ਪਏ ਤੇ ਸੋਸ਼ਲ ਮੀਡੀਆ ਉੱਤੇ ਯੂਜ਼ਰ ਇਸ ਫ਼ੋਟੋ ਨੂੰ ਫੇਕ ਦੱਸ ਰਹੇ ਹਨ।