ਮੁੰਬਈ: ਅਦਾਕਾਰ ਸ਼ਰਨ ਕੇਲਕਰ ਦਾ ਕਹਿਣਾ ਹੈ ਕਿ ਬਾਲੀਵੁੱਡ 'ਚ ਉਨ੍ਹਾਂ ਦਾ ਸਫ਼ਰ ਕਾਫ਼ੀ ਦਿਲਚਸਪ ਤੇ ਤਜ਼ਰਬਿਆਂ ਨਾਲ ਭਰਿਆ ਹੋਇਆ ਰਿਹਾ ਹੈ। ਦੱਸ ਦੇਈਏ ਕਿ ਕੇਲਕਰ ਨੂੰ ਬਾਲੀਵੁੱਡ 'ਚ 8 ਸਾਲ ਹੋ ਗਏ ਹਨ।
ਸ਼ਰਦ ਨੇ ਮੀਡੀਆ ਨਾਲ ਗ਼ੱਲ ਕਰਦਿਆਂ ਕਿਹਾ,"ਇਹ ਯਾਤਰਾ ਕਾਫ਼ੀ ਚੰਗੀ ਰਹੀ ਹੈ। ਇਸ ਦੌਰਾਨ ਮੈਂ ਚੰਗਾ-ਮਾੜਾ ਦੋਵਾਂ ਤਰ੍ਹਾਂ ਦਾ ਸਮਾਂ ਦੇਖਿਆ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕੀ ਕਰਨਾ ਹੈ। ਇਹ ਤਜ਼ਰਬੇ ਭਰਿਆ ਸਫ਼ਰ ਰਿਹਾ ਹੈ। ਇਸ ਨੇ ਮੈਨੂੰ ਕਲਾਕਾਰ ਦੇ ਰੂਪ ਵਿੱਚ ਇੱਕ ਪਹਿਚਾਣ ਦਿੱਤੀ ਹੈ। ਮੈਂ ਹਿੱਟ ਤੇ ਫਲਾਪ ਦਾ ਸਮਾਂ ਵੀ ਦੇਖਿਆ ਹੈ, ਮੈਂ ਲਗਾਤਾਰ ਕੰਮ ਕਰਨ ਦਾ ਸਮਾਂ ਵੀ ਦੇਖਿਆ ਹੈ ਤੇ ਇੱਕ ਸਾਲ ਤੱਕ ਕੋਈ ਵੀ ਕੰਮ ਨਾ ਮਿਲਣ ਵਾਲਾ ਸਮਾਂ ਵੀ ਦੇਖਿਆ ਹੈ। ਮੈਨੂੰ ਹੁਣ ਲੱਗਦਾ ਹੈ ਕਿ ਮੈਂ ਇੱਕ ਪੇਸ਼ੇਵਰ ਦੇ ਰੂਪ 'ਚ ਸਮਝਦਾਰ ਹੋ ਗਿਆ ਹਾਂ।"
ਦੱਸਣਯੋਗ ਹੈ ਕਿ ਸ਼ਰਦ ਨੇ ਸਾਲ 2013 'ਚ ਆਈ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਰਾਮ-ਲੀਲਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਰ ਉਨ੍ਹਾਂ ਨੇ ਭੂਮੀ, ਹਾਊਸਫੁੱਲ 4 ਤੇ ਤਾਨਾਜੀ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ।