ਮੁੰਬਈ: ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੇ ਫੈਂਸ ਨੂੰ ਜਿਸ ਪਲ ਦਾ ਇੰਤਜ਼ਾਰ ਸੀ, ਉਹ ਪਲ ਆ ਹੀ ਗਿਆ ਹੈ। ਰਿਐਲਟੀ ਸ਼ੋਅ 'ਬਿੱਗ ਬੌਸ 13' ਦੀ ਕਾਫ਼ੀ ਚਰਚਿਤ ਜੋੜੀ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ ਤੇ ਹੁਣ 'ਸਿਡਨਾਜ਼' ਦਾ ਰੌਮੈਂਟਿਕ ਗੀਤ 'BHULA DUNGA' ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਦੋਵਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਇਸ ਗਾਣੇ ਨੂੰ ਗਾਇਕ ਦਰਸ਼ਨ ਰਾਵਲ ਨੇ ਆਪਣੀ ਅਵਾਜ਼ ਦਿੱਤੀ ਹੈ। ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਗਾਣਾ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰਨ ਲੱਗ ਪਿਆ ਹੈ। ਕੁਝ ਹੀ ਸਮੇਂ ਵਿੱਚ ਗਾਣੇ ਨੂੰ 4 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ ਹੈ।
ਦੱਸਣਯੋਗ ਹੈ ਕਿ ਕੁਝ ਹੀ ਦਿਨ ਪਹਿਲਾ ਇਸ ਗਾਣੇ ਦਾ ਪੋਸਟਰ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਸੀ ਕਿ ਇਹ ਇੱਕ ਰੌਮੈਂਟਿਕ ਗੀਤ ਹੋਵੇਗਾ।
ਇਸ ਗਾਣੇ ਵਿੱਚ ਹਾਰਟਬ੍ਰੈਕ ਤੇ ਪਿਆਰ ਭਰੀ ਕਹਾਣੀ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਦਿਖਾਇਆ ਗਿਆ ਹੈ। ਸਿਧਾਰਥ ਤੇ ਸ਼ਹਿਨਾਜ਼ ਦੇ ਇਮੋਸ਼ਨ ਕਰਨ ਵਾਲੇ ਸੀਨਜ਼ ਨਾਲ ਫੈਂਸ ਕਾਫ਼ੀ ਪ੍ਰਭਾਵਿਤ ਹੋਏ ਹਨ
ਸੋਸ਼ਲ ਮੀਡੀਆ ਉੱਤੇ ਗੀਤ ਲਾਂਚ ਕਰਨ ਤੋਂ ਪਹਿਲਾ ਸਿਧਾਰਥ ਤੇ ਸ਼ਹਿਨਾਜ਼ ਆਪਣੇ ਪ੍ਰਸ਼ੰਸ਼ਕਾਂ ਨਾਲ ਇੰਸਟਾਗ੍ਰਾਮ ਉੱਤੇ ਲਾਈਵ ਵੀ ਹੋਏ ਤੇ ਉਨ੍ਹਾਂ ਨੇ ਗੀਤ ਨੂੰ ਹਿੱਟ ਕਰਨ ਦੀ ਅਪੀਲ ਵੀ ਕੀਤੀ।
ਸਿਧਾਰਥ ਤੇ ਸ਼ਹਿਨਾਜ਼ ਦੇ ਇਲਾਵਾ 'ਬਿੱਗ ਬੌਸ 13' ਦੇ ਕਈ ਪ੍ਰਤੀਯੋਗੀ ਆਸਿਮ ਰਿਆਜ਼, ਹਿਮਾਂਸ਼ੀ ਖੁਰਾਨਾ, ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਵੀ ਹਾਲ ਹੀ ਵਿੱਚ ਮਿਊਜ਼ਿਕ ਵੀਡੀਉਸ ਵਿੱਚ ਨਜ਼ਰ ਆ ਚੁੱਕੇ ਹਨ।